ਚੌਂਕੀਮਾਨ, 17 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੂਰੇ ਪੰਜਾਬ ਵਿਚ ਨਵੀਆਂ ਸੜਕਾਂ ਬਣਾ ਕੇ ਨਵੀਂ ਦਿੱਖ ਦੇ ਦਿੱਤੀ ਜਾ ਰਹੀ | ਜਿਸ ਤਹਿਤ ਲੁਧਿਆਣਾ-ਜਗਰਾਉਂ ਮੁੱਖ ਮਾਰਗ ਮੋਰਕਰੀਮਾਂ ਤੋਂ ਸਵੱਦੀ ਕਲਾਂ ਤੱਕ ਨਵੀਂ ਸੜਕ ਬਣੀ ਹੈ, ਜਿਸ ਨਾਲ ਸਾਰੇ ਆਮ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਰਹੀਆਂ ਹਨ | ਐੱਮ.ਐੱਲ.ਡੀ ਸਕੂਲ ਤਲਵੰਡੀ ਕਲਾਂ ਦੇ ਪਿ੍ੰਸੀਪਲ ਬਲਦੇਵ ਬਾਵਾ ਨੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨਵੀਆਂ ਸੜਕਾਂ ਦੀ ਲੰਬੀ ਉਮਰ ਅਤੇ ਟੁੱਟਣ ਤੋਂ ਬਚਾਉਣ ਲਈ ਓਵਰਲੋਡ ਟਿੱਪਰ ਅਤੇ ਹੋਰ ਓਵਰਲੋਡ ਟ੍ਰੈਫ਼ਿਕ ਬੰਦ ਕੀਤਾ ਜਾਵੇ | ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਵੀ ਇਨ੍ਹਾਂ ਸੜਕਾਂ ਨੂੰ ਬਚਾਉਣ ਲਈ ਯਤਨ ਕਰਨ, ਕਿਉਂਕਿ ਸਾਰਿਆਂ ਨੇ ਇਨ੍ਹਾਂ ਦੇ ਉਪਰੋਂ ਦੀ ਲੰਘਣਾਂ ਹੈ, ਕਿਸੇ ਇਕ ਪਾਰਟੀ ਨੇ ਨਹੀਂ | ਪਿ੍ੰਸੀਪਲ ਬਲਦੇਵ ਬਾਵਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੀ ਸਪੀਡ ਵੀ ਨਿਯਮਤ ਰੱਖਣ, ਹਾਦਸਿਆਂ ਤੋਂ ਬਚਣ ਅਤੇ ਸੜਕਾਂ ਨੂੰ ਟੁੱਟਣ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਵੀ ਕਰਨ, ਕਿਉਂਕਿ ਇਹ ਪੰਜਾਬ ਰਾਜ ਅਤੇ ਦੇਸ਼ ਦੀ ਪ੍ਰਾਪਰਟੀ ਹੈ | ਇਨ੍ਹਾਂ ਨੂੰ ਅਸੀਂ ਹੀ ਵਰਤਣਾ ਹੈ ਕਿਸੇ ਹੋਰ ਨੇ ਨਹੀਂ ਤੇ ਸਾਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ |