28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮੇਜਰ ਸਿੰਘ ਛੀਨਾ ਸਾਹਿਤ ਸਭਾ ਜਗਰਾਉਂ ਦੇ ਪ੍ਰਧਾਨ ਬਣੇ ਐੱਚ. ਐੱਸ. ਡਿੰਪਲ ਜਨਰਲ ਸਕੱਤਰ ਤੇ ਕੁਲਦੀਪ ਸਿੰਘ ਲੋਹਟ ਪ੍ਰਚਾਰ ਸਕੱਤਰ ਨਿਯੁਕਤ

Ad Position 21
No active advertisement
ਅਜੀਤ ਡੈਸਕ 20-04-2026
ਜਗਰਾਉਂ, 19 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਸਾਹਿਤ ਸਭਾ ਜਗਰਾੳਾ ਦੀ ਅਹਿਮ ਮੀਟਿੰਗ ਸਭਾ ਦੇ ਜਨਰਲ ਸਕੱਤਰ ਰਾਜਦੀਪ ਤੂਰ ਦੀ ਅਗਵਾਈ ਹੇਠ ਹੋਈ, ਇਸ ਮੀਟਿੰਗ ਦੌਰਾਨ ਹੋਈ ਚੋਣ 'ਚ ਮੇਜਰ ਸਿੰਘ ਛੀਨਾ ਨੂੰ ਪ੍ਰਧਾਨ, ਦਰਸ਼ਨ ਬੋਪਾਰਾਏ ਮੀਤ ਪ੍ਰਧਾਨ, ਐੱਚ.ਐੱਸ. ਡਿੰਪਲ ਜਨਰਲ ਸਕੱਤਰ, ਕੁਲਦੀਪ ਸਿੰਘ ਲੋਹਟ ਨੂੰ ਪ੍ਰਚਾਰ ਸਕੱਤਰ ਅਤੇ ਗੁਰਜੀਤ ਸਹੋਤਾ ਨੂੰ ਜਾਂਚ ਕਮੇਟੀ ਦਾ ਅਧਿਕਾਰੀ ਨਿਯੁਕਤ ਕੀਤਾ | ਇਸ ਸਮੇਂ ਪਿਛਲੇ ਸਮੇਂ ਦੌਰਾਨ ਅਹੁਦੇਦਾਰਾਂ ਦੁਆਰਾ ਨਿਭਾਈਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਹਰਕੋਮਲ ਬਰਿਆਰ ਸਰਪ੍ਰਸਤ ਬਣੇ ਰਹਿਣਗੇ | ਜਿਸ ਵਿਚ ਸਭਾ ਦੀ ਚੋਣ ਦੇ ਨਾਲ-ਨਾਲ ਦਰਸ਼ਨ ਬੋਪਾਰਾਏ ਦੀ ਨਵੀਂ ਪੁਸਤਕ 'ਸੱਥਰ ਦੀ ਚੀਕ' 'ਤੇ ਚਰਚਾ ਕੀਤੀ ਗਈ | ਇਸ ਮੌਕੇ ਸਾਹਿਤ ਸਭਾ ਵਲੋਂ ਭਵਿੱਖ ਅੰਦਰ ਸਾਹਿਤ ਸੱਭਿਆਚਾਰ ਨਾਲ ਜੋੜਨ ਲਈ ਵਰਕਸ਼ਾਪਾਂ ਅਤੇ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਐੱਚ.ਐੱਸ. ਡਿੰਪਲ ਨੇ ਦਰਸ਼ਨ ਬੋਪਾਰਾਏ ਦੀ ਰਚਨਾ 'ਸੱਥਰ ਦੀ ਚੀਕ' 'ਤੇ ਪਰਚਾ ਪੜ੍ਹਦਿਆਂ ਕਿਤਾਬ ਨੂੰ ਖੋਜੀ ਪੁਸਤਕ ਆਖਿਆ | ਉਨ੍ਹਾਂ ਕਿਹਾ ਕਿ ਸ: ਬੋਪਾਰਾਏ ਨੇ ਆਪਣੀ ਰਚਨਾਤਮਿਕ ਘਾਲਣਾ ਦਾ ਜੋ ਸਮਾਂ 'ਸੱਥਰ ਦੀ ਚੀਕ' ਨੂੰ ਦਿੱਤਾ ਉਹ ਆਪਣੇ-ਆਪ ਵਿੱਚ ਮਹੱਤਵਪੂਰਨ ਹੈ | ਉਨ੍ਹਾਂ ਇਸ ਪੁਸਤਕ ਦੇ ਸਮਾਜਿਕ, ਕਲਾਤਮਿਕ ਅਤੇ ਸਾਹਿਤਕ ਪੱਖਾਂ 'ਤੇ ਵੀ ਆਪਣੇ ਵਿਚਾਰ ਰੱਖੇ 'ਤੇ ਆਲੋਚਨਾਤਮਕ ਟਿੱਪਣੀਆਂ ਵੀ ਕੀਤੀਆਂ | ਇਸ ਮੌਕੇ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਹੋਇਆ | ਇਸ ਮੌਕੇ ਅਵਿਨਾਸ਼ਦੀਪ ਸਿੰਘ ਕਾਰਜਕਾਰਨੀ ਪ੍ਰਧਾਨ, ਕਰਮ ਸਿੰਘ ਸੰਧੂ ਸਕੱਤਰ, ਅਵਤਾਰ ਜਗਰਾਉਂ, ਅਜੀਤ ਪਿਆਸਾ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਮੈਡਮ ਦਲਜੀਤ ਕੌਰ ਹਠੂਰ, ਸਤਵਿੰਦਰ ਕੁੱਸਾ, ਅਮਰਜੀਤ ਕੌਰ ਮਾਹੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤੋਖ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ 'ਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਭਰੀ ਹਾਜ਼ਰੀ <br/> ਅਗਲੀ ਖ਼ਬਰ ਅਖਿਲ ਭਾਰਤੀ ਸੋਨੀਆ ਬਿ੍ਗੇਡ ਦੇ 'ਪੰਜਾਬ ਸੰਗਠਨ ਮੰਤਰੀ' ਜਗਦੀਪ ਸਿੰਘ ਬਿੱਟੂ ਦਾ ਸਮਰਥਕਾਂ ਵਲੋਂ ਸਨਮਾਨ ਸੂਬੇ ਦੇ ਸਾਰੇ...
Ad Position 24