26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੰਤ ਸੁੰਦਰ ਸਿੰਘ ਸ:ਸ: ਸਕੂਲ ਬੋਪਾਰਾਏ ਕਲਾਂ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ

ਗੁਰੂਸਰ ਸੁਧਾਰ, 26 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)— ਸੰਤ ਸੁੰਦਰ ਸਿੰਘ ਸ:ਸ: ਸਕੂਲ ਬੋਪਾਰਾਏ ਕਲਾਂ ਦੇ ਖਿਡਾਰੀਆਂ ਨੇ 70ਵੀਆਂ ਜ਼ੋਨ ਪੱਧਰ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ ਕਰਵਾਈ। ਜ਼ੋਨ ਪੱਧਰੀ ਮੁਕਾਬਲਿਆਂ ਅੰਦਰ ਸਕੂਲ ਦੇ ਅੰਡਰ-1 9 ਹਾਕੀ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 27-08-2026
ਗੁਰੂਸਰ ਸੁਧਾਰ, 26 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)— ਸੰਤ ਸੁੰਦਰ ਸਿੰਘ ਸ:ਸ: ਸਕੂਲ ਬੋਪਾਰਾਏ ਕਲਾਂ ਦੇ ਖਿਡਾਰੀਆਂ ਨੇ 70ਵੀਆਂ ਜ਼ੋਨ ਪੱਧਰ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ ਕਰਵਾਈ। ਜ਼ੋਨ ਪੱਧਰੀ ਮੁਕਾਬਲਿਆਂ ਅੰਦਰ ਸਕੂਲ ਦੇ ਅੰਡਰ-1 9 ਹਾਕੀ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਨੇ ਹਾਕੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਕੀਰਤ ਸਿੰਘ ਬੋਪਾਰਾਏ ਨੇ ਵੇਟ ਲਿਫਟਿੰਗ ਵਿਚ ਜ਼ਿਲ੍ਹਾ ਪੱਧਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਵਿਚ ਅੰਡਰ-19 ਲੜਕੀਆਂ ਨੇ ਪਹਿਲਾ, ਅੰਡਰ-14 ਨੇ ਦੂਜਾ ਅਤੇ ਅੰਡਰ-17 ਲੜਕੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਨੇ ਬੈਡਮਿੰਟਨ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਵਿਚ ਅੰਡਰ-19 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਹਾਕੀ ਅੰਡਰ -19 ਲੜਕਿਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਅਤੇ ਦਾਖਾ ਜ਼ੋਨ ਦਾ ਨਾਂਅ ਰੌਸ਼ਨ ਕੀਤਾ। ਅੰਡਰ-19 ਲੜਕੀਆਂ ਨੇ ਹਾਕੀ ਦੇ ਜ਼ਿਲ੍ਹਾ ਪੱਧਰ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ 3 ਖਿਡਾਰਨਾਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ। ਸੰਸਥਾ ਦੇ ਕਈ ਵਿਦਿਆਰਥੀ ਆਪਣੇ ਸੁਨਿਹਰੀ ਭਵਿੱਖ ਲਈ ਖੇਡ ਕੋਟੇ ਵਿਚ ਆਪਣੇ ਦਾਖ਼ਲੇ ਕਰਵਾ ਰਹੇ ਹਨ, ਜਿਨ੍ਹਾਂ ਨਾਲ ਖਿਡਾਰੀਆਂ ਨੂੰ ਮਾਲੀ ਮੱਦਦ ਵੀ ਮਿਲਦੀ ਹੈ। ਸਕੂਲ ਪ੍ਰਿੰਸੀਪਲ ਰਵਿੰਦਰ ਸਿੰਘ ਗਰੇਵਾਲ ਨੇ ਖਿਡਾਰੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਰੀਰਕ ਤੰਦਰੁਸਤੀ ਤੇ ਨਸ਼ਿਆਂ ਤੋਂ ਬਚਾਉਣ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾਵੇਗਾ। ਸਮੂਹ ਪ੍ਰਬੰਧਕੀ ਕਮੇਟੀ ਅਤੇ ਸਕੂਲ ਸਟਾਫ਼ ਨੇ ਖਿਡਾਰੀਆਂ ਸਮੇਤ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਪਿਆਰਾ ਸਿੰਘ ਦਿਓਲ, ਕੇਵਲਜੀਤ ਸਿੰਘ ਬੋਪਾਰਾਏ, ਮਾ. ਗੁਰਦੀਪ ਸਿੰਘ ਦਿਓਲ, ਹਰਪ੍ਰੀਤ ਸਿੰਘ ਭੁੱਲਰ, ਕਮਲਜੀਤ ਸਿੰਘ ਸੰਘੇੜਾ, ਹੈੱਡ ਮਾਸਟਰ ਗੁਰਦੇਵ ਸਿੰਘ ਦਿਓਲ, ਡਾ. ਅਮਰਪ੍ਰੀਤ ਸਿੰਘ ਦਿਓਲ, ਇੰਦਰਜੀਤ ਸਿੰਘ ਦਿਓਲ ਨੇ ਸਕੂਲ ਡੀ.ਪੀ.ਈ. ਊਧਮ ਸਿੰਘ ਅਤੇ ਹਾਕੀ ਕੋਚ ਹਰਵੀਰ ਸਿੰਘ ਦਿਓਲ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ’ ਚ ਨਾਟਕ ‘ ਮਸ਼ਾਲ ਬਾਲ਼ ਕੇ ਰੱਖੀਂ ’ ਦਾ ਮੰਚਨ 29 ਨੂੰ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦਾਖਾ ਦੇ ਨਤੀਜੇ ਸ਼ਾਨਦਾਰ ਰਹੇ
Ad Position 24