29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੰਥਕ ਧਿਰਾਂ ਦੇ ਇਕੱਠੀਆਂ ਹੋਣ ਨਾਲ ਸੂਬੇ 'ਚ ਨਵੀਂ ਰਾਜਨੀਤਿਕ ਲਹਿਰ ਦਾ ਆਗ਼ਾਜ਼ ਹੋਇਆ-ਇਯਾਲੀ

Ad Position 21
No active advertisement
ਅਜੀਤ ਡੈਸਕ 23-04-2026
ਹੰਬੜਾਂ, 22 ਅਪ੍ਰੈਲ (ਮੇਜਰ ਹੰਬੜਾਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਪੰਥਕ ਧਿਰਾਂ ਦੇ ਇਕੱਠੀਆਂ ਹੋਣ ਨਾਲ ਸੂਬੇ 'ਚ ਨਵੀਂ ਰਾਜਨੀਤਿਕ ਲਹਿਰ ਦਾ ਆਗਾਜ਼ ਹੋਇਆ ਹੈ | ਇਹ ਪ੍ਰਗਟਾਵਾ ਪੰਥਕ ਏਕਤਾ ਕਮੇਟੀ ਦੇ ਕਨਵੀਨਰ ਬਣੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਉਨ੍ਹਾਂ ਨੂੰ ਵਧਾਈ ਦੇਣ ਪੁੱਜੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹੋਏ ਗੱਠਜੋੜ ਤੇ ਹੋਰ ਪੰਥਕ ਧਿਰਾਂ ਦੇ ਇਕੱਠੀਆਂ ਹੋਣ ਨਾਲ ਸੂਬੇ 'ਚ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਥਕ ਧਿਰਾਂ ਵੱਡਾ ਧਮਾਕਾ ਕਰਨਗੀਆਂ ਕਿਉਂਕਿ ਅੱਜ ਸੂਬੇ ਦੇ ਲੋਕ ਤੇ ਨੌਜਵਾਨ ਜਾਗਰੂਕ ਹੋ ਚੁੱਕਾ ਹੈ ਤੇ ਵੱਡੀ ਗਿਣਤੀ 'ਚ ਲੋਕ ਪੰਥਕ ਏਕਤਾ ਦੇ ਹੱਕ 'ਚ ਹਨ ਤਾਂ ਜੋ ਸੂਬੇ ਨੂੰ ਬਾਹਰੀ ਤਾਕਤਾਂ ਤੋਂ ਬਚਾਇਆ ਜਾ ਸਕੇ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਥਕ ਮਸਲਿਆਂ ਦਾ ਹੱਲ ਹੋ ਸਕੇ | ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਮਲਕੀਤ ਸਿੰਘ ਬੱਲ ਨੇ ਆਪਣੇ ਸਾਥੀਆਂ ਨਾਲ ਬੀਰਮੀ ਵਿਖੇ ਇਯਾਲੀ ਨਿਵਾਸ 'ਤੇ ਸ: ਇਯਾਲੀ ਨੂੰ ਪੰਥਕਾ ਧਿਰਾਂ ਦੇ ਕਨਵੀਨਰ ਬਣਨ 'ਤੇ ਵਧਾਈ ਦਿੱਤੀ ਤੇ ਸ: ਇਯਾਲੀ ਨਾਲ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਐੱਮ. ਪੀ. ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਲਿਆਉਣ ਲਈ ਵਿਧਾਨ ਸਭਾ ਹਲਕਾ ਗਿੱਲ ਅਤੇ ਹਲਕਾ ਦਾਖਾ 'ਚ ਲੁਧਿਆਣਾ ਜ਼ਿਲ੍ਹੇ ਦੇ ਅਬਜਰਬਰ ਪਿ੍ਥੀਪਾਲ ਸਿੰਘ ਬਟਾਲਾ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਮਾਰਚ ਕੱਢਿਆ ਜਾਵੇਗਾ ਜੋ ਕਿ ਅਗਲੇ ਦਿਨਾਂ 'ਚ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋ ਕੇ ਸਿੱਧਵਾਂ ਬੇਟ 'ਚ ਪੁੱਜੇਗਾ, ਜਿਸ ਦੀ ਤਰੀਕ ਦਾ ਜਲਦੀ ਐਲਾਨ ਹੋਵੇਗਾ | ਇਸ ਮੌਕੇ 'ਤੇ ਉਨ੍ਹਾਂ ਨਾਲ ਦਰਸ਼ਨ ਸਿੰਘ ਭੈਣੀ ਅਰਾਈਆਂ, ਰਤਨ ਸਿੰਘ ਸਲੇਮਪੁਰ, ਦਰਸ਼ਨ ਸਿੰਘ ਬੜੈਚ, ਫੋਰਮੈਨ ਜਗਤਾਰ ਸਿੰਘ ਹੰਬੜਾਂ ਸਮੇਤ ਹੋਰ ਆਗੂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) 2027 'ਚ ਸਰਕਾਰ ਬਣਾਏਗਾ- ਜਸਕਰਨ ਦਿਉਲ/ਅਮਨਾ ਸਵੱਦੀ/ਨੰਨੂੰ ਗਿੱਲ ਕੈਨੇਡਾ ਅਗਲੀ ਖ਼ਬਰ ਪਿੰਡ ਪੋਨਾ ਵਿਖੇ ਸੀਵੇਰਜ ਪਾਉਣ ਦੇ ਕੰਮ ਦੀ ਸ਼ੁਰੂਆਤ ਸਰਪੰਚ ਰਾਜੂ ਪੋਨਾ ਨੇ ਕਰਵਾਈ
Ad Position 24