ਜਦੋਂ ਗੋਲਡਨ ਰਾਈਸ ਮਿੱਲ ਵਿਚ ਮੰਡੀ ਤਲਵੰਡੀ ਰਾਏ, ਮੰਡੀ ਜੌਹਲਾਂ, ਮੰਡੀ ਜਲਾਲਦੀਵਾਲ, ਮੰਡੀ ਕਾਲਸਾਂ ਤੋਂ ਟਰੱਕ ਲੋਡ ਕਰਕੇ ਆਏ ਟਰੱਕ ਡਰਾਈਵਰ ਸੱਜਣ ਸਿੰਘ ਗੋਂਦਵਾਲ, ਸੋਮਾ ਸਿੰਘ ਰਾਜੋਆਣਾ, ਜਗਦੇਵ ਸਿੰਘ ਬਿੰਜਲ, ਲੱਖਾ ਸਿੰਘ ਕਾਲਸਾਂ, ਸਿੰਦਾ ਸਿੰਘ ਬੱਸੀਆਂ, ਸੰਦੀਪ ਸਿੰਘ ਰਾਏਕੋਟ, ਮਨਦੀਪ ਸਿੰਘ ਪੱਖੋਵਾਲ ਨੇ ਦੱਸਿਆ ਕਿ ਉਨਾਂ ਨੇ ਮੰਡੀ ਵਿਚੋਂ ਟਰੱਕ ਦੇ 5 ਗੇੜੇ ਲਗਾਉਣੇ ਹੁੰਦੇ ਹਨ, ਜਦਕਿ ਲੇਬਰ ਦੀ ਘਾਟ ਹੋਣ ਕਰਕੇ ਇਕ ਦਿਨ ਵਿਚ ਕੇਵਲ 1 ਟਰੱਕ ਹੀ ਗੇੜਾ ਪੂਰਾ ਕਰਦਾ ਹੈ | ਇਸ ਲਈ ਉਨਾਂ ਨੂੰ ਸਾਰੀ-ਸਾਰੀ ਦਿਹਾੜੀ ਟਰੱਕ ਅਨਲੋਡ ਕਰਵਾਉਣ ਲਈ ਬੈਠਣਾ ਪੈਂਦਾ ਹੈ |