ਮੁੱਲਾਂਪੁਰ-ਦਾਖਾ, 27 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੇ ਬੈਂਕੁਇਟ ਹਾਲ 'ਚ ਆਮ ਆਦਮੀ ਪਾਰਟੀ ਦੇ ਬੀ.ਸੀ ਵਿੰਗ ਲੁਧਿਆਣਾ ਦਿਹਾਤੀ ਪ੍ਰਧਾਨ, ਕੌਂਸਲਰ ਬਲਵਿੰਦਰ ਸਿੰਘ ਬੱਸਣ ਵਲੋਂ ਇਸਤਰੀ ਵਰਗ ਨਾਲ ਜੁੜੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਉਲੀਕੇ ਪ੍ਰੋਗਰਾਮ ਵਿਚ ਆਪ ਪਾਰਟੀ ਦੇ ਮਹਿਲਾ ਵਿੰਗ ਮਾਲਵਾ ਜ਼ੋਨ ਇੰਚਾਰਜ ਅਜਿੰਦਰਪਾਲ ਕੌਰ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਨਾਲ ਵਰੁਣ ਮਹਿਤ, ਅਸ਼ਵਨੀ ਕਨੋਜੀਆ, ਹੋਰ ਮੌਜੂਦ ਸਨ | ਕੌਂਸਲਰ ਬੱਸਣ ਵਲੋਂ ਸੰਬੋਧਨ ਸਮੇਂ ਜਿਥੇ ਪਿਛਲੇ 4 ਵਰਿ੍ਹਆਂ 'ਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਉਥੇ ਔਰਤ ਵਰਗ ਦੀਆਂ ਮੁਸ਼ਕਿਲਾਂ ਨੂੰ ਮਹਿਲਾ ਕਮਿਸ਼ਨ ਮੈਂਬਰ ਦੇ ਧਿਆਨ ਵਿਚ ਲਿਆਂਦਾ ਗਿਆ | ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਅਜਿੰਦਰਪਾਲ ਕੌਰ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਲੜਕੀਆਂ ਲਈ ਸ਼ਗਨ ਸਕੀਮ, ਵਿਧਵਾ ਪੈਨਸ਼ਨ, ਮੁਫ਼ਤ ਬੱਸ ਸਫ਼ਰ ਤੋਂ ਲੈ ਕੇ ਲੜਕੀਆਂ ਨੂੰ ਕਿੱਤਾ ਮੁਖੀ ਕੋਰਸਾਂ ਨਾਲ ਜੋੜਨ ਲਈ ਸਿਲਾਈ-ਕਢਾਈ, ਬੁਟੀਕ, ਕੰਪਿਊਟਰ ਸਿੱਖਿਆ ਮੁਫ਼ਤ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਹਿਲਾ ਵਿੰਗ ਮਜ਼ਬੂਤ ਬਣਾਉਣ ਲਈ ਬੂਥ ਪੱਧਰ ਤੱਕ ਭਰਤੀ ਕੀਤੀ ਜਾਵੇ ਤਾਂ ਜੋ ਸਾਲ 2027 'ਚ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣਾਉਣ ਲਈ ਰਾਹ ਪੱਧਰਾ ਹੋ ਸਕੇ | ਵਰੁਣ ਮਹਿਤਾ, ਅਸ਼ਵਨੀ ਕਨੋਜੀਆ ਵਲੋਂ ਵੀ ਪੰਜਾਬ ਸਰਕਾਰ ਦੁਆਰਾ ਪਿਛਲੇ 4 ਵਰਿ੍ਹਆਂ 'ਚ ਵਿਕਾਸ ਕੰਮਾਂ ਦੀ ਗੱਲ ਕੀਤੀ | ਕੌਂਸਲਰ ਬਲਵਿੰਦਰ ਸਿੰਘ ਬੱਸਣ ਨਾਲ ਸ਼ਹਿਰੀ ਪ੍ਰਧਾਨ ਨਵਲ ਕਿਸ਼ੋਰ ਸ਼ਰਮਾ, ਕੈਪਟਨ ਭੁਪਿੰਦਰ ਸਿੰਘ, ਸਰਵਣ ਸਿੰਘ ਮੰਡਿਆਣੀ, ਜਸਪ੍ਰੀਤ ਸਿੰਘ ਜੱਸੀ, ਬੇਅੰਤ ਸਿੰਘ ਬਾਸੀਆਂ ਬੇਟ, ਟਹਿਲ ਸਿੰਘ ਜਾਂਗਪੁਰ, ਬੱਦੋਵਾਲ ਸਰਪੰਚ ਜਸਮੀਤ ਕੌਰ, ਕਾਂਤਾ ਰਾਣੀ, ਨਿਸ਼ਾ ਅਰੋੜਾ, ਨੀਤੂ ਬਾਤਿਸ਼, ਬਲਜੀਤ ਕੌਰ, ਪਰਮਿੰਦਰ ਕੌਰ, ਸ਼ਰਨਜੀਤ ਕੌਰ, ਹਰਵਿੰਦਰ ਕੌਰ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਅਜਿੰਦਰਪਾਲ ਕੌਰ ਦਾ ਸਨਮਾਨ ਕੀਤਾ |