ਜੋਧਾਂ, 19 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਦੀ ਸੱਤ੍ਹਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਤੋਂ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਕਰ ਦਿੱਤਾ ਹੈ¢ ਪੰਜਾਬ ਸਰਕਾਰ ਦੇ ਵਿਕਾਸ ਦੇ ਵੱਡੇ ਦਾਅਵੇ ਸਿਰਫ਼ ਸੁਰਖ਼ੀਆਂ ਤੱਕ ਹੀ ਸੀਮਤ ਹਨ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਿੰਡ ਗੁੱਜਰਵਾਲ ਵਿਖੇ ਸਮਾਜ ਸੇਵੀ ਚਰਨਜੀਤ ਸਿੰਘ ਗਰੇਵਾਲ ਹਾਗ ਕਾਂਗ ਵਾਲਿਆਂ ਦੇ ਗ੍ਰਹਿ ਵਿਖੇ ਕੀਤਾ¢ ਕੈਪਟਨ ਸੰਦੀਪ ਸੰਧੂ ਨੇ ਦਾਅਵਾ ਕੀਤਾ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦੇ ਹੱਕ ਵਿਚ ਹੈ, ਇਸ ਲਈ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਅੱਗੇ ਆਵੇਗੀ¢ ਕੈਪਟਨ ਸੰਧੂ ਚਰਨਜੀਤ ਸਿੰਘ ਗਰੇਵਾਲ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਹਨ, ਉਨ੍ਹਾਂ ਦੀ ਸਿਹਤ ਦਾ ਹਾਲ ਜਾਣਨ ਲਈ ਵਿਸ਼ੇਸ਼ ਤੌਰ ਤੇ ਪਿੰਡ ਗੁੱਜਰਵਾਲ ਪੁੱਜੇ ਸਨ¢ ਇਸ ਮੌਕੇ ਜਿੱਥੇ ਕੈਪਟਨ ਸੰਦੀਪ ਸੰਧੂ ਨੇ ਚਰਨਜੀਤ ਸਿੰਘ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ, ਉਥੇ ਹੀ ਕਿਹਾ ਕਿ ਪਿੰਡ ਗੁੱਜਰਵਾਲ ਦੇ ਵਿਕਾਸ ਵਿੱਚ ਇਨ੍ਹਾਂ ਦੇ ਪਰਿਵਾਰ ਦਾ ਵੱਡਾ ਯੋਗਦਾਨ ਹੈ¢ ਇਸ ਮੌਕੇ ਸਿਮਰਜੀਤ ਕੌਰ ਗਰੇਵਾਲ ਸਾਬਕਾ ਮੈਂਬਰ ਬਲਾਕ ਸੰਮਤੀ, ਗੁਰਦੀਪ ਸਿੰਘ ਯੂ ਐਸ ਏ, ਕੁਲਦੀਪ ਸਿੰਘ ਸਾਬਕਾ ਸਰਪੰਚ, ਕਮਲਜੀਤ ਸਿੰਘ ਕਮਲ ਗਰੇਵਾਲ, ਤਨਵੀਰ ਸਿੰਘ ਗਰੇਵਾਲ, ਵਿੱਕੀ ਗਰੇਵਾਲ, ਮਾ. ਸੁਖਪਾਲ ਸਿੰਘ ਗਰੇਵਾਲ, ਪੰਚ ਮਨਸਿਮਰਨ ਕੌਰ ਗਰੇਵਾਲ, ਸੁਰਿੰਦਰਪਾਲ ਸਿੰਘ ਸ਼ਿੰਦਾ, ਕਰਮ ਚੰਦ, ਕੁਲਵਿੰਦਰ ਕੌਰ ਗਰੇਵਾਲ, ਪੰਚ ਕਰਮਜੀਤ ਕੌਰ ਆਦਿ ਹਾਜ਼ਰ ਸਨ¢