26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦਾਖਾ ਦੇ ਨਤੀਜੇ ਸ਼ਾਨਦਾਰ ਰਹੇ

ਮੁੱਲਾਂਪੁਰ-ਦਾਖਾ, 26 ਅਗਸਤ (ਨਿਰਮਲ ਸਿੰਘ ਧਾਲੀਵਾਲ)- ਆਈ. ਕੇ.

Ad Position 21
No active advertisement
ਅਜੀਤ ਡੈਸਕ 27-08-2026
ਮੁੱਲਾਂਪੁਰ-ਦਾਖਾ, 26 ਅਗਸਤ (ਨਿਰਮਲ ਸਿੰਘ ਧਾਲੀਵਾਲ)- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਬੀ.ਸੀ.ਏ. ਅਤੇ ਐੱਮ.ਐੱਸ.ਸੀ. (ਆਈ.ਟੀ.) ਵੱਖੋ-ਵੱਖ ਸਮੈਸਟਰਾਂ ਦੇ ਐਲਾਨੇ ਨਤੀਜਿਆਂ ਸਮੇਂ ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਉਚੇਰੀ ਸਿੱਖਿਆ ਵਾਲੀ ਸੰਸਥਾ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ (ਆਈ.ਐੱਮ.ਟੀ.) ਦਾਖਾ ਲੁਧਿ: ਦੇ ਨਤੀਜੇ ਸ਼ਾਨਦਾਰ ਰਹੇ। ਆਈ.ਐੱਮ.ਟੀ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਅਨੁਸਾਰ ਬੀ.ਸੀ.ਏ. ਸਮੈਸਟਰ ਦੂਸਰਾ ਵਿਦਿਆਰਥਣ ਜੈਸਮਨੀ ਕੌਰ 7.99 ਐੱਸ.ਜੀ.ਪੀ.ਏ ਨਾਲ ਪਹਿਲਾ, ਗੁਰਪ੍ਰੀਤ ਕੌਰ 7.63 ਐੱਸ.ਜੀ.ਪੀ.ਏ ਨਾਲ ਦੂਸਰਾ, ਅਮਨਦੀਪ ਕੌਰ ਤੇ ਤਰਨਪ੍ਰੀਤ ਕੌਰ 7.33 ਐੱਸ.ਜੀ.ਪੀ.ਏ ਨਾਲ ਤੀਸਰਾ ਸਥਾਨ ਲਿਆ। ਬੀ.ਸੀ.ਏ. ਸਮੈਸਟਰ ਚੌਥਾ ਨਤੀਜੇ ਵਿਚ ਵਿਦਿਆਰਥਣ ਰਮਨਦੀਪ ਕੌਰ 8.57 ਐੱਸ.ਜੀ.ਪੀ.ਏ. ਹਾਸਲ ਕਰਕੇ ਪਹਿਲਾ, ਰਮਨ ਦੀਪ ਕੌਰ 8.43 ਐੱਸ.ਜੀ.ਪੀ.ਏ. ਨਾਲ ਦੂਸਰਾ ਅਤੇ ਜਸਮੀਨ ਕੌਰ 8.35 ਐੱਸ.ਜੀ.ਪੀ.ਏ. ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਐੱਮ.ਐੱਸ.ਸੀ. (ਆਈ.ਟੀ. ) ਸਮੈਸਟਰ ਦੂਸਰਾ ਨਤੀਜੇ ਵਿਚ ਬਲਜੀਤ ਕੌਰ 7.85 ਐੱਸ.ਜੀ.ਪੀ.ਏ. ਗੁਰਵੀਰ ਕੌਰ 7.69 ਐੱਸ.ਜੀ.ਪੀ.ਏ ਅਤੇ ਗੁਰਪ੍ਰੀਤ ਕੌਰ 7.54 ਐੱਸ.ਜੀ.ਪੀ.ਏ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਸਰਾ, ਤੀਸਰਾ ਸਥਾਨ ਲਿਆ। ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਜੀ.ਟੀ.ਬੀ-ਆਈ.ਐੱਮ.ਟੀ. ਦੇ ਬੀ.ਸੀ.ਏ. ਐੱਮ.ਐੱਸ.ਸੀ . ( ਆਈ.ਟੀ.) ਸ਼ਾਨਦਾਰ ਨਤੀਜਿਆਂ ’ਤੇ ਵਿਦਿਆਰਥੀ, ਪ੍ਰੋਫੈਸਰਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੰਤ ਸੁੰਦਰ ਸਿੰਘ ਸ:ਸ: ਸਕੂਲ ਬੋਪਾਰਾਏ ਕਲਾਂ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਹੁਸਨਪ੍ਰੀਤ ਕੌਰ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲਿਆ
Ad Position 24