11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਯੂਨੀਰਾਈਜ਼ ਸਕੂਲ ਦਾ ਸੀ.ਬੀ.ਐੱਸ.ਈ. ਬੋਰਡ ਦਸਵੀਂ ਦਾ ਨਤੀਜਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 18-04-2026
ਜਗਰਾਉਂ, 17 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਸੀ.ਬੀ.ਐੱਸ.ਈ. ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ 'ਚ ਯੂਨੀਰਾਈਜ਼ ਵਰਲਡ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਨੇਹਾ ਰਤਨ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀ ਬਹੁਤ ਹੀ ਵਧੀਆ ਅੰਕਾਂ ਨਾਲ ਪਾਸ ਹੋਏ ਹਨ | ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਵੰਸ਼ਿਕਾ ਨੇ 97.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ | ਇਸੇ ਤਰ੍ਹਾਂ ਵਿਦਿਆਰਥੀਆਂ ਵਿਚ ਗੁਰਨੂਰ ਨੇ 95.6 ਫ਼ੀਸਦੀ, ਗੁਨੀਤ ਨੇ 95.6 ਫ਼ੀਸਦੀ, ਐਸ਼ਪ੍ਰੀਤ ਨੇ 95.6 ਫ਼ੀਸਦੀ, ਏਕਮਜੋਤ ਨੇ 95 ਫ਼ੀਸਦੀ, ਸੁਖਮਨਜੋਤ ਨੇ 93.6 ਫ਼ੀਸਦੀ, ਹਰਲੀਨ ਕੌਰ ਨੇ 93.6 ਫ਼ੀਸਦੀ, ਅਨੂਰੀਤ ਨੇ 93.2 ਫ਼ੀਸਦੀ, ਅਸ਼ਮਨ ਨੇ 92.8 ਫ਼ੀਸਦੀ, ਮੌਲਿਕ ਨੇ 92.6 ਫ਼ੀਸਦੀ ਅਤੇ ਅਗਾਬਾਨੀ ਨੇ 91 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ | ਇਸ ਤੋਂ ਇਲਾਵਾ ਰਾਮਪਾਲ ਨੇ 88.8 ਫ਼ੀਸਦੀ, ਸੁਖਮਨੀ ਨੇ 87.4 ਫ਼ੀਸਦੀ, ਅਲੈਨਾ ਨੇ 87 ਫ਼ੀਸਦੀ, ਲਵਪ੍ਰੀਤ ਨੇ 87 ਫ਼ੀਸਦੀ, ਜੈਸਮੀਨ ਨੇ 86.6 ਫ਼ੀਸਦੀ ਅਤੇ ਹਰਲੀਨ ਨੇ 86.6 ਫ਼ੀਸਦੀ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਨੇਹਾ ਰਤਨ ਨੇ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਿਤ ਤਿਆਰੀ ਅਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਈਆਂ ਗਈਆਂ ਵਾਧੂ ਕਲਾਸਾਂ, ਦੁਹਰਾਈ ਸੈਸ਼ਨਾਂ ਅਤੇ ਵਿਸ਼ੇਸ਼ ਮਾਰਗਦਰਸ਼ਨ ਸਦਕਾ ਹੀ ਇਹ ਸ਼ਾਨਦਾਰ ਨਤੀਜਾ ਆਇਆ ਹੈ | ਇਸ ਮੌਕੇ ਸਕੂਲ ਦੇ 11 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਅਤੇ 12 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ | ਇਸ ਖੁਸ਼ੀ ਦੇ ਮੌਕੇ 'ਤੇ ਚੇਅਰਮੈਨ ਸ਼੍ਰੀ ਰਾਕੇਸ਼ ਅਗਰਵਾਲ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ | ਡਾਇਰੈਕਟਰ ਡਾ. ਪੱਲਵੀ ਅਗਰਵਾਲ ਅਤੇ ਮੈਨੇਜਿੰਗ ਡਾਇਰੈਕਟਰ ਸਫੂ ਅਗਰਵਾਲ ਨੇ ਵਿਦਿਆਰਥੀਆਂ ਦੀ ਸਫ਼ਲਤਾ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਨਤੀਜਾ ਸਕੂਲ ਦੇ ਵਿਜ਼ਨ ਅਤੇ ਟੀਮ ਵਰਕ ਦਾ ਪ੍ਰਮਾਣ ਹੈ | ਇਸ ਸ਼ਾਨਦਾਰ ਨਤੀਜੇ ਲਈ ਸਕੂਲ ਨੂੰ ਸਾਰੇ ਪਾਸਿਉਂ ਵਧਾਈਆਂ ਮਿਲ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਾਇੰਸ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਕਰਵਾਇਆ ਅਗਲੀ ਖ਼ਬਰ ਪਿੰਡਾਂ ਦੀਆਂ ਨਵੀਂਆਂ ਬਣੀਆਂ ਸੜਕਾਂ 'ਤੇ ਓਵਰਲੋਡ ਟਿੱਪਰ ਲੰਘਣ 'ਤੇ ਲਗਾਈ ਜਾਵੇ ਪਾਬੰਦੀ-ਪਿ੍ੰਸੀਪਲ ਬਾਵਾ
Ad Position 24