27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਿੰਡ ਵਿਰਕ ਦੇ ਕਿਸਾਨ ਵੀਰਾਂ ਨੇ ਮੋਟਰਾਂ ਵਾਲੀ ਸਪਲਾਈ ਨਾ ਪੂਰੀ ਹੋਣ 'ਤੇ ਸਵੱਦੀ ਕਲਾਂ ਬਿਜਲੀ ਗਰਿੱਡ 'ਤੇ ਲਾਇਆ ਧਰਨਾ ਘਰਾਂ ਵਾਲੀ ਵੀ ਸਪਲਾਈ ਨਹੀਂ ਦੇ ਰਿਹਾ ਬਿਜਲੀ ਵਿਭਾਗ-ਸਰਪੰਚ ਦਰਸ਼ਨ ਸਿੰਘ ਵਿਰਕ

Ad Position 21
No active advertisement
ਅਜੀਤ ਡੈਸਕ 19-04-2026
ਚੌਂਕੀਮਾਨ, 18 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸੂਬੇ ਦਾ ਕਿਸਾਨ ਤਾਂ ਪਹਿਲਾ ਹੀ ਸਰਕਾਰਾਂ ਦੀ ਗਲਤ ਨੀਤੀਆਂ ਕਾਰਨ ਕਰਜਾਈ ਹੋਇਆ ਪਿਆ ਹੈ ਤੇ ਦੂਜੇ ਪਾਸੇ ਕੁਦਰਤ ਵੀ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਹੈ ਤੇ ਬਿਜਲੀ ਵਿਭਾਗ ਵੀ ਕਿਸਾਨਾਂ ਦਾ ਦੁਸ਼ਮਣ ਬਣਿਆ ਹੋਇਆ ਹੈ ਜੋ ਕਿ ਕਿਸਾਨਾਂ ਨੂੰ ਮੋਟਰਾਂ ਵਾਲੀ ਸਪਲਾਈ ਨਿਰਵਿਘਨ ਨਹੀਂ ਦੇ ਰਿਹਾ ਤੇ ਅੱਜ ਮਜ਼ਬੂਰ ਹੋ ਕੇ ਪਿੰਡ ਵਿਰਕਾਂ ਦੇ ਕਿਸਾਨ ਵੀਰਾਂ ਨੇ ਸਵੱਦੀ ਕਲਾਂ ਬਿਜਲੀ ਘਰ ਵਿਚ ਧਰਨਾ ਲਗਾਇਆ | ਇਸ ਮੌਕੇ ਸਰਪੰਚ ਦਰਸਨ ਸਿੰਘ ਵਿਰਕ, ਅਮਰਜੀਤ ਸਿੰਘ ਵਿਰਕ, ਸੁਖਭਿੰਦਰ ਸਿੰਘ, ਜਸਪਾਲ ਸਿੰਘ, ਜਗਦੇਵ ਸਿੰਘ, ਰਾਜਵੰਤ ਸਿੰਘ, ਲਖਵੀਰ ਸਿੰਘ, ਜੁਗਰਾਜ ਸਿੰਘ ਤੇ ਅਜੀਤ ਸਿੰਘ ਨੇ ਦੱਸਿਆ ਕਿ ਪਿਛਲੀ ਕਈ ਦਿਨਾਂ ਤੋਂ ਮੋੋਟਰਾਂ ਵਾਲੀ ਬਿਜਲੀ ਪੂਰੀ ਨਹੀਂ ਆ ਰਹੀ ਤੇ ਨਾ ਹੀ ਘਰ ਵਾਲੀ ਸਪਲਾਈ ਚੱਲ ਰਹੀ ਹੈ ਤੇ ਕਿਸਾਨ ਵੀਰਾਂ ਨੂੰ ਆਪਣੀ ਫ਼ਸਲ ਪਾਲਣ ਲਈ ਲੱਖਾਂ ਦਾ ਤੇਲ ਫੂਕਣਾ ਪੈ ਰਿਹਾ ਹੈ ਤੇ ਕਿਸਾਨ ਨੂੰ ਤਾਂ ਪਹਿਲਾ ਹੀ ਫ਼ਸਲ ਦਾ ਮੁੱਲ ਪੂਰਾ ਨਹੀਂ ਮਿਲਦਾ | ਉਨ੍ਹਾਂ ਕਿਹਾ ਕਿ ਜੇਕਰ ਮੋੋਟਰਾਂ ਵਾਲੀ ਬਿਜਲੀ ਪੂਰੀ ਨਹੀਂ ਆਉਦੀ ਤਾਂ ਸਾਨੂੰ ਮਜ਼ਬੂਰ ਹੋ ਕੇ ਪੱਕਾ ਧਰਨਾ ਬਿਜਲੀ ਬੋਰਡ ਦੇ ਸਵੱਦੀ ਗਰਿੱਡ ਅੱਗੇ ਲਾਉਣਾ ਪਵੇਗਾ | ਇੱਥੇ ਦੱਸਣਯੋਗ ਹੈ ਕਿ ਚੌਂਕੀਮਾਨ ਅਤੇ ਸਵੱਦੀ ਦੇ ਨਾਲ ਲੱਗਦੇ ਪਿੰਡਾਂ ਵਿਚ ਮੋਟਰਾਂ ਵਾਲੀ ਸਪਲਾਈ ਦੇ ਨਾਲ ਘਰਾਂ ਵੀ ਸਿਪਲਾਈ ਨਹੀਂ ਆ ਰਹੀ ਤੇ ਕਿਸਾਨਾਂ ਨੂੰ ਮਜ਼ਬੂਰ ਹੋ ਕੇ ਧਰਨਾ ਦੇਣਾ ਪੈਦਾ ਹੈ ਕਿਉਂਕਿ ਉਸ ਨੇ ਆਪਣਾ ਪਰਿਵਾਰ ਖੇਤੀਬਾੜੀ ਤੋਂ ਹੀ ਪਾਲਣਾ ਹੈ ਜੇਕਰ ਫ਼ਸਲ ਹੋਵੇਗੀ ਤਾਂ ਹੀ ਘਰ ਦਾ ਖ਼ਰਚ ਚੱਲੇਗਾ | ਇਸ ਮੌਕੇ ਸਰਪੰਚ ਦਰਸ਼ਨ ਸਿੰਘ ਵਿਰਕ ਨੇ ਦੱਸਿਆ ਕਿ ਚੀਫ ਇੰਜੀਨੀਅਰ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ | ਇਸ ਮੌਕੇ ਦਲਬੀਰ ਸਿੰਘ, ਗੁਰਚਰਨ ਸਿੰਘ, ਰਮਨਪ੍ਰੀਤ ਸਿੰਘ, ਗੁਰਜੀਤ ਸਿੰਘ, ਜਤਿੰਦਰ ਸਿੰਘ, ਬੂਟਾ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦੀ 1000-1500 ਰਾਸ਼ੀ ਦੇਣ ਵਾਲੀ ਯੋਜਨਾ ਨੇ ਔਰਤਾਂ ਨੂੰ ਭੰਬਲਭੂਸੇ 'ਚ ਪਾਇਆ- ਬੀਬੀ ਧਾਲੀਵਾਲ ਬੜੂੰਦੀ 'ਚ... ਅਗਲੀ ਖ਼ਬਰ ਐਸ.ਪੀ.ਐਸ. ਹਸਪਤਾਲ ਵਿਖੇ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀ ਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਵਾਸੀ 80 ਸਾਲਾ ਬਜ਼ੁ...
Ad Position 24