ਗੁਰੂਸਰ ਸੁਧਾਰ, 19 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਕਾਂਗਰਸ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਤੇ ਸਾਬਕਾ ਬਲਾਕ ਸੁਧਾਰ ਪ੍ਰਧਾਨ ਜਗਦੀਪ ਸਿੰਘ ਬਿੱਟੂ ਨੂੰ ਅਖਿਲ ਭਾਰਤੀ ਸੋਨੀਆ ਬਿ੍ਗੇਡ ਦਾ ਪੰਜਾਬ ਸੰਗਠਨ ਮੰਤਰੀ ਲਗਾਏ ਜਾਣ 'ਤੇ ਉਨ੍ਹਾਂ ਦੇ ਸਮੱਰਥਕਾਂ ਵਲੋਂ ਅੱਜ ਸਥਾਨਕ ਕਸਬੇ ਵਿਖੇ ਇਕ ਸਮਾਗਮ ਦੌਰਾਨ ਜਗਦੀਪ ਸਿੰਘ ਬਿੱਟੂ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ | ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਗਦੀਪ ਸਿੰਘ ਬਿੱਟੂ ਨੇ ਸਭ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਪਹੁੰਚੇ ਸਮੱਰਥਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਸਮੁੱਚੀ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਉਹ ਪਾਰਟੀ ਦੇ ਇਸ ਕੇਂਦਰੀ ਸੰਗਠਨ ਦਾ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਵਿਸਥਾਰ ਕਰਨਗੇ | ਉਨ੍ਹਾਂ ਇਸ ਮੌਕੇ ਪਾਰਟੀ ਸਮਰਥਕਾਂ ਨਾਲ ਵਿਚਾਰ ਚਰਚਾ ਸਾਂਝੀ ਕਰਦਿਆਂ ਕਿਹਾ ਕਿ ਲੋਕ ਸਭਾ ਵਿਚ ਕੇਂਦਰੀ ਹਕੂਮਤ ਵਲੋਂ ਆਪਣੀ ਹਕੂਮਤ ਸਦੀਵੀਂ ਬਰਕਰਾਰ ਰੱਖਣ ਦੇ ਮੰਤਵ ਨਾਲ ਲਿਆਂਦੇ ਸੰਵਿਧਾਨ ਸੋਧ ਬਿੱਲ ਦਾ ਲੋਕ ਸਭਾ ਵਿਚ ਪਾਸ ਨਾ ਹੋਣ ਦੇਣ ਦੀ ਭੂਮਿਕਾ ਵਿਚ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਭਾਜਪਾ ਦੀ ਕੋਝੀ ਚਾਲ ਨੂੰ ਨਾਕਾਮ ਬਣਾ ਦਿੱਤਾ ਹੈ | ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਸਮੇਂ ਨਿਰਮਲ ਸਿੰਘ ਤਲਵੰਡੀ, ਸੁਭਾਸ਼ ਬਾਂਸਲ, ਕੈਪਟਨ ਲਾਲ ਸਿੰਘ, ਗੁਰਮੁਖ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ ਅਕਾਲ ਗਲਾਸ ਹਾਊਸ, ਕਰਨਲ ਮੁਖਤਿਆਰ ਸਿੰਘ ਕੁਲਾਰ, ਥਾਣੇਦਾਰ ਮੁਖਤਿਆਰ ਸਿੰਘ ਘੁਮਾਣ, ਭਜਨ ਸਿੰਘ ਟੂਸਾ, ਮਨਿੰਦਰ ਸਿੰਘ ਬੱਬੂ ਰੱਤੋਵਾਲ, ਗੁਰਦੇਵ ਸਿੰਘ ਐਤੀਆਣਾ, ਰਛਪਾਲ ਸਿੰਘ ਪਾਲਾ, ਰਛਪਾਲ ਸਿੰਘ ਬਿੱਟੂ, ਸਰਬਜੀਤ ਸਿੰਘ, ਪੰਚ ਬਾਬੂ ਨਾਇਕ, ਨੰਬਰਦਾਰ ਜਸਵਿੰਦਰ ਸਿੰਘ ਹਲਵਾਰਾ, ਸਾਬਕਾ ਸਰਪੰਚ ਨਿਰਭੈ ਸਿੰਘ ਰਾਜੋਆਣਾ ਖ਼ੁਰਦ, ਸਾਬਕਾ ਸਰਪੰਚ ਬਿਕਰਮਜੀਤ ਸਿੰਘ ਬਿੰਜਲ, ਹਾਕਮ ਸਿੰਘ ਗਿੱਲ, ਮੇਜਰ ਹੁਕਮ ਸਿੰਘ ਧਾਲੀਵਾਲ, ਸਰਪੰਚ ਤੇਜਪ੍ਰਕਾਸ਼ ਲੰਮੇ, ਅਮਰਜੀਤ ਸਿੰਘ ਉੱਪਲ, ਹਾਕਮ ਸਿੰਘ ਬਾਸੀਆਂ, ਨਿਰਮਲ ਸਿੰਘ, ਮੇਜਰ ਸਿੰਘ ਰਾਜਗੜ੍ਹ, ਰਣਜੀਤ ਕੁਮਾਰ ਸਾਬਕਾ ਸਰਪੰਚ, ਬਹਾਦਰ ਸਿੰਘ, ਥਾਣੇਦਾਰ ਦੀਪਇੰਦਰ ਸਿੰਘ, ਸੁਖਦੇਵ ਸਿੰਘ, ਹਰੀ ਸਿੰਘ, ਲਸ਼ਕਰ ਸਿੰਘ, ਸਰਬਨ ਸਿੰਘ ਮੱਲ੍ਹੀ, ਜੋਤੀ ਸਿੰਘ, ਹੈਪੀ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿਚ ਹੋਰ ਪਾਰਟੀ ਤੇ ਬਿੱਟੂ ਸਮਰਥਕ ਹਾਜ਼ਰ ਸਨ |