01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜਤਿੰਦਰਾ ਗ੍ਰੀਨਫੀਲਡ ਸਕੂਲ ਵਿਖੇ ਧਰਤੀ ਦਿਵਸ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 24-04-2026
ਗੁਰੂਸਰ ਸੁਧਾਰ, 23 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗ੍ਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ 'ਧਰਤੀ ਦਿਵਸ' ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਰੋਹ ਦਾ ਉਦੇਸ਼ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਵਿਦਿਆਰਥੀਆਂ ਨੂੰ ਹਰੇ-ਭਰੇ ਸਿਹਤਮੰਦ ਗ੍ਰਹਿ ਲਈ ਜ਼ਿੰਮੇਵਾਰੀ ਲੈਣ ਪ੍ਰਤੀ ਉਤਸ਼ਾਹਿਤ ਕਰਨਾ ਸੀ | ਸਵੇਰ ਦੀ ਸਭਾ ਦੌਰਾਨ ਧਰਤੀ ਨੂੰ ਬਚਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ | ਪ੍ਰਦੂਸ਼ਣ, ਜਲਵਾਯੂ ਪਰਿਵਰਤਨ ਅਤੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਭਾਸ਼ਣ ਦਿੱਤੇ ਗਏ | ਕਿੰਡਰ ਗਾਰਟਨ ਤੋਂ ਦੂਜੀ ਜਮਾਤ ਦੇ ਬੱਚਿਆਂ ਲਈ ਪੌਦੇ ਲਗਾਉਣ ਦੀ ਮੁਹਿੰਮ ਆਯੋਜਿਤ ਕੀਤੀ ਗਈ ਜਿਥੇ ਅਧਿਆਪਕਾਂ ਨੇ ਬੱਚਿਆਂ ਨਾਲ ਮਿਲ ਕੇ ਸਕੂਲ ਕੈਂਪਸ ਵਿਖੇ ਪੌਦੇ ਲਗਾਏ | ਬੇਕਾਰ ਸਮੱਗਰੀ ਤੋਂ ਫੈਂਸੀ ਡਰੈੱਸ ਤਿਆਰ ਕਰਕੇ ਵਸਤੂਆਂ ਦੀ ਬੇਕਦਰੀ ਤੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੱਦਾ ਦਿੱਤਾ ਗਿਆ | ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਲਈ ਵਾਤਾਵਰਣ ਮੁੱਦਿਆਂ ਸਬੰਧੀ ਉਨ੍ਹਾਂ ਦੀ ਸਮਝ ਨੂੰ ਡੂੰਘਾ ਕਰਨ ਲਈ ਪੋਸਟਰ ਮੇਕਿੰਗ, ਪ੍ਰੋਜੈਕਟ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਸਕੂਲ ਪ੍ਰਧਾਨ ਡਾ: ਐੱਚ.ਐੱਸ.ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ, ਪਿ੍ੰ: ਚੰਦਰ ਸ਼ੇਖ਼ਰ ਨੇ ਵਿਦਿਆਰਥੀਆਂ ਸਮੇਤ ਸਭਨਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਚੰਗੀਆਂ ਆਦਤਾਂ ਅਪਨਾਉਣ, ਪਾਣੀ ਬਚਾਉਣ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਜੈਵ ਵਿਭਿੰਨਤਾ ਦੀ ਰੱਖਿਆ ਕਰਨ ਦਾ ਸੱਦਾ ਦਿੱਤਾ | ਅੰਤ ਵਿਚ ਵਿਦਿਆਰਥੀਆਂ ਤੇ ਸਟਾਫ਼ ਨੇ ਧਰਤੀ ਦਿਵਸ ਸਮਾਗਮ ਦੀ ਸਮਾਪਤੀ 'ਤੇ ਵਾਤਾਵਰਣ ਦੀ ਰੱਖਿਆ ਅਤੇ ਇਕ ਟਿਕਾਊ ਭਵਿੱਖ ਲਈ ਯੋਗਦਾਨ ਪਾਉਣ ਦਾ ਵਾਅਦਾ, ਪ੍ਰਣ ਕੀਤਾ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖ਼ਿਲਾਫ਼ ਕਾਨੂੰਨ ਇਤਿਹਾਸਕ ਕਦਮ-ਕੰਗ ਤੇ ਮੰਤਰੀ ਅਗਲੀ ਖ਼ਬਰ ਜੰਗਲਾਤ ਵਰਕਰਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਪਰਿਵਾਰ ਪ੍ਰੇਸ਼ਾਨ
Ad Position 24