26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ ਅਧਿਆਪਕ-ਮਾਪੇ ਮਿਲਣੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 26-04-2026
ਚੌਂਕੀਮਾਨ, 25 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ ਅਧਿਆਪਕ-ਮਾਪੇ ਮਿਲਣੀ ਕਰਵਾਈ ਗਈ | ਜਿਸ ਵਿਚ ਸਕੂਲ ਦੇ ਡਾਇਰੈਕਟਰ ਅਕਸੈ ਕੁਮਾਰ ਸਿੰਘ ਪਟਿਆਲ ਤੇ ਸਕੂੂਲ ਦੇ ਪਿ੍ੰਸੀਪਲ ਡਾ. ਬਲਵਿੰਦਰ ਕੌਰ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮੀਟਿੰਗ ਵਿਚ ਪਹੁੰਚੇ ਵਿਚਦਿਆਰਥੀਆਂ ਦੇ ਮਾਪਿਆਂ ਦਾ ਸਵਾਗਤ ਕੀਤਾ ਗਿਆ | ਸਕੂਲ ਦੇ ਡਾਇਰੈਕਟਰ ਅਕਸੈ ਕੁਮਾਰ ਸਿੰਘ ਪਟਿਆਲ ਨੇ ਕਿਹਾ ਕੇ ਮਾਪੇ ਬੱਚਿਆਂ ਦੀ ਸਿੱਖਿਆ ਵਿਚ ਮਹੱਤਵਪੂਰਨ ਭਾਗੀਦਾਰ ਹਨ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਬਲਵਿੰਦਰ ਕੌਰ ਨੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀ ਦਿ੍ਸ਼ਟੀ, ਅਕਾਦਮਿਕ ਯੋਜਨਾਵਾਂ, ਨਿਯਮਾਂ ਤੇ ਸਹਿ ਪਾਠਕ੍ਰਮ ਗਤੀਵਧਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਅਨੁਸਾਸਨ, ਨਿਯਮਿਤ ਹਾਜ਼ਰੀ ਤੇ ਚੰਗੇ ਸਿੱਖਣ ਵਾਲੇ ਮਾਹੌਲ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ | ਮਾਪੇ ਅਦਿਆਪਕ ਮਿਲਣੀ ਮਾਪਿਆਂ ਲਈ ਸਕੂਲ ਦੀ ਪੜ੍ਹਾਈ, ਅਧਿਆਪਨ ਤਰੀਕਿਆਂ ਤੇ ਉਮੀਦਾਂ ਨੂੰ ਸਮਝਣ ਲਈ ਲਾਭਦਾਇਕ ਸਾਬਿਤ ਹੋਈ | ਇਸ ਤਰ੍ਹਾਂ ਦੀ ਮਿਲਣੀ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਭਰੋਸਾ ਤੇ ਸਹਿਯੋਗ ਨੂੰ ਮਜ਼ਬੂਤ ਕਰਦੀ ਹੈ ਜੋ ਬੱਚਿਆਂ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ | ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਵਲੋਂ ਕਰਵਾਈ ਮਾਪੇ-ਅਧਿਆਪਕ ਮਿਲਣੀ ਦੀ ਸ਼ਲਾਘਾ ਕੀਤੀ, ਕਿਉਂਕਿ ਅਜਿਹੀ ਮਿਲਣੀ ਬੱਚਿਆਂ ਦਾ ਭਵਿੱਖ ਸੰਵਾਰ ਦਿਆ ਹਨ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਕਾਰਜੁਗਾਰੀ ਬਾਰੇ ਪਤਾ ਲੱਗਦਾ ਹੈ | ਅੰਤ ਵਿਚ ਸਕੂੂਲ ਦੇ ਪਿ੍ੰਸੀਪਲ ਡਾ. ਬਲਵਿੰਦਰ ਕੌਰ ਨੇ ਅਧਿਆਪਕ-ਮਾਪੇ ਮਿਲਣੀ ਪ੍ਰੋਗਰਾਮ ਵਿਚ ਪਹੁੰਚੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਕਾਲਜ ਹਲਵਾਰਾ ਵਿਖੇ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫ਼ਤਹਿ 'ਤੇ 12 ਮਈ ਨੂੰ ਹੋਵੇਗਾ ਵਿਸ਼ਾਲ ਮਾਰਚ-ਬਾਵਾ <br/...
Ad Position 24