28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਚੋਣ 'ਚ ਇਕਤਰਫ਼ਾ ਕਮੇਟੀ ਬਣਾਉਣ ਦੇ ਵਿਰੋਧ 'ਚ 6 ਸਰਕਲਾਂ, ਤਿੰਨ ਜ਼ੋਨਾਂ ਵਲੋਂ ਵੱਖਰੀ ਐਡਹਾਕ ਕਮੇਟੀ ਬਣਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 20-04-2026
ਜਗਰਾਉਂ, 19 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਦਾ ਸੂਬਾਈ ਡੈਲੀਗੇਟ ਇਜਲਾਸ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰੱਖਿਆ ਗਿਆ ਸੀ, ਜਿਸ ਵਿਚ ਪੰਜਾਬ ਏਟਕ ਦੀ ਲੀਡਰਸਿਪ ਵਲੋਂ ਸਾਬਕਾ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਸੁਰਿੰਦਰਪਾਲ ਸਿੰਘ ਨਾਲ ਮਿਲੀਭੁਗਤ ਕਰਕੇ ਧੜੇਬੰਦੀ ਨੂੰ ਉਤਸ਼ਾਹਿਤ ਕਰਦੇ ਜਥੇਬੰਦੀ ਦੀ ਚੱਲਦੀ ਸੀਨੀਆਰਤਾ ਦੀ ਰਵਾਇਤ ਨੂੰ ਤੋੜਦਿਆਂ ਗੈਰ-ਤਜਰਬੇਕਾਰ ਜੂਨੀਅਰ ਆਗੂ ਮਨਜੀਤ ਸਿੰਘ ਨੂੰ ਪ੍ਰਧਾਨ ਬਣਾਉਣ ਦੇ ਵਿਰੋਧ ਵਿਚ 80 ਦੇ ਕਰੀਬ ਇਜਲਾਸ ਵਿਚ ਹਾਜ਼ਰ ਡੈਲੀਗੇਟ ਤੇ ਛੇ ਸਰਕਲਾਂ ਵਲੋਂ ਕੀਤੇ ਗਏ ਵਿਰੋਧ ਦੇ ਬਾਵਜੂਦ ਇਕਤਰਫ਼ਾ ਐਲਾਨੀ ਕਮੇਟੀ ਵਿਚ ਪ੍ਰਧਾਨ ਦੇ ਅਹੁਦੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ ਗਿਆ ਅਤੇ ਸੀਨੀਆਰਤਾ ਮੁਤਾਬਿਕ ਤਜਰਬੇਕਾਰ ਸਾਥੀ ਨੂੰ ਪ੍ਰਧਾਨ ਬਣਾਉਣ ਦੀ ਮੰਗ ਨੂੰ ਸਿਆਸੀ ਲਾਲਸਾ ਅਧੀਨ ਅਣ-ਗੌਲਿਆ ਕਰਨ ਦੇ ਵਿਰੋਧ ਵਿਚ ਹੇਠ ਲਿਖੇ ਅਨੁਸਾਰ ਵੱਖਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ | ਜਿਸ ਨੂੰ ਵੱਖਰਾ ਡੈਲੀਗੇਟ ਇਜਲਾਸ ਕਰਵਾਉਣ ਅਤੇ ਮੁਲਾਜ਼ਮ ਮਸਲਿਆਂ ਦੇ ਹੱਲ ਲਈ ਗੱਲਬਾਤ ਕਰਨ ਸੰਘਰਸ਼ ਦੀ ਅਗਵਾਈ ਕਰਨ ਲਈ ਅਧਿਕਾਰਿਤ ਕੀਤਾ ਗਿਆ | ਚੁਣੀ ਗਈ ਕਮੇਟੀ ਦੇ ਅਹੁਦੇਦਾਰ ਕਨਵੀਨਰ ਗੁਰਵਿੰਦਰ ਸਿੰਘ ਰੋਪੜ, ਵਿੱਤ ਸਕੱਤਰ ਬਲਜੀਤ ਕੁਮਾਰ, ਸਕੱਤਰ ਹਰਜਿੰਦਰ ਸਿੰਘ ਰੋਪੜ, ਕੋ-ਕਨਵੀਨਰ ਕਰਤਾਰ ਸਿੰਘ, ਚਰਨਜੀਤ ਸਿੰਘ, ਸਤੀਸ਼ ਕੁਮਾਰ ਲੁਧਿਆਣਾ, ਗੁਰਦਿਆਲ ਸਿੰਘ ਬਬੂ ਪਟਿਆਲਾ, ਬੇਅੰਤ ਸਿੰਘ ਬਰਨਾਲਾ, ਗਗਨਦੀਪ ਸਿੰਘ ਸੰਗਰੂਰ, ਨਵਦੀਪ ਕੌਰ, ਕਮਲਜੀਤ ਸਿੰਘ ਰੋਪੜ ਥਰਮਲ ਆਦਿ | ਉਪਰੋਕਤ ਅਨੁਸਾਰ ਹਾਜ਼ਰ ਡੈਲੀਗੇਟ ਦੀ ਸਲਾਹ ਨਾਲ ਸਰਬਸੰਮਤੀ ਨਾਲ ਚੋਣ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਡਾਇਰੈਕਟਰ ਡਾ. ਮਨੀਸ਼ ਕੁਮਾਰ ਚਾਟਲੀ (ਆਈ.ਸੀ.ਏ.ਆਰ.) ਮਾਲਵਾ ਗੌਟ ਫਾਰਮ ਮਾਣੂੰਕੇ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ ਬੀਟ... ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਚਿਰੋਕਣੀ ਮੰਗ ਪੂਰੀ ਹੋਣ ਦੀ ਆਸ ਬੱਝੀ
Ad Position 24