ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ 12 ਮਈ ਨੂੰ ਰਕਬਾ (ਲੁਧਿ:) ਤੋਂ ਚੱਪੜਚਿੜੀ ਦੇ ਮੈਦਾਨ ਤੱਕ ਹੋਣ ਵਾਲੇ ਸਰਹਿੰਦ ਫ਼ਤਿਹ ਮਾਰਚ ਦਾ ਪੋਸਟਰ ਅੱਜ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਰਿਲੀਜ਼ ਕਰਨ ਸਮੇਂ ਉਨ੍ਹਾਂ ਨਾਲ ਸੇਵਾ ਮੁਕਤ ਆਈ.ਜੀ ਇਕਬਾਲ ਸਿੰਘ ਗਿੱਲ, ਫਾਊਾਡੇਸ਼ਨ ਦੇ ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਜਨਰਲ ਸਕੱਤਰ ਜਸਵੰਤ ਸਿੰਘ ਛਾਪਾ, ਅਮਰਜੀਤ ਸਿੰਘ ਗਰੇਵਾਲ, ਸਰਪੰਚ ਜਗਦੀਪ ਸਿੰਘ, ਜਗਜੀਵਨ ਸਿੰਘ ਗਰੀਬ, ਸਤਨਾਮ ਸਿੰਘ, ਕਰਮਜੀਤ ਕੌਰ ਮੌਜੂਦ ਰਹੇ | ਪੂਰੇ ਪ੍ਰੋਗਰਾਮ ਦਾ ਪੋਸਟਰ ਰਿਲੀਜ਼ ਕਰਨ ਸਮੇਂ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਵਲੋਂ 12 ਮਈ ਸਵੇਰ ਸਮੇਂ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਭਵਨ ਰਕਬਾ ਤੋਂ ਜੰਗ ਦੇ ਮੈਦਾਨ ਚੱਪੜਚਿੜੀ ਦੇ ਸਥਾਨ ਵੱਲ ਰਵਾਨਾ ਹੋਵੇਗਾ, ਮੰਡੀ ਮੁੱਲਾਂਪੁਰ, ਲੁਧਿਆਣਾ, ਹੋਰ ਸ਼ਹਿਰਾਂ ਦੀ ਸੰਗਤ ਵਲੋਂ ਫਤਿਹ ਮਾਰਚ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਮਾਰਚ ਦੀ ਅਗਵਾਈ ਜੰਗਜੂ ਨਿਹੰਗ ਸਿੰਘਾਂ ਦੀਆਂ ਗੱਤਕਾ ਪਾਰਟੀਆਂ ਨਾਲ ਹੋਵੇਗੀ | ਮਾਰਚ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਹਾਥੀ, ਊਠ, ਘੋੜਿਆਂ ਨੂੰ ਸ਼ਿੰਗਾਰ ਕੇ ਅੱਗੇ ਲਗਾਇਆ ਜਾਵੇਗਾ | ਚੱਪੜਚਿੜੀ ਦੇ ਸਥਾਨ ਬਾਅਦ ਦੁਪਹਿਰ ਵਿਸ਼ੇਸ਼ ਵਿਚਾਰ ਗੋਸ਼ਟੀ ਨੂੰ ਉੱਘੇ ਸਿੱਖ ਵਿਦਵਾਨਾਂ ਵਲੋਂ ਆਪਣੇ ਵਿਚਾਰ ਰੱਖੇ ਜਾਣਗੇ | ਚੱਪੜਚਿੜੀ ਦੇ ਸਥਾਨ ਤੋਂ ਵਾਪਿਸ ਸਮੁੱਚੇ ਮਾਰਚ ਦੀ ਸੰਗਤ ਕਰੀਬ 5 ਵਜੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਸਰਹਿੰਦ ਪਹੁੰਚੇਗੀ | ਝੰਡਾ ਲਹਿਰਾਉਣ, ਅਰਦਾਸ ਬੇਨਤੀ ਬਾਅਦ ਸੰਗਤ ਭਵਨ ਰਕਬਾ (ਲੁਧਿਆਣਾ) ਲਈ ਰਵਾਨਾ ਹੋਵੇਗੀ, ਜਿਥੇ ਸਮੁੱਚੀ ਸੰਗਤ ਲਈ ਰਾਤਰੀ ਭੋਜ (ਲੰਗਰ) ਦਾ ਪ੍ਰਬੰਧ ਕੀਤਾ ਜਾਵੇਗਾ |