ਗੁਰੂਸਰ ਸੁਧਾਰ, 21 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਰਵਾਇਤੀ ਸਿੱਖਿਆ ਤੇ ਆਧੁਨਿਕ ਅਕਾਦਮਿਕ ਲੋੜਾਂ ਦੇ ਵਿਚਕਾਰ ਤਾਲਮੇਲ ਬਿਠਾਉਣ ਦੇ ਮੰਤਵ ਤਹਿਤ ਜਤਿੰਦਰਾ ਗ੍ਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਇਕ ਵਿਆਪਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੀ. ਬੀ. ਐੱਸ. ਈ. ਵਲੋਂ ਪੇਸ਼ ਕੀਤੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਅਤੇ ਅਕਾਦਮਿਕ ਢਾਂਚੇ ਤੋਂ ਜਾਣੂੰ ਕਰਵਾਉਣਾ ਸੀ | ਸੈਸ਼ਨ ਦੀ ਅਗਵਾਈ ਕਰਦਿਆਂ ਪਿ੍ੰ. ਚੰਦਰ ਸ਼ੇਖ਼ਰ ਨੇ 9ਵੀਂ ਜਮਾਤ ਦੇ ਨਵੇਂ ਪਾਠਕ੍ਰਮ ਵਾਰੇ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਮੈਥੇਮੇਟਿਕਸ ਐਡਵਾਂਸ, ਸਾਇੰਸ ਐਡਵਾਂਸ ਵਰਗੇ ਵਿਸ਼ਿਆਂ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਿਵੇਂ ਸੈਕੰਡਰੀ ਪੱਧਰ 'ਤੇ 11ਵੀਂ ਤੇ 12ਵੀਂ ਜਮਾਤ ਵਿਚ ਉੱਚ ਪੱਧਰੀ ਵਿਸ਼ਿਆਂ ਵਿਚ ਮੁਹਾਰਤ ਹਾਸਲ ਕਰਨ ਨਾਲ ਵਿਦਿਆਰਥੀਆਂ ਦੀ ਸਫ਼ਲਤਾ ਲਈ ਮਦਦਗਾਰ ਸਾਬਤ ਹੋਵੇਗਾ | ਪਿ੍ੰ. ਚੰਦਰ ਸ਼ੇਖ਼ਰ ਨੇ ਇਹ ਵੀ ਕਿਹਾ ਕਿ ਅੰਕਾਂ ਦੇ ਨਾਲ ਨਾਲ ਹੁਨਰਮੰਦ ਹੋਣਾ ਜ਼ਰੂਰੀ ਹੈ ਤੇ ਬਦਲਦੇ ਵਿੱਦਿਅਕ ਮਾਹੌਲ ਅਨੁਸਾਰ ਢਲਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਸਕੂਲ ਪ੍ਰਧਾਨ ਡਾ. ਐੱਚ. ਐੱੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰੀਤ ਕੌਰ ਧਾਲੀਵਾਲ ਨੇ ਵਿਸ਼ਵਾਸ ਦਿਵਾਇਆ ਕਿ ਇਹ ਪਾਠਕ੍ਰਮ ਯਕੀਨੀ ਬਣਾਏਗਾ ਕਿ ਹਰ ਵਿਦਿਆਰਥੀ ਖੇਡਾਂ, ਕਲਾ ਅਤੇ ਤਕਨੀਕੀ ਹੁਨਰ ਵਿਚ ਸਰਗਰਮ ਰੂਪ ਵਿਚ ਹਿੱਸਾ ਲਵੇ |