02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਕਣਕ ਦੀ ਲਿਫ਼ਟਿੰਗ ਸੁਸਤ ਚਾਲ ਹੋਣ ਕਾਰਨ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਵਲੋਂ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 24-04-2026
ਰਾਏਕੋਟ, 23 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੇ ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਆੜ•ਤੀਆਂ, ਮਜ਼ਦੂਰਾਂ ਤੇ ਕਿਸਾਨਾਂ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਮੰਡੀ ਦੇ ਮਾੜੇ ਪ੍ਰਬੰਧਾਂ ਪ੍ਰਤੀ ਜ਼ੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਆੜਤੀਏ ਬਲਵੰਤ ਸਿੰਘ ਹੇਰਾਂ, ਜਗਦੇਵ ਸਿੰਘ ਮੱਲਾ ਆਦਿ ਨੇ ਦੱਸਿਆ ਕਿ ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਖ਼ਰੀਦ ਏਜੰਸੀ ਮਾਰਕਫੈੱਡ ਵਲੋਂ ਕਣਕ ਦੀ ਖ਼ਰੀਦ ਕੀਤੀ ਗਈ ਹੈ | ਜਿਸ ਦੌਰਾਨ ਲਿਫ਼ਟਿੰਗ ਦੀ ਸੁਸਤ ਚਾਲ ਕਰਕੇ ਆੜ•ਤੀਆਂ, ਕਿਸਾਨਾਂ ਤੇ ਮਜ਼ਦੂਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨਾਂ ਆਖਿਆ ਕਿ ਆੜ•ਤੀਆਂ ਵਲੋਂ ਕਣਕ ਦੇ ਟਰੱਕ ਲੋਡ ਕਰਵਾ ਦਿੱਤੇ ਜਾਂਦੇ ਹਨ, ਜਦਕਿ ਗੋਲਡਨ ਰਾਈਸ ਮਿੱਲ ਵਿਚ ਜਿੱਥੇ ਮਾਰਕਫੈਡ ਦਾ ਕਣਕ ਸਟਾਕ ਕਰਨ ਲਈ ਓਪਨ ਗੁਦਾਮ ਬਣਿਆ ਹੋਇਆ ਹੈ, ਜਿੱਥੇ ਲੇਬਰ ਦੀ ਘਾਟ ਹੋਣ ਕਰਕੇ ਇਕ ਦਿਨ ਵਿਚ ਬਹੁਤ ਘੱਟ ਟਰੱਕ ਹੀ ਅਨਲੋਡ ਹੁੰਦੇ ਹਨ | ਜਿਸ ਕਰਕੇ ਲਿਫਟਿੰਗ ਦੀ ਸਮੱਸਿਆ ਪੈਦਾ ਹੋਈ ਹੈ | ਉਨਾਂ ਪੰਜਾਬ ਸਰਕਾਰ ਤੇ ਮਾਰਕਫੈਡ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲਿਫਟਿੰਗ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਨਾ ਕੱਢਿਆ ਤਾਂ ਆੜਤੀਆਂ, ਕਿਸਾਨ ਤੇ ਮਜ਼ਦੂਰ ਸਾਂਝੇ ਤੌਰ 'ਤੇ ਚੱਕਾ ਜਾਮ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ | ਇਸ ਮੌਕੇ ਚੰਦ ਸਿੰਘ ਹੇਰਾਂ, ਕੁਲਵੰਤ ਸਿੰਘ ਹੇਰਾਂ, ਸਾਬਕਾ ਸਰਪੰਚ ਬਲਦੇਵ ਸਿੰਘ ਹੇਰਾਂ, ਸ਼ਿੰਦਾ ਸਿੰਘ ਗਿੱਲ ਬੁਰਜ ਹਰੀ ਸਿੰਘ, ਜੱਗਾ ਸਿੰਘ ਗੋਂਦਵਾਲ ਤੇ ਮਜ਼ਦੂਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਬਣਨ 'ਤੇ ਵਿਧਾਇਕ ਇਯਾਲੀ ਨੂੰ ਦਿੱਤੀਆਂ ਵਧਾਈਆਂ ਅਗਲੀ ਖ਼ਬਰ ਕੀ ਕਹਿਣਾ ਹੈ ਟਰੱਕ ਡਰਾਈਵਰਾਂ ਦਾ
Ad Position 24