28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਡਾਇਰੈਕਟਰ ਡਾ. ਮਨੀਸ਼ ਕੁਮਾਰ ਚਾਟਲੀ (ਆਈ.ਸੀ.ਏ.ਆਰ.) ਮਾਲਵਾ ਗੌਟ ਫਾਰਮ ਮਾਣੂੰਕੇ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ ਬੀਟਲ ਨਸਲ ਦੀ ਸਾਂਭ-ਸੰਭਾਲ ਦੇਖ ਕੇ ਮਨ ਖੁਸ਼ ਹੋਇਆ-ਡਾਇਰੈਕਟਰ ਡਾ. ਚਾਟਲੀ

Ad Position 21
No active advertisement
ਅਜੀਤ ਡੈਸਕ 20-04-2026
ਹਠੂਰ, 19 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਦੇ ਪ੍ਰਸਿੱਧ 'ਮਾਲਵਾ ਗੌਟ ਫਾਰਮ' ਮਾਣੂੰਕੇ ਵਿਖੇ ਅੱਜ ਡਾ. ਮਨੀਸ਼ ਕੁਮਾਰ ਚਾਟਲੀ ਡਾਇਰੈਕਟਰ ਆਈ.ਸੀ.ਏ.ਆਰ. ਬੱਕਰੀਆਂ ਬਾਰੇ ਖੋਜ ਲਈ ਕੇਂਦਰੀ ਸੰਸਥਾ, ਮਖਦੂਮ (ਮਥੁਰਾ) ਉੱਚੇਚੇ ਤੌਰ 'ਤੇ ਫਾਰਮ ਦਾ ਮੁਆਇਨਾ ਕਰਨ ਪੁੱਜੇ | ਉਨ੍ਹਾਂ ਨਾਲ ਡਾ. ਮਨਦੀਪ ਸਿੰਗਲਾ ਗੁਰੂ ਅੰਗਲ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵੀ ਉੱਚੇਚੇ ਤੌਰ 'ਤੇ ਹਾਜ਼ਰ ਸਨ | ਫਾਰਮ ਵਿਖੇ ਪਹੁੰਚਣ 'ਤੇ ਫਾਰਮ ਦੇ ਮੁੱਖ ਪ੍ਰਬੰਧਕ ਬਲਦੇਵ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਹਠੂਰ, ਦੁਪਿੰਦਰਪਾਲ ਸਿੰਘ ਪਿੰਦਾ ਸੰਧੂ, ਅੰਮਿ੍ਤਪਾਲ ਸਿੰਘ ਸੰਧੂ ਅਤੇ ਲਵਪ੍ਰੀਤ ਸਿੰਘ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ | ਡਾਇਰੈਕਟਰ ਡਾ. ਮਨੀਸ਼ ਕੁਮਾਰ ਚਾਟਲੀ ਨੇ ਸਭ ਤੋਂ ਪਹਿਲਾਂ ਪ੍ਰਬੰਧਕਾਂ ਤੋਂ ਫਾਰਮ ਬਾਰੇ ਜਾਣਕਾਰੀ ਲਈ ਅਤੇ ਫਿਰ ਇਕੱਲੇ-ਇਕੱਲੇ ਪਸ਼ੂ ਕੋਲ ਜਾ ਕੇ ਮੁਆਇਨਾ ਕੀਤਾ | ਉਨ੍ਹਾਂ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਬਲਕਿ ਦੇਸ਼ ਦਾ ਇਹ ਮਾਲਵਾ ਗੌਟ ਫਾਰਮ ਇਕ ਅਜਿਹਾ ਫਾਰਮ ਹੈ, ਜਿੱਥੇ ਬੀਟਲ ਨਸ਼ਲ ਦੀ ਪੈਦਾਵਰ ਕੀਤੀ ਜਾ ਰਹੀ ਹੈ ਅਤੇ ਸਾਰੇ ਪਸ਼ੂਆਂ ਦੇ ਰੱਖ-ਰਖਾਵ ਤੇ ਖੁਰਾਕ ਦਾ ਬਿਹਤਰ ਪ੍ਰਬੰਧ ਕੀਤਾ ਗਿਆ ਹੈ | ਮੇਲ ਬਰੀਡਰਾਂ ਦਾ ਕੱਦ ਤੇ ਸਿਹਤ ਵੀ ਸ਼ਾਨਦਾਰ ਹਨ | ਉਨ੍ਹਾਂ ਕਿਹਾ ਕਿ ਉਹ ਸਮਾਂ ਹੁਣ ਨਹੀਂ ਰਿਹਾ ਜਦ ਕਿਹਾ ਜਾਂਦਾ ਸੀ ਕਿ ਬੱਕਰੀ ਗਰੀਬ ਦੀ ਗਾਂ ਹੈ, ਕਿਊਾਕਿ ਬੱਕਰੀਆਂ ਦੇ ਉਤਪਾਦ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਇਨ੍ਹਾਂ ਤੋਂ ਤਿੰਨ ਤਰ੍ਹਾਂ ਨਾਲ ਛੇਤੀ ਕਮਾਈ ਕੀਤੀ ਜਾ ਰਹੀ ਹੈ | ਜਿਸ ਵਿਚ ਬਰੀਡਿੰਗ, ਮੀਟ ਅਤੇ ਈਦ ਪ੍ਰਮੁੱਖ ਹਨ | ਇਸ ਤੋਂ ਇਲਾਵਾ ਇਨ੍ਹਾਂ ਦਾ ਦੁੱਧ ਬਹੁਤ ਗੁਣਕਾਰੀ ਹੈ | ਡੇਂਗੂ ਬਿਮਾਰੀ ਨੂੰ ਠੀਕ ਕਰਨ ਵਿਚ ਤਾਂ ਇਸ ਦੀਆਂ ਵੱਡੀਆਂ ਉਦਾਹਰਨਾਂ ਹਨ | ਉਨ੍ਹਾਂ ਕਿਹਾ ਕਿ ਬੀਟਲ ਨਸਲ ਬਰੀਡਿੰਗ ਲਈ ਬਿਹਤਰ ਹੈ ਤੇ ਇਸ ਦੀ ਮੰਗ ਬਹੁਤ ਹੈ, ਪਰ ਇਸ ਦੇ ਨਾਲ ਹੀ ਹੋਰ ਕੋਈ ਵੀ ਨਸਲ ਹੋਵੇ, ਉਨ੍ਹਾਂ ਦੀ ਵੀ ਉਸੇ ਢੰਗ ਨਾਲ ਜੇਕਰ ਸੰਭਾਲ ਕੀਤੀ ਜਾਵੇ ਤਾਂ ਉਹ ਵੀ ਕਮਾਈ ਦਾ ਸਾਧਨ ਹੁੰਦਾ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਖੇਤੀ ਦੇ ਨਾਲ-ਨਾਲ ਇਸ ਸਹਾਇਕ ਧੰਦੇ ਨੂੰ ਵੀ ਅਪਣਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਬੱਕਰੀਆਂ ਦੇ ਕਿੱਤੇ 'ਚ ਭਵਿੱਖ ਬਹੁਤ ਚੰਗਾ ਹੈ | ਇਨ੍ਹਾਂ ਨੂੰ ਤਿੰਨ ਤਰ੍ਹਾਂ ਦਾ ਏ.ਟੀ.ਐੱਮ. ਮੰਨਿਆ ਗਿਆ ਹੈ | ਉਨ੍ਹਾਂ ਮਾਲਵਾ ਗੌਟ ਫਾਰਮ ਦੇ ਪ੍ਰਬੰਧਕ ਬਲਦੇਵ ਸਿੰਘ ਸੰਧੂ, ਅੰਮਿ੍ਤਪਾਲ ਸਿੰਘ ਸੰਧੂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਕੇਂਦਰੀ ਬੱਕਰੀਅਨੁਸ਼ਤਾਨ ਸੰਸਥਾ ਮਥੁਰਾ ਉਨ੍ਹਾਂ ਦੇ ਹਰ ਸਮੇਂ ਨਾਲ ਹੈ ਅਤੇ ਤਕਨੀਕੀ ਤੇ ਹੋਰ ਮੱਦਦ ਦਿੰਦੇ ਰਹਿਣਗੇ | ਇਸ ਮੌਕੇ ਉਨ੍ਹਾਂ ਨੇ ਫਾਰਮ ਅਤੇ ਬੱਕਰੀਆਂ ਲਈ ਕੁਝ ਸੁਝਾਅ ਵੀ ਦਿੱਤਾ | ਪ੍ਰਧਾਨ ਬਲਦੇਵ ਸਿੰਘ ਸੰਧੂ ਅਤੇ ਸਾਥੀਆਂ ਨੇ ਉਨ੍ਹਾਂ ਦਾ ਇੱਥੇ ਪੁੱਜਣ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਸਨਮਾਨ ਨਿਸ਼ਾਨੀ ਤੇ ਲੋਈ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਰਸ਼ ਝੰਮਟ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਦੇ ਸਰਕਲ ਪ੍ਰਧਾਨਾਂ ਦੀ ਅਹਿਮ ਮੀਟਿੰਗ <br/> ਅਗਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਚੋਣ 'ਚ ਇਕਤਰਫ਼ਾ ਕਮੇਟੀ ਬਣਾਉਣ ਦੇ ਵਿਰੋਧ 'ਚ 6 ਸਰਕਲਾਂ, ਤਿੰਨ ਜ਼ੋ...
Ad Position 24