29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬਿਜਲੀ ਸਪਲਾਈ ਵਾਲੀ ਤਾਰ ਟੁੱਟਣ ਕਾਰਨ ਖੇਤ 'ਚ ਲੱਗੀ ਅੱਗ, ਸੜਕ ਕਿਨਾਰੇ ਖੜ੍ਹੇ ਦਰਜਨ ਦਰੱਖ਼ਤ ਅੱਗ 'ਚ ਝੁਲਸੇ

Ad Position 21
No active advertisement
ਅਜੀਤ ਡੈਸਕ 28-04-2026
ਰਾਏਕੋਟ, 27 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਸਰਾਭਾ ਰੋਡ 'ਤੇ ਪੈਂਦੇ ਪਿੰਡ ਲਿੱਤਰਾਂ ਨਜ਼ਦੀਕ ਪਿੰਡ ਬੁਰਜ ਲਿੱਟਾਂ ਦੇ ਕਿਸਾਨ ਦੇ ਖੇਤ ਵਿਚ ਗੁਰਦੁਆਰਾ ਕਰੀਰ ਸਾਹਿਬ ਲਿੱਤਰਾਂ ਵਾਲੇ 11 ਕੇ. ਵੀ. ਫੀਡਰ ਦੀਆਂ ਬਿਜਲੀ ਸਪਲਾਈ ਵਾਲੀਆਂ ਤਾਰਾਂ ਤੋਂ ਚੰਗਿਆੜੀ ਨਿਕਲਣ ਕਾਰਨ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਅੱਗ ਐਨੀ ਤੇਜ਼ੀ ਨਾਲ ਫੈਲੀ ਕੁ ਸੜਕ ਕਿਨਾਰੇ ਖੜ੍ਹੇ ਦਰਜ਼ਨ ਹਰੇ-ਕਿਚਾਰ ਦਰੱਖਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਪ੍ਰਤੱਖਦਰਸ਼ੀਆਂ ਮੁਤਾਬਿਕ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਚੰਗਿਆੜੀ ਨਿਕਲੀ ਅਤੇ ਤੁਰੰਤ ਚੰਗਿਆੜੀ ਨੇ ਖੇਤ ਵਿਚ ਅੱਗ ਫੜ੍ਹ ਲਈ | ਪਿੰਡਵਾਸੀਆਂ ਨੇ ਆਪਣੇ ਟਰੈਕਟਰਾਂ ਸਮੇਤ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ | ਇਸ ਮੌਕੇ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਢਿੱਲੀਆਂ ਅਤੇ ਨੀਵੀਂਆਂ ਲਟਕ ਰਹੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਪਹੁੰਚਣ 'ਤੇ 'ਆਪ' ਦੇ ਮਹਿਲਾ ਵਿੰਗ ਮਾਲਵਾ ਜ਼ੋਨ ਇੰਚਾਰਜ ਅਜਿੰਦਰਪਾਲ ਕੌਰ ਦਾ ਸਨਮਾਨ ਅਗਲੀ ਖ਼ਬਰ -ਮਾਮਲਾ ਮੱਧੇਪੁਰ ਬੰਨ੍ਹ ਦਾ- ਕੁਦਰਤੀ ਸੋਮੇ ਦਰਿਆਈ ਖੱਡਾਂ 'ਚ ਰੇਤ ਮਾਫੀਏ ਦਾ ਗੋਰਖਧੰਦਾ ਬੰਦ ਕਰਵਾ ਕੇ ਰਹਾਂਗਾ-ਬੌ...
Ad Position 24