ਚੌਂਕੀਮਾਨ, 22 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਦੀ ਅਗਵਾਈ ਵਿਚ ਜਿੱਥੇ ਹਲਕੇ ਦਾਖੇ ਵਿਚ ਸ਼੍ਰੋਮਣੀ ਅਕਾਲੀ (ਬ) ਮਜ਼ਬੂਤ ਹੋ ਰਿਹਾ ਹੈ, ਉੱਥੇ ਹੀ ਯੂਥ ਆਗੂ ਅਮਨਦੀਪ ਸਿੰਘ ਅਮਨਾ ਸਵੱਦੀ ਤੇ ਪ੍ਰਵਾਸੀ ਪੰਜਾਬੀ ਤਰਨਜੋਤ ਸਿੰਘ ਨੂੰ ਨੂੰ ਗਿੱਲ ਕੈਨੇਡਾ ਸਵੱਦੀ ਵੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਮਜ਼ਬੂਤ ਕਰ ਰਹੇ ਹਨ | ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੀਤੀਆਂ ਜਾ ਰਹੀਆਂ 'ਪੰਜਾਬ ਬਚਾਉ' ਰੈਲੀਆਂ ਵਿਚ ਲੋਕ ਆਪ ਮੁਹਾਰੇ ਆ ਰਹੇ ਹਨ, ਜਿਸ ਨਾਲ ਤਹਿ ਹੋ ਚੁੱਕਾ ਹੈ ਕਿ 2027 ਵਿਚ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਸੂਬੇ ਦੀ ਵਾਗਡੋਰ ਸੌਂਪਣ ਲਈ ਪੱਬਾਂ ਭਾਰ ਹੋਏ ਪਏ ਹਨ | ਇਸ ਮੌਕੇ ਯੂਥ ਆਗੂ ਅਮਨਦੀਪ ਸਿੰਘ ਅਮਨਾ ਸਵੱਦੀ ਤੇ ਪ੍ਰਵਾਸੀ ਪੰਜਾਬੀ ਤਰਨਜੋਤ ਸਿੰਘ ਨੂੰ ਨੂੰ ਗਿੱਲ ਕੈਨੇਡਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਏਗਾ, ਜਿਸ ਨੂੰ ਬਣਾਉਣ ਵਿਚ ਨੌਜਵਾਨ ਵੀਰ ਤੇ ਪ੍ਰਵਾਸੀ ਪੰਜਾਬੀ ਅਹਿਮ ਰੋਲ ਅਦਾ ਕਰਨਗੇ |