ਜਗਰਾਉਂ, 23 ਅਪ੍ਰੈਲ (ਗੁਰਦੀਪ ਸਿੰਘ ਮਲਕ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਬਣਨ 'ਤੇ ਸਰਪੰਚ ਗੁਰਬਿੰਦਰ ਸਿੰਘ ਬਿੰਦਰ ਮਨੀਲਾ ਦੀ ਅਗਵਾਈ 'ਚ ਜਗਰਾਉਂ ਤੋਂ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਨੇ ਵਧਾਈਆਂ ਦਿੱਤੀਆਂ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਗੁਰਪ੍ਰੀਤ ਸਿੰਘ ਮਿੰਟੂ ਸਰਪੰਚ ਰਸੂਲਪੁਰ, ਸ਼ਰਨਜੀਤ ਸਿੰਘ ਮਿੰਟੂ ਨੰਬਰਦਾਰ ਬੁਜ਼ਰਗ, ਮਨਜਿੰਦਰ ਸਿੰਘ ਡੱਲਾ, ਜੋਰਾ ਸਿੰਘ ਡੱਲਾ, ਬਲਜੀਤ ਸਿੰਘ ਪੋਨਾ, ਸੇਵਕ ਸਿੰਘ ਪੋਨਾ, ਦਲਜੀਤ ਸਿੰਘ ਪੋਨਾ, ਪਿੰਦਰ ਸਿੰਘ ਪੋਨਾ, ਵਾਹਿਗੁਰੂ ਸਿੰਘ ਪੋਨਾ, ਗੁਗਣਾ ਰਸੂਲਪੁਰ, ਦਰਸ਼ਨਜੀਤ ਸਿੰਘ ਹੈਪੀ ਸੰਗਤਪੁਰਾ, ਰਣਜੀਤ ਸਿੰਘ ਸੰਗਤਪੁਰਾ, ਹਰਪਾਲ ਸਿੰਘ ਸੰਗਤਪੁਰਾ ਤੇ ਬੂਟਾ ਸਿੰਘ ਸੰਗਤਪੁਰਾ ਆਦਿ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਆਖਿਆ ਕਿ ਹੁਣ ਪੰਜਾਬ ਅੰਦਰ ਪੰਥਕ ਧਿਰਾਂ ਮਜ਼ਬੂਤ ਹੋਣਗੀਆਂ | ਇਸ ਮੌਕੇ ਸਰਪੰਚ ਗੁਰਬਿੰਦਰ ਸਿੰਘ ਬਿੰਦਰ ਮਨੀਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਇਕ ਸੂਝਵਾਨ, ਅਗਾਂਹਵਧੂ ਸੋਚ ਤੇ ਪੰਥਕ ਸੋਚ ਦੇ ਧਾਰਨੀ ਹਨ, ਜਿੰਨ੍ਹਾਂ ਵਲੋਂ ਲੰਮੇ ਸਮੇਂ ਤੋਂ ਏਕਤਾ ਕਰਵਾਉਣ ਲਈ ਯਤਨ ਆਰੰਭੇ ਹੋਏ ਸਨ, ਜਿਸ ਨਾਲ ਪੰਥ ਇਕ ਪਲੇਟਫਾਰਮ 'ਤੇ ਇਕੱਠਾ ਹੋ ਸਕੇ ਤੇ ਪੰਜਾਬ ਦੁਬਾਰਾ ਤਰੱਕੀ ਦੀਆਂ ਮੰਜ਼ਿਲ੍ਹਾਂ ਨੂੰ ਸਰ ਕਰੇਗਾ | ਉਨ੍ਹਾਂ ਕਿਹਾ ਕਿ ਹੁਣ ਸਿੱਖ ਕੌਮ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਸ. ਇਯਾਲੀ ਦੀ ਅਗਵਾਈ 'ਚ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਤੇ ਸ਼ਾਨ ਨਾਲ ਜਿੱਤਾਂ ਦਰਜ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਸ ਸਮੇਂ ਸਮੁੱਚੇ ਪੰਜਾਬ ਅੰਦਰ ਨੌਜਵਾਨ ਵਰਗ ਵਲੋਂ ਇਕ ਲਹਿਰ ਪੈਦਾ ਕੀਤੀ ਜਾ ਰਹੀ ਹੈ, ਜਿਸ ਅੱਗੇ ਵਿਰੋਧੀ ਟਿਕ ਨਹੀਂ ਸਕਣਗੇ, ਜੋ ਲਹਿਰ ਬਾਅਦ 'ਚ ਹਨੇਰੀ ਦਾ ਰੂਪ ਧਾਰਨ ਕਰ ਲਵੇਗੀ | ਸ: ਬਿੰਦਰ ਮਨੀਲਾ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਗੱਠਜੋੜ ਕਮੇਟੀ ਦਾ ਕਨਵੀਨਰ ਬਣਨ ਦਾ ਸਵਾਗਤ ਕੀਤਾ ਅਤੇ ਹਰ ਤਰ੍ਹਾਂ ਦਾ ਸਾਥ ਦੇਣਾ ਭਰੋਸਾ ਦਿੱਤਾ | ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮਾ ਸਾਹਿਬ ਨੂੰ ਲੈ ਕੇ ਚੱਲੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪੰਥਕ ਗੱਠਜੋੜ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਆਖਰ ਬੂਰ ਪੈ ਹੀ ਗਿਆ | ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਗੱਠਜੋੜ ਦੀ ਪਹਿਲੀ ਮੀਟਿੰਗ ਕਰਕੇ ਗੱਠਜੋੜ ਕਰਦਿਆਂ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਸਰਬਸੰਮਤੀ ਨਾਲ ਕਨਵੀਨਰ ਚੁਣੇ ਜਾਣ 'ਤੇ ਪੂਰੇ ਪੰਜਾਬ 'ਚ ਪੰਥਕ ਹਿਤੈਸ਼ੀ ਇਸ ਨੂੰ ਸ਼ੁਭ ਸੰਕੇਤ ਮੰਨ ਰਹੇ ਹਨ |