29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਰਤਾਰ ਸਿੰਘ ਦੁੱਕੀ ਯਾਦਗਾਰੀ ਟਰੱਸਟ ਨੇ ਲਤਾਲਾ ਸਕੂਲ 'ਚ ਵਿਦਿਆਰਥਣਾਂ ਨੂੰ ਸਾਈਕਲ ਵੰਡੇ

Ad Position 21
No active advertisement
ਅਜੀਤ ਡੈਸਕ 23-04-2026
ਲੋਹਟਬੱਦੀ, 22 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਲਤਾਲਾ ਵਿਖੇ ਸਵਰਗੀ ਜਗਪਾਲ ਸਿੰਘ ਖੰਗੂੜਾ ਯੂ.ਐੱਸ.ਏ ਮਿਲਕਣੀਆਂ ਵਾਲੇ/ਲਤਾਲਾ ਪਰਿਵਾਰ 'ਚੋਂ ਜਗਦੀਸ਼ ਸਿੰਘ ਖੰਗੂੜਾ ਯੂ.ਐੱਸ.ਏ ਵਾਲੇ ਆਪਣੇ ਬਜ਼ੁਰਗ ਦੇਸ਼ ਭਗਤ ਕਰਤਾਰ ਸਿੰਘ ਦੁੱਕੀ ਦੀ ਯਾਦ 'ਚ ਗਠਿਤ ਟਰੱਸਟ ਦੀਆਂ ਪਿੰਡ ਲਤਾਲਾ 'ਚ ਸੇਵਾਵਾਂ ਲਾਮਿਸਾਲ ਹਨ | ਟਰੱਸਟ ਵਲੋਂ ਦੇਸ਼ ਭਗਤ ਕਰਤਾਰ ਸਿੰਘ ਦੁੁੱਕੀ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਤਾਲਾ 'ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਹਰ ਪੱਖੋਂ ਸਹਾਇਤਾ ਕਰਨ ਰਹੇ ਹਨ | ਵਿੱਦਿਅਕ ਖੇਤਰ, ਖੇਡਾਂ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਅਤੇ ਆਲੇ-ਦੁਆਲੇ ਪਿੰਡਾਂ ਤੋਂ ਦੁੱਕੀ ਯਾਦਗਾਰੀ ਸਕੂਲ 'ਚ ਪੜ੍ਹਨ ਆਉਂਦੀਆਂ ਲੜਕੀਆਂ ਨੂੰ ਸਕੂਲ ਆਉਣ-ਜਾਣ ਲਈ ਸਾਇਕਲ ਦੇਣ ਦੀ ਲੜੀ ਅਧੀਨ ਅੱਜ 6 ਲੜਕੀਆਂ ਨੂੰ ਰੇਂਜਰ ਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ | ਜਗਦੀਸ਼ ਸਿੰਘ ਖੰਗੂੜਾ ਮਿਲਕਣੀਆਂ/ਯੂ.ਐੱਸ.ਏ ਪਰਿਵਾਰ ਵਲੋਂ ਅੱਜ ਟਰੱਸਟ ਪ੍ਰਧਾਨ ਦਲਜੀਤ ਸਿੰਘ ਲਾਲਾ ਲਤਾਲਾ, ਨਿਰਭੈ ਸਿੰਘ ਖ਼ਜ਼ਾਨਚੀ, ਥਾਣੇਦਾਰ ਪਿ੍ਤਪਾਲ ਸਿੰਘ ਨੇ ਪਿੰਡ ਜੰਡ ਦੀਆਂ 4 ਅਤੇ ਪਿੰਡ ਜੁੜਾਹਾਂ ਦੀਆਂ 2 ਵਿਦਿਆਰਥਣਾਂ ਨੂੰ ਸਾਈਕਲ ਭੇਟ ਕੀਤੇ ਗਏ | ਇਸ ਮੌਕੇ ਦਲਜੀਤ ਸਿੰਘ ਲਾਲਾ ਲਤਾਲਾ ਨੇ ਕਿਹਾ ਕਿ ਮਿਲਕਣੀਆਂ ਪਰਿਵਾਰ ਵਲੋਂ ਪਿੰਡ ਲਤਾਲਾ ਦੇ ਖੇਡ ਮੈਦਾਨ 'ਚ ਲਾਈਟਾਂ, ਬਜ਼ੁਰਗਾਂ ਦੇ ਬੈਠਣ ਲਈ ਕੁਰਸੀਆਂ ਅਤੇ ਪੁਰਖਿਆਂ ਦੀ ਯਾਦ 'ਚ ਆਲੀਸ਼ਾਨ ਪਾਰਕ ਦਾ ਨਿਰਮਾਣ ਜਾਰੀ ਹੈ | ਇਸ ਦੇ ਨਾਲ ਹੀ ਹਰ ਮਹੀਨੇ ਦੀ 5 ਤਰੀਕ ਨੂੰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾਂਦਾ ਹੈ | ਇਸ ਮੌਕੇ ਨਿਰਭੈ ਸਿੰਘ ਖ਼ਜ਼ਾਨਚੀ, ਬਲਵਿੰਦਰ ਸਿੰਘ, ਗੁਰਭਜਨ ਸਿੰਘ, ਮਹਿੰਗਾ ਸਿੰਘ, ਸੁਖਵਿੰਦਰ ਸਿੰਘ, ਥਾਣੇਦਾਰ ਪਿ੍ਤਪਾਲ ਸਿੰਘ, ਮਾ: ਬਲਦੇਵ ਸਿੰਘ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਪਿ੍ੰਸੀਪਲ ਬੂਟਾ ਸਿੰਘ, ਲੈਕਚਰਾਰ ਦਰਸਨ ਸਿੰਘ ਡਾਂਗੋਂ, ਦਲਜੀਤ ਸਿੰਘ ਤਾਜਪੁਰ ਕੈਂਪਸ ਮੈਨੇਜਰ, ਪਰਮਿੰਦਰ ਸਿੰਘ, ਅਵਤਾਰ ਸਿੰਘ, ਸੁਭਮ ਕੁਮਾਰ, ਰਾਜਵੀਰ ਕੌਰ, ਹਰਦੀਪ ਕੌਰ, ਬਲਵੰਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਰਿੰਦਾਵਨ ਹਾਦਸੇ 'ਚ ਵਿਛੜੀਆਂ ਰੂਹਾਂ ਨਮਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਕਰਵਾਇਆ ਸਮਾਗਮ ਅਗਲੀ ਖ਼ਬਰ ਮਿਊਾਸਪਲ ਕੌਂਸਲ ਰਾਏਕੋਟ ਵਿਖੇ ਦੋ ਰੋਜ਼ਾ ਜਨਗਣਨਾ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ
Ad Position 24