ਪੰਜਾਬ ਗ੍ਰਾਮੀਣ ਬੈਂਕ ਦਾ ਲਗਾਤਾਰ ਵਿਕਾਸ ਹੋ ਰਿਹੈ-ਮਿਅੰਕ ਮਹਿਤਾ
ਅਜੀਤ ਡੈਸਕ
24-04-2026
ਜਗਰਾਉਂ, 23 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਐੱਸ. ਐੱਸ. ਪੀ. ਦਫ਼ਤਰ ਜਗਰਾਉਂ ਵਿਖੇ ਪੰਜਾਬ ਗ੍ਰਾਮੀਣ ਬੈਂਕ ਸ਼ਾਖਾ ਸ਼ੇਰਪੁਰ ਕਲਾਂ ਵਲੋਂ ਆਰ.ਓ. ਤੇ ਵਾਟਰ ਕੂਲਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ | ਇਸ ਮੌਕੇ ਉਦਘਾਟਨ ਦੀ ਰਸਮ ਡੀ. ਐੱਸ. ਪੀ. ਹੈੱਡਕੁਆਰਟਰ ਰਾਜੇਸ਼ ਸ਼ਰਮਾ, ਡੀ. ਐੱਸ. ਪੀ. ਸ਼ਿਵਕਵਲ ਸਿੰਘ, ਸੀਨੀਅਰ ਮੈਨੇਜਰ ਮਿਆਂਕ ਮਹਿਤਾ, ਸ਼ਾਖਾ ਮੈਨੇਜਰ ਰਵੀਦੀਪ ਸਿੰਘ ਤੇ ਅਰਸ਼ਦੀਪ ਸਿੰਘ ਨੇ ਕੀਤਾ |
ਇਸ ਮੌਕੇ ਬੈਂਕ ਦੇ ਸੀਨੀਅਰ ਮੈਨੇਜਰ ਮਿਆਂਕ ਮਹਿਤਾ ਨੇ ਆਖਿਆ ਕਿ ਪੰਜਾਬ ਗ੍ਰਾਮੀਣ ਬੈਂਕ ਦੀਆਂ ਜਿਥੇ ਸ਼ਾਖਾਵਾਂ ਦਾ ਨਿਰੰਤਰ ਵਿਸਥਾਰ ਹੋ ਰਿਹਾ ਹੈ, ਉਥੇ ਸਾਡੀਆਂ ਸ਼ਾਖਾਵਾਂ ਲੋਕ ਭਲਾਈ ਦੇ ਕਾਰਜ ਕਰਨ ਵਿਚ ਵੀ ਹਮੇਸ਼ਾ ਮੋਹਰੀ ਰਹਿੰਦੀਆਂ ਹਨ | ਉਨਾਂ ਦੱਸਿਆ ਕਿ ਅਗਲੇ ਦਿਨੀਂ ਪਿੰਡ ਅਕਾਲਗੜ ਵਿਖੇ ਵੀ ਨਵੀਂ ਸ਼ਾਖਾ ਖੁੱਲ ਰਹੀ ਹੈ ਜਦੋਂਕਿ ਕਮਾਲਪੁਰਾ ਵਿਚ ਨਵੀਂ ਇਮਾਰਤ ਵਿਚ ਕੰਮ ਸ਼ੁਰੂ ਹੋ ਗਿਆ |