ਜਗਰਾਉਂ, 27 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਚੋਣਾਂ ਦੇ ਸਰਕਾਰੀ ਐਲਾਨ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੂਜੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਦੇ ਹੋਏ ਤਿਆਰੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਪਾਰਟੀ ਨੇ ਚੋਣ ਗਤੀਵਿਧੀਆਂ ਦੀ ਸ਼ੁਰੂਆਤ ਕਰਦਿਆਂ ਜਗਰਾਉਂ ਨਗਰ ਕੌਂਸਲ ਚੋਣਾਂ ਵਿਚ ਅਗਵਾੜ ਲਧਾਈ (ਰਾਣੀ ਵਾਲਾ ਖੂਹ) ਵਾਰਡ ਨੰਬਰ 9 ਤੋਂ ਸਵ: ਸੁਰਿੰਦਰਪਾਲ ਸਿੰਘ ਸੁਆਮੀ ਦਾ ਪੋਤਾ ਸਮਾਜ ਸੇਵੀ ਸਤਨਾਮ ਸਿੰਘ ਦੀ ਧਰਮਪਤਨੀ ਬੀਬੀ ਨਰਿੰਦਰਜੀਤ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ | ਵਾਰਡ ਨੰਬਰ 9 ਵਿਚ ਇਸ ਮੌਕੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ, ਜਿਸ ਵਿਚ ਮੁਹੱਲੇ ਦੇ ਵੱਖ-ਵੱਖ ਵਰਗਾਂ ਦੇ ਪ੍ਰਧਾਨਾਂ ਅਤੇ ਵਾਸੀਆਂ ਨੇ ਭਰਪੂਰ ਹਿੱਸਾ ਲਿਆ | ਇਕੱਠ ਦੌਰਾਨ ਸਮਾਜ ਸੇਵੀ ਸਤਨਾਮ ਸਿੰਘ ਦੀ ਧਰਮਪਤਨੀ ਬੀਬੀ ਨਰਿੰਦਰਜੀਤ ਕੌਰ ਨੂੰ ਉਮੀਦਵਾਰ ਬਣਾਉਣ ਦੀ ਤਜਵੀਜ਼ ਰੱਖੀ ਗਈ, ਜਿਸ ਨੂੰ ਸਮੂਹਿਕ ਸਹਿਮਤੀ ਮਿਲਣ ਉਪਰੰਤ ਹਲਕਾ ਇੰਚਾਰਜ ਐੱਸ.ਆਰ. ਕਲੇਰ ਵਲੋਂ ਅਧਿਕਾਰਿਕ ਤੌਰ 'ਤੇ ਉਮੀਦਵਾਰ ਐਲਾਨਿਆ ਗਿਆ | ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਵੀ ਗੂੰਜੇ | ਉਮੀਦਵਾਰ ਬੀਬੀ ਨਰਿੰਦਰਜੀਤ ਕੌਰ ਨੇ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰਡ ਦੇ ਲੋਕ ਲੰਮੇ ਸਮੇਂ ਤੋਂ ਮੁੱਢਲੀਆਂ ਸੁਵਿਧਾਵਾਂ ਦੀ ਘਾਟ ਕਾਰਨ ਮੁਸ਼ਕਿਲਾਂ ਭਰੀ ਜ਼ਿੰਦਗੀ ਜੀਅ ਰਹੇ ਹਨ ਅਤੇ ਜਿੱਤਣ ਉਪਰੰਤ ਇਨਾਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਨੇ ਕਿਹਾ ਕਿ ਅਕਾਲੀ ਦਲ ਨੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਇਸੇ ਲੜੀ ਤਹਿਤ ਪਹਿਲਾਂ ਵਾਰਡ ਨੰਬਰ 8 ਤੋਂ ਸ਼ੰਕਰ ਨੂੰ ਅਤੇ ਅੱਜ ਵਾਰਡ ਨੰਬਰ 9 ਤੋਂ ਬੀਬੀ ਨਰਿੰਦਰਜੀਤ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਉਮੀਦਵਾਰਾਂ ਦਾ ਐਲਾਨ ਕਰਕੇ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਨਾਲ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦਵਿੰਦਰਜੀਤ ਸਿੰਘ ਸਿੱਧੂ, ਚੌਧਰੀ ਨਛੱਤਰ ਸਿੰਘ ਸਹੋਤਾ, ਸੁਖਦੇਵ ਸਿੰਘ, ਮਨਜਿੰਦਰ ਸਿੰਘ ਮੋਪੀ, ਜਸਮੇਲ ਸਿੰਘ ਸਹੋਤਾ, ਲਖਵੀਰ ਸਿੰਘ ਸਹੋਤਾ, ਜਗੀਰ ਸਿੰਘ ਲੱਖਾ, ਬਲਜੀਤ ਸਿੰਘ ਜੀਤੀ, ਤਿਲਕਰਾਜ, ਸਤਪਾਲ ਮਾਸਟਰ, ਰਵੀ ਕਲਿਆਣ, ਬਿੱਟੂ ਨਾਹਰ, ਸੁਰਿੰਦਰ ਪਾਲ ਸਿੰਘ ਸਵਾਮੀ, ਕੁਲਦੀਪ ਸਿੰਘ ਕੀਪਾ, ਰਮਨ ਮਾਈ, ਸਰਬਜੀਤ ਸਿੰਘ ਮਹਿਗਾ, ਮਾਤਾ ਸੀਤਾ, ਕਿ੍ਸ਼ਨ ਘਾਰੂ, ਅਮਤੇਸ਼ਵਰ ਸਿੰਘ ਗੱਗੂ, ਗਮਦਾਨ ਨੀਟੂ, ਰਾਜਨ ਸਹੋਤਾ, ਰਿੰਪੀ ਸਹੋਤਾ, ਸੁਲਤਾਨ ਸਿੰਘ ਪ੍ਰਧਾਨ, ਗਗਨ ਸਹੋਤਾ, ਸੁਖਬੀਰ ਸਹੋਤਾ, ਲਖਬੀਰ ਸਿੰਘ ਲੱਭਾ, ਬਲਕਾਰ ਸਿੰਘ ਰਾਜੂ, ਸੁਖਚੈਨ ਸਿੰਘ, ਬਖਸ਼ੀਸ਼ ਨਾਹਰ, ਧਰਮਪ੍ਰੀਤ ਸਿੰਘ ਧਰਮਾ, ਰਮਨ ਕੰਡਿਆਲ, ਜਗਜੀਵਨ ਸਿੰਘ ਸੂਬੇਦਾਰ, ਰਮਨਦੀਪ ਸਿੰਘ ਸਹੋਤਾ, ਕਾਲਾ ਚੌਧਰੀ ਆਦਿ ਹਾਜ਼ਰ ਸਨ |