28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

'ਨਗਰ ਕੌਂਸਲ ਚੋਣਾਂ ਰਾਏਕੋਟ-2026' ਨਵੀਂ ਵਾਰਡਬੰਦੀ ਰਾਹੀਂ ਹੋਵੇਗੀ ਨਗਰ ਕੌਂਸਲ ਰਾਏਕੋਟ ਦੀ ਚੋਣ

Ad Position 21
No active advertisement
ਅਜੀਤ ਡੈਸਕ 20-04-2026


ਰਾਏਕੋਟ, 19 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਦੀ ਮੌਜੂਦਾ ਕਮੇਟੀ ਦੀ ਮਿਆਦ 14 ਅਪ੍ਰੈਲ 2026 ਨੂੰ ਖ਼ਤਮ ਹੋ ਚੁੱਕੀ ਹੈ ਅਤੇ ਪੰਜ ਸਾਲ ਪਹਿਲਾਂ ਚੁਣੇ ਗਏ ਸ਼ਹਿਰ ਦੇ ਮੌਜੂਦਾ 15 ਕੌਂਸਲਰਾਂ ਦਾ ਕਾਰਜਕਾਲ ਵੀ ਸਮਾਪਤ ਹੋ ਗਿਆ ਅਤੇ ਅਤੇ ਨਵੀਂ ਕਮੇਟੀ ਦੀ ਚੋਣ ਤੱਕ ਨਗਰ ਕੌਂਸਲ ਦਾ ਚਾਰਜ ਪ੍ਰਸ਼ਾਸਨ ਤੇ ਵਜੋਂ ਐੱਸ.ਡੀ.ਐੱਮ ਰਾਏਕੋਟ ਪਾਸ ਸੌਂਪਿਆ ਗਿਆ ਹੈ, ਜਦਕਿ ਇਸ ਵਾਰ ਵੀ ਨਵੀਂ ਵਾਰਡਬੰਦੀ ਰਾਹੀਂ ਚੋਣ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਕਾਸ ਉੱਪਲ ਅਤੇ ਪਟਵਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਨਵੀਂ ਵਾਰਡਬੰਦੀ ਵਿਚ 4 ਸੀਟਾਂ ਜਨਰਲ ਮਰਦ, 4 ਹੀ ਜਨਰਲ ਔਰਤ ਅਤੇ ਅਨੁਸੂਚਿਤ ਜਾਤੀ ਮਰਦ-ਔਰਤ ਲਈ 3-3 ਸੀਟਾਂ ਰਾਖਵੀਂ ਰੱਖੀਆਂ ਗਈਆਂ ਹਨ ਜਦਕਿ ਇਕ ਸੀਟ ਓ.ਬੀ.ਸੀ. ਲਈ ਰਾਖਵੀਂ ਰੱਖੀ ਗਈ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਰਾਏਕੋਟ ਵਲੋਂ ਨਵੀਂ ਵਾਰਡਬੰਦੀ ਲਈ ਤਿਆਰ ਕੀਤੀ ਰਿਪੋਰਟ 31 ਦਸੰਬਰ 2025 ਤੱਕ ਜਮ੍ਹਾਂ ਕਰਵਾ ਦਿੱਤੀ ਗਈ ਸੀ, ਜਿਸ ਦੇ ਚੱਲਦੇ 2026 ਦੀਆਂ ਨਗਰ ਕੌਂਸਲ ਚੋਣਾਂ ਇਸੇ ਨਵੀਂ ਵਾਰਡਬੰਦੀ ਮੁਤਾਬਿਕ ਹੋਣਗੀਆਂ | ਜਿਸ ਲਈ ਨਗਰ ਕੌਂਸਲ ਵਲੋਂ ਲੋੜੀਂਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਕੌਂਸਲਰ ਬਣਨ ਦਾ ਸੁਪਨਾ ਦੇਖਣ ਵਾਲੇ ਆਗੂਆਂ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਬਲਕਿ ਰਾਜਨੀਤਿਕ ਪਾਰਟੀਆਂ ਨੇ ਵੀ ਇਨ੍ਹਾਂ ਚੋਣਾਂ ਲਈ ਪੂਰੀ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਅਤੇ ਵਾਰਡ ਪੱਧਰ 'ਤੇ ਯੋਗ ਉਮੀਦਵਾਰਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ, ਸਗੋਂ ਇਸ ਵਾਰ ਇਹ ਚੋਣ ਹੋਰ ਵੀ ਦਿਲਚਸਪ ਹੋਣਗੀਆਂ, ਕਿਉਂਕਿ ਸੱਤ੍ਹਾਧਾਰੀ ਧਿਰ ਆਮ ਆਦਮੀ ਪਾਰਟੀ ਸਮੇਤ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਬਸਪਾ ਤੋਂ ਇਲਾਵਾ ਹੋਰ ਵੀ ਕਈ ਪਾਰਟੀਆਂ ਵਲੋਂ ਇਨ੍ਹਾਂ ਚੋਣਾਂ ਵਿਚ ਹਿੱਸਾ ਲਏ ਜਾਣ ਦੀ ਚਰਚਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ, ਬਾਕੀ ਕਿਹੜੀ ਧਿਰ ਇਨ੍ਹਾਂ ਚੋਣਾਂ ਵਿਚ ਬਾਜ਼ੀ ਮਾਰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ |


Ad Position 22
No active advertisement
ਪਿਛਲੀ ਖ਼ਬਰ ਸਲੇਮਪੁਰ 'ਚ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਦਾ ਧਾਰਮਿਕ ਦੀਵਾਨ ਸਜਾਇਆ ਅਗਲੀ ਖ਼ਬਰ ਪ੍ਰਧਾਨ ਰਾਜਾ ਵੜਿੰਗ ਵਲੋਂ ਆੜ੍ਹਤੀਆਂ ਦੀਆਂ ਮੰਗਾਂ ਕੇਂਦਰ ਸਰਕਾਰ ਤੋਂ ਹੱਲ ਕਰਵਾਉਣ ਦਾ ਦਿੱਤਾ ਭਰੋਸਾ • ਰਾਜਾ ਵੜਿੰਗ...
Ad Position 24