ਹੰਬੜਾਂ, 21 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਹਲਕਾ ਦਾਖਾ 'ਚ ਬੇਟ ਇਲਾਕੇ ਦੇ ਪਿੰਡ ਮਾਣੀਏਵਾਲ ਤੋਂ ਬਾਣੀਏਵਾਲ ਵਾਇਆ ਘਮਣੇਵਾਲ ਦੀ ਲਿੰਕ ਸੜਕ ਉੱਪਰ ਪ੍ਰੀਮਿਕਸ ਪਾਉਣ ਦਾ ਕੰਮ ਹਲਕਾ ਦਾਖਾ ਦੇ 'ਆਪ' ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਦੀ ਅਗਵਾਈ ਵਿਚ ਸ਼ੁਰੂ ਕਰਵਾਇਆ ਗਿਆ | ਇਸ ਸੜਕ ਨੂੰ ਬਣਾਉਣ ਲਈ ਬਲਾਕ ਪ੍ਰਧਾਨ ਬਲਵੀਰ ਸਿੰਘ ਬਿੱਟੂ ਤੇ ਸਰਪੰਚ ਤੇਜਪਾਲ ਸਿੰਘ ਘਮਣੇਵਾਲ ਵਲੋਂ ਲੱਡੂ ਵੰਡ ਕੇ ਰਸਮੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਬਲਾਕ ਪ੍ਰਧਾਨ ਬਿੱਟੂ ਤੇ ਸਰਪੰਚ ਘਮਣੇਵਾਲ ਨੇ ਕਿਹਾ ਕਿ ਇੰਚਾਰਚ ਡਾ: ਕੰਗ ਦੀ ਅਗਵਾਈ ਹੇਠ ਹਲਕਾ ਦਾਖਾ ਵਿਚ ਰਿਕਾਰਡ ਤੋੜ ਸਰਬਪੱਖੀ ਵਿਕਾਸ ਦੇ ਕੰਮ ਨਿਰੰਤਰ ਕਰਵਾਏ ਜਾ ਰਹੇ ਹਨ, ਜਿਸ ਦੀ ਲੋਕਾਂ ਵਲੋਂ ਬੜੀ ਸ਼ਲਾਘਾ ਕੀਤੀ ਜਾ ਰਹੀ ਹੈ | ਉਨ੍ਹਾਂ ਹੋਰ ਕਿਹਾ ਕਿ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵੀ ਵਧੇਰੇ ਬਹੁਮਤ ਨਾਲ ਸੂਬੇ ਵਿਚ ਸਰਕਾਰ ਬਣਾਵੇਗੀ | ਇਸ ਸਮੇਂ ਸਰਪੰਚ ਸ਼ਿੰਦਰਪਾਲ ਸਿੰਘ ਮਾਣੀਏਵਾਲ, ਸਰਪੰਚ ਜਗਦੇਵ ਸਿੰਘ ਬਾਣੀਏਵਾਲ, ਐਕਸੀਅਨ ਜਤਿਨ ਸਿੰਗਲਾ, ਐੱਸ.ਡੀ.ਓ. ਗੁਰਜੀਤ ਸਿੰਘ, ਜੇ.ਈ. ਲਵਪ੍ਰੀਤ ਕਲੇਰ, ਜੇ.ਈ. ਜਸਦੀਪ ਸਿੰਘ, ਜੇ.ਈ. ਭਾਰਤ ਰਾਣਾ, ਪਾਲ ਸਿੰਘ, ਸੁਖਚੈਨ ਸਿੰਘ ਸੁੱਖਾ, ਗੁਰਵਿੰਦਰ ਸਿੰਘ ਗੋਲੂ, ਰਾਮ ਪ੍ਰਕਾਸ਼, ਕੀਪਾ, ਸੁਖਦੇਵ ਸਿੰਘ ਤੇ ਹੋਰ ਉਕਤ ਪਿੰਡਾਂ ਦੇ ਵਾਸੀ ਹਾਜ਼ਰ ਸਨ |