28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪ੍ਰਧਾਨ ਰਾਜਾ ਵੜਿੰਗ ਵਲੋਂ ਆੜ੍ਹਤੀਆਂ ਦੀਆਂ ਮੰਗਾਂ ਕੇਂਦਰ ਸਰਕਾਰ ਤੋਂ ਹੱਲ ਕਰਵਾਉਣ ਦਾ ਦਿੱਤਾ ਭਰੋਸਾ • ਰਾਜਾ ਵੜਿੰਗ ਨੇ ਕੀਤਾ ਜਗਰਾਉਂ ਮੰਡੀ ਦਾ ਦੌਰਾ

Ad Position 21
No active advertisement
ਅਜੀਤ ਡੈਸਕ 20-04-2026
ਜਗਰਾਉਂ, 19 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਆੜ੍ਹਤੀਆਂ ਦੀ ਢਾਈ ਫ਼ੀਸਦੀ ਦਾਮੀ ਅਤੇ ਗਲਤ ਢੰਗ ਨਾਲ ਕੱਢੇ ਜਾਂਦੇ ਈ.ਪੀ.ਐੱਫ. ਦਾ ਮੁੱਦਾ ਹੁਣ ਪਾਰਲੀਮੈਂਟ ਦੇ ਆਉਣ ਵਾਲੇ ਸੈਸ਼ਨ 'ਚ ਲਿਆਂਦਾ ਜਾਵੇਗਾ | ਇਸ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿਖੇ ਗੱਲਬਾਤ ਦੌਰਾਨ ਕੀਤਾ | ਇਸ ਸਮੇਂ ਉਨ੍ਹਾਂ ਨੇ ਪੰਜਾਬ ਦੇ ਆੜ੍ਹਤੀ ਆਗੂਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ | ਰਾਜਾ ਵੜਿੰਗ ਨੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ, ਸੂਬਾਈ ਮੀਤ ਪ੍ਰਧਾਨ ਰਾਜ ਕੁਮਾਰ ਭੱਲਾ, ਨੰਨੂ ਸਿੰਗਲਾ ਤੇ ਹੋਰਨਾਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਆੜ੍ਹਤੀਆਂ ਦੀਆਂ ਇਹੋ ਦੋ ਪ੍ਰਮੁੱਖ ਮੰਗਾਂ ਹਨ, ਜਿਨ੍ਹਾਂ ਦੀ ਪੂਰਤੀ ਨਾ ਹੋਣ ਕਰਕੇ ਉਹ ਦੁਕਾਨਾਂ 'ਤੇ ਰੋਸ ਵਜੋਂ ਕਾਲੀਆਂ ਝੰਡੀਆਂ ਲਾ ਕੇ ਕਣਕ ਦੇ ਸੀਜ਼ਨ ਦਾ ਕੰਮ ਤਾਂ ਕਰ ਰਹੇ ਹਨ, ਪਰ ਮੰਗਾਂ ਜਿਉਂ ਦੀਆਂ ਤਿਉਂ ਖੜੀਆਂ ਹਨ | ਮੰਡੀ ਪਹੁੰਚਣ 'ਤੇ ਰਾਜਾ ਵੜਿੰਗ ਦਾ ਕਾਂਗਰਸੀ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਬਲਾਕ ਪ੍ਰਧਾਨ ਨਵਦੀਪ ਗਰੇਵਾਲ, ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਤੇ ਸਾਬਕਾ ਪ੍ਰਧਾਨ ਰਜੇਸ਼ਇੰਦਰ ਸਿੰਘ ਸਿੱਧੂ ਨੇ ਸਵਾਗਤ ਕੀਤਾ | ਆੜ੍ਹਤੀਆਂ ਨੇ ਦੱਸਿਆ ਕਿ ਕੋਰੋਨਾ ਕਾਲ ਤੋਂ ਉਨ੍ਹਾਂ ਦੀ ਦਾਮੀ ਘੱਟ ਕਰ ਦਿੱਤੀ ਗਈ ਜੋ ਹਾਲੇ ਤੱਕ ਵਧਾਈ ਨਹੀਂ ਗਈ ਹੈ | ਇਸ ਤਰ੍ਹਾਂ ਕੋਰੋਨਾ ਸਮੇਂ ਤੋਂ ਲਾਈ ਕਾਟ ਕਰਕੇ 9 ਹਜ਼ਾਰ ਕਰੋੜ ਦਾ ਆੜ੍ਹਤੀਆਂ ਦਾ ਬਕਾਇਆ ਬਣਦਾ ਹੈ | ਇਸੇ ਤਰ੍ਹਾਂ ਆੜ੍ਹਤੀਆਂ 'ਤੇ ਈ.ਪੀ.ਐੱਫ ਲਾਗੂ ਹੀ ਨਹੀਂ ਹੁੰਦਾ, ਕਿਉਂਕਿ ਮੰਡੀਆਂ ਵਿਚ ਉਨ੍ਹਾਂ ਕੋਲ ਕੋਈ ਪੱਕੇ ਮਜ਼ਦੂਰ ਨਹੀਂ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਦਾਲਤ ਵਿਚ ਕੇਸ ਜਿੱਤਣ ਦੇ ਬਾਵਜੂਦ ਕੇਂਦਰ ਸਰਕਾਰ ਰਾਹਤ ਨਹੀਂ ਦੇ ਰਹੀ | ਇਸ 'ਤੇ ਰਾਜਾ ਵੜਿੰਗ ਨੇ ਆੜ੍ਹਤੀਆਂ ਦੀ ਦਾਮੀ ਤੇ ਈ.ਪੀ.ਐੱਫ ਕੱਟੇ ਜਾਣ ਦਾ ਮੁੱਦਾ ਪਾਰਲੀਮੈਂਟ ਦੇ ਆਉਣ ਵਾਲੇ ਸੈਸ਼ਨ ਵਿਚ ਚੁੱਕਣ ਦੀ ਗੱਲ ਕਹੀ | ਮੰਡੀ ਦਾ ਦੌਰਾ ਕਰਨ ਤੋਂ ਇਲਾਵਾ ਉਹ ਵਰਿੰਦਾਵਨ ਕਿਸ਼ਤੀ ਹਾਦਸੇ ਦੇ ਮਿ੍ਤਕਾਂ ਦੀ ਅੰਤਿਮ ਅਰਦਾਸ ਵਿਚ ਵੀ ਸ਼ਾਮਿਲ ਹੋਏ | ਉਨ੍ਹਾਂ ਸਾਬਕਾ ਕੌਂਸਲਰ ਆਤਮਾ ਰਾਮ ਬਾਵਾ ਤੇ ਨਾਹਰ ਸਿੰਘ ਭੱਟੀ ਦੇ ਘਰ ਜਾ ਕੇ ਉਨ੍ਹਾਂ ਦੇ ਚਲਾਣੇ 'ਤੇ ਵੀ ਪਰਿਵਾਰਾਂ ਨਾਲ ਦੁੱਖ ਵੀ ਸਾਂਝਾ ਕੀਤਾ | ਇਸ ਮੌਕੇ ਕੌਂਸਲਰ ਬੌਬੀ ਕਪੂਰ, ਬਿਕਰਮ ਜੱਸੀ, ਸਿਮਰਨ ਮੱਲ੍ਹਾ, ਕੌਸਲਰ ਅਨਮੋਲ ਗੁਪਤਾ, ਪ੍ਰਧਾਨ ਅੰਕੁਰ ਗੁਪਤਾ ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਨਗਰ ਕੌਂਸਲ ਚੋਣਾਂ ਰਾਏਕੋਟ-2026' ਨਵੀਂ ਵਾਰਡਬੰਦੀ ਰਾਹੀਂ ਹੋਵੇਗੀ ਨਗਰ ਕੌਂਸਲ ਰਾਏਕੋਟ ਦੀ ਚੋਣ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਨੂੰ 'ਪੰਥਕ ਏਕਤਾ ਤਾਲਮੇਲ ਕਮੇਟੀ' ਦਾ ਕਨਵੀਨਰ ਨਿਯੁਕਤ <br/>
Ad Position 24