12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਰਿੰਦਰ ਮੋਦੀ ਦੀ ਸਰਕਾਰ ਨੇ ਸਾਬਕਾ ਸੈਨਿਕਾਂ ਨਾਲ ਵਾਅਦਾ ਪੂਰਾ ਨਹੀਂ ਕੀਤਾ- ਕੈਪਟਨ ਇਕੋਲਾਹੀ

Ad Position 21
No active advertisement
ਅਜੀਤ ਡੈਸਕ 22-04-2026
ਖੰਨਾ, 21 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਕੈਪਟਨ ਮੇਹਰ ਸਿੰਘ ਇਕੋਲਾਹੀ ਨੇ ਕਿਹਾ ਕਿ ਅੱਜ ਕੇਂਦਰ 'ਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਨੂੰ 11ਵਾਂ ਸਾਲ ਚੱਲ ਰਿਹਾ ਹੈ | ਨਰਿੰਦਰ ਮੋਦੀ ਨੇ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 13 ਸਤੰਬਰ 2013 ਨੂੰ ਰਿਵਾੜੀ (ਹਰਿਆਣਾ) 'ਚ ਸਾਬਕਾ ਸੈਨਿਕਾਂ ਦੀ ਇੱਕ ਵੱਡੀ ਰੈਲੀ ਕੀਤੀ ਸੀ ਇਸ ਰੈਲੀ 'ਚ ਦੇਸ਼ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ 'ਚ ਸਾਬਕਾ ਸੈਨਿਕ ਪਹੁੰਚੇ ਸਨ | ਮੋਦੀ ਵੱਲੋਂ ਸਾਬਕਾ ਸੈਨਿਕ ਨਾਲ ਦੋਵੇਂ ਹੱਥ ਖੜ੍ਹੇ ਕਰਕੇ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਕੇਂਦਰ 'ਚ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ 3-4 ਮਹੀਨੇ ਦੇ ਅੰਦਰ- ਅੰਦਰ ਸਾਬਕਾ ਸੈਨਿਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ | ਜਿਵੇਂਕਿ ਸਾਬਕਾ ਸੈਨਿਕਾਂ ਦੀ ਵਨ ਰੈਂਕ ਵਨ ਪੈਨਸ਼ਨ, ਡਿਸਿਬਲਟੀ ਪੈਨਸ਼ਨ, ਵਿਧਵਾ ਪੈਨਸ਼ਨ, ਰਿਜਰਵੈੱਸਟ ਪੈਨਸ਼ਨ, ਸਰਵਿਸਪੇਅ ਆਦਿ, ਪਰ ਬੀਜੇਪੀ ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ | ਅੱਜ ਦੇਸ਼ ਦੀ ਜਨਤਾ ਜਾਗ ਚੁੱਕੀ ਹੈ 50 ਪ੍ਰਤੀਸ਼ਤ ਡੀਏ ਬੇਸਿਕ 'ਚ ਮਰਜ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅੱਠਵਾਂ ਪੇ ਕਮਿਸ਼ਨ ਜਨਵਰੀ 2026 ਤੋਂ ਲਾਗੂ ਹੋਇਆ, ਪਰ ਕੇਂਦਰ 'ਚ ਮੋਦੀ ਸਰਕਾਰ ਇਸ ਨੂੰ 2027-28 ਤੱਕ ਲਿਜਾਣਾ ਚਾਹੁੰਦੀ ਹੈ, ਅੱਠਵੇਂ ਪੇ ਕਮਿਸ਼ਨ ਨੂੰ 2026 'ਚ ਹੀ ਦਰੁਸਤ ਕਰਕੇ ਲਾਗੂ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣਾਂ ਦੀ ਨਿਗਰਾਨੀ ਲਈ 7 ਮੈਂਬਰੀ ਕਮੇਟੀ ਦਾ ਗਠਨ ਅਗਲੀ ਖ਼ਬਰ ਭਾਜਪਾ ਵਲੋਂ ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਸੰਬੰਧੀ ਮੀਟਿੰਗ
Ad Position 24