ਮੁੱਲਾਂਪੁਰ-ਦਾਖਾ, 22 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਵਿਖੇ ਆਪਣਾ ਪੰਜਾਬ ਫਾਊਾਡੇਸ਼ਨ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਜਾਂਚ ਅਤੇ ਸ਼ੰਕਰਾ ਆਈ ਹਸਤਪਾਲ ਭਨੋਹੜ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ | ਕੈਂਪਾਂ ਦਾ ਉਦਘਾਟਨ ਪੰਜਾਬ ਫਾਊਾਡੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਦਵਿੰਦਰਪਾਲ ਸਿੰਘ ਰਿੰਪੀ, ਸੰਜੀਵ ਸੈਣੀ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ, ਉਨ੍ਹਾਂ ਨਾਲ ਗੋਲਡਨ ਅਰਥ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਗੁਲਸ਼ਨ ਰਾਏ ਲੂਥਰਾ, ਭਾਜਪਾ ਆਗੂ ਮੇਜਰ ਸਿੰਘ ਦੇਤਵਾਲ, ਐੱਚ.ਐੱਸ ਧਾਲੀਵਾਲ, ਪਿ੍ੰਸੀਪਲ ਬਲਦੇਵ ਬਾਵਾ, ਸ਼ਿਫੂ ਅਗਰਵਾਲ, ਮਨਦੀਪ ਚੌਹਾਨ, ਹਰਮਿੰਦਰ ਸਿੰਘ ਲਾਦੀਆਂ, ਡਾ: ਰਾਜਪਾਲ ਸਿੰਘ ਗਰੇਵਾਲ, ਚਰਨਜੀਤ ਸਿੰਘ ਗਹੌਰ, ਹੋਰ ਮੌਜੂਦ ਰਹੇ | ਵਰਲਡ ਕੈਂਸਰ ਕੇਅਰ ਕੈਂਪ 'ਚ ਜਾਂਚ ਲਈ ਪਹੁੰਚੇ ਮਰੀਜ਼ਾਂ ਨੂੰ ਸੰਬੋਧਨ ਹੁੰਦਿਆਂ ਡਾਕਟਰਾਂ ਨੇ ਦੱਸਿਆ ਕਿ ਕੈਂਸਰ ਦੇ ਮਰੀਜਾਂ ਦੀ ਗਿਣਤੀ ਮਰਦਾਂ ਮੁਕਾਬਲੇ ਔਰਤਾਂ ਵਿਚ ਜ਼ਿਆਦਾ ਹੈ | ਉਨ੍ਹਾਂ ਕਿਹਾ ਕਿ ਔਰਤਾਂ ਵਿਚ ਛਾਤੀ ਅਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦੋਵੇਂ ਗੰਭੀਰ ਹਨ, ਕਿਉਂਕਿ ਇੰਨ੍ਹਾਂ ਬਾਰੇ ਔਰਤਾਂ ਸ਼ੁਰੂ ਵਿਚ ਜ਼ਿਆਦਾ ਪ੍ਰਵਾਹ ਨਹੀਂ ਕਰਦੀਆਂ | ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਦੱਸਿਆ ਕਿ ਔਰਤਾਂ, ਲੜਕੀਆਂ ਨੂੰ ਸਮੇਂ-ਸਮੇਂ 'ਤੇ ਚੈੱਕਅੱਪ ਕਰਵਾਉਂਦੇ ਰਹਿਣਾ ਚਾਹੀਦਾ, ਜੇਕਰ ਲੋੜ ਬਣੇ ਤਾਂ ਮੈਮੋਗ੍ਰਾਫੀ ਕਰਵਾਉਣਾ ਜ਼ਰੂਰੀ ਹੈ | ਮਰਦਾਂ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਜ਼ਿਆਦਾ ਹੈ | ਅੰਤੜੀਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਸਮੇਂ ਸਿਰ ਇਲਾਜ ਨਾ ਹੋਣ ਕਾਰਨ ਹੌਲੀ-ਹੌਲੀ ਪੂਰੇ ਸਰੀਰ ਵਿਚ ਫੈਲ ਜਾਂਦਾ ਹੈ | ਡਾਕਟਰਾਂ ਨੇ ਇਹ ਵੀ ਦੱਸਿਆ ਕਿ ਸਰੀਰ ਦੇ ਕਿਸੇ ਹਿੱਸੇ ਵਿਚ ਗੰਢ ਭਾਵ ਮਾਸ ਦਾ ਟਿਊਮਰ ਚੈੱਕ ਕਰਵਾਉਣਾ ਚਾਹੀਦਾ | ਇਸ ਮੌਕੇ ਅੱਖਾਂ ਦੇ ਮੁਫ਼ਤ ਚੈੱਕਅੱਪ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਚਿੱਟੇ ਮੋਤੀਏ ਤੋਂ ਪੀੜ੍ਹਤ ਆਪ੍ਰੇਸ਼ਨਯੋਗ ਮਰੀਜ਼ਾਂ ਦੇ ਸ਼ੰਕਰਾ ਆਈ ਹਸਪਤਾਲ ਵਿਖੇ ਬਿਨਾਂ ਟਾਂਕਾ ਵਿਧੀ ਲੈੱਨਜ਼ ਪਾਏ ਜਾਣਗੇ | ਕੈਂਪਾਂ ਦੀ ਸਮਾਪਤੀ 'ਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਅਹੁਦੇਦਾਰਾਂ, ਡਾਕਟਰਾਂ ਅਤੇ ਸ਼ੰਕਰਾ ਹਸਪਤਾਲ ਦੇ ਡਾਕਟਰਾਂ ਦੇ ਸਨਮਾਨ ਸਮੇਂ ਪ੍ਰਬੰਧਕਾਂ ਨਾਲ ਗੁਰਦਿਆਲ ਸਿੰਘ, ਜਸਬੀਰ ਸਿੰਘ ਬਰਾੜ, ਸੰਜੀਵ ਢੰਡ, ਰਾਕੇਸ਼ ਸਿੰਗਲਾ, ਮਹਾਂਵੀਰ ਬਾਂਸਲ, ਰਾਜਨ ਅਰੋੜਾ, ਰਾਹੁਲ, ਪਿ੍ੰਸੀਪਲ ਗੁਰਪ੍ਰੀਤ ਕੌਰ, ਹੋਰ ਮੌਜੂਦ ਸਨ |