ਹਠੂਰ, 17 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਇਤਿਹਾਸਕ ਗੁਰਦੁਆਰਾ ਸ੍ਰੀ ਮੈਹਦਿਆਣਾ ਸਾਹਿਬ ਵਿਖੇ ਅੱਜ ਵਿਸਾਖ ਦੀ ਮੱਸਿਆ ਦੇ ਪਵਿੱਤਰ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਦੀ ਅਗਵਾਈ ਹੇਠ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ | ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਪੰਜ ਪਿਆਰਿਆਂ ਵਲੋਂ ਅੰਮਿ੍ਤ ਸੰਚਾਰ ਕੀਤਾ ਗਿਆ ਅਤੇ ਅੰਮਿ੍ਤ ਅਭਿਲਾਖੀਆਂ ਨੂੰ ਗੁਰਮਰਿਆਦਾ ਅਨੁਸਾਰੇ 120 ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮਿ੍ਤ ਛਕਾ ਕੇ ਸਿੰਘ ਸਜਾਇਆ | ਜਿਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੇ ਸਮੂਹ ਸਜੇ ਸਿੰਘਾਂ ਨੂੰ ਵਧਾਈਆਂ ਦਿੱਤੀਆਂ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਦਾ ਸ਼ੁਕਰਾਨਾ ਕੀਤਾ | ਇਸ ਤੋਂ ਪਹਿਲਾਂ ਧਾਰਮਿਕ ਦੀਵਾਨ ਵੀ ਸਜਾਏ ਗਏ ਜਿਸ ਵਿਚ ਰਾਗੀ ਸਿੰਘਾਂ, ਕਵੀਸ਼ਰ, ਢਾਡੀ ਜੱਥਿਆਂ ਨੇ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਸ਼ਿੰਦਾ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਭਾਈ ਗੁਰਮੀਤ ਸਿੰਘ ਲੱਖਾ ਸੈਕਟਰੀ, ਬਲਵੀਰ ਸਿੰਘ ਲੱਖਾ, ਭਾਈ ਬੰਤ ਸਿੰਘ, ਜਗਤਾਰ ਸਿੰਘ, ਅਜੈਬ ਸਿੰਘ, ਯੂ.ਪੀ. ਆਦਿ ਹਾਜ਼ਰ ਸਨ |