29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜਸਪਾਲ ਸਿੰਘ ਖੰਗੂੜਾ ਪ੍ਰਧਾਨ ਤੇ ਗੁਰਜੰਟ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਜਸਪਾਲ ਸਿੰਘ ਸੋਨੀ ਮੀਤ ਪ੍ਰਧਾਨ ਬਣੇ ਦੀ ਤਾਜਪੁਰ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ 'ਤੇ ਕਾਂਗਰਸ ਦਾ ਕਬਜ਼ਾ

Ad Position 21
No active advertisement
ਅਜੀਤ ਡੈਸਕ 28-04-2026
ਰਾਏਕੋਟ, 27 ਅਪ੍ਰੈਲ (ਸੁਸ਼ੀਲ)-ਕਰੀਬੀ ਪਿੰਡ ਤਾਜਪੁਰ ਤੇ ਪਿੰਡ ਬੁਰਜ ਹਕੀਮਾਂ ਦੀ ਸ਼ਾਂਝੀ ਸਭਾ' ਦੀ ਤਾਜਪੁਰ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਦੀ ਕਮੇਟੀ ਦੀ ਪਿਛਲੇ ਦਿਨੀਂ ਹੋਈ ਚੋਣ ਦੌਰਾਨ ਕਾਂਗਰਸੀ ਧਿਰ ਵਲੋਂ ਸੱਤ੍ਹਾਧਾਰੀ ਧਿਰ ਨੂੰ ਕਰਾਰਾ ਝਟਕਾ ਦਿੰਦਿਆਂ ਹੂੰਝਾ ਫੇਰ ਜਿੱਤ ਦਰਜ ਕੀਤੀ ਗਈ ਸੀ | ਅੱਜ ਸਭਾ ਦੀ ਕਮੇਟੀ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਕੱਤਰ ਸ਼ਮਸ਼ੇਰ ਸਿੰਘ ਦੀ ਮੌਜੂਦਗੀ 'ਚ ਕਰਵਾਈ ਗਈ, ਜਿਸ ਵਿਚ ਸਭਾ ਦੇ ਕੁੱਲ 11 ਮੈਂਬਰਾਂ ਵਿਚੋਂ ਹਾਜ਼ਰ ਪਿੰਡ ਤਾਜਪੁਰ ਦੇ 8 ਮੈਂਬਰਾਂ ਨੇ ਸਰਬਸੰਮਤੀ ਨਾਲ ਜਸਪਾਲ ਸਿੰਘ ਖੰਗੂੜਾ ਨੂੰ ਸਭਾ ਦਾ ਪ੍ਰਧਾਨ, ਗੁਰਜੰਟ ਸਿੰਘ ਤਾਜਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸਪਾਲ ਸਿੰਘ ਸੋਨੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਸਭਾ ਦਾ ਪ੍ਰਧਾਨ ਚੁਣੇ ਜਾਣ ਤੇ ਜਸਪਾਲ ਸਿੰਘ ਖੰਗੂੜਾ, ਬਾਬਾ ਗੁਰਜੰਟ ਸਿੰਘ ਅਤੇ ਜਸਪਾਲ ਸਿੰਘ ਨੇ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਸਭਾ ਨਾਲ ਸਬੰਧਿਤ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਤਾਜਪੁਰ, ਬਲਜੀਤ ਸਿੰਘ ਜੀਤਾ ਨੇ ਕਿਹਾ ਕਿ ਸੱਤ੍ਹਾਧਾਰੀ ਧਿਰ ਨੂੰ ਧੱਕੇਸ਼ਾਹੀ ਕਰਨ ਦੇ ਬਾਵਜੂਦ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਸਭਾ ਸਮੁੱਚੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਨਵ-ਨਿਯੁਕਤ ਨਿਯੁਕਤ ਪ੍ਰਧਾਨ ਜਸਪਾਲ ਸਿੰਘ ਅਤੇ ਮੀਤ ਪ੍ਰਧਾਨ ਗੁਰਜੰਟ ਸਿੰਘ ਨੂੰ ਮੁਬਾਰਕਬਾਦ ਦਿੱਤੀ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ | ਜਿਸ ਮੌਕੇ ਸਰਪੰਚ ਹਰਦੇਵ ਕੌਰ, ਬਲਜੀਤ ਸਿੰਘ ਤਾਜਪੁਰ, ਦਲਬਾਰਾ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਕੌਰ, ਰਘਬੀਰ ਸਿੰਘ, ਜਸਮੇਲ ਸਿੰਘ, (ਸਾਰੇ ਮੈਂਬਰ) ਬਲਾਕ ਸੰਮਤੀ ਮੈਂਬਰ ਗੁਲਵੰਤ ਸਿੰਘ ਤਾਜਪੁਰ, ਰਣਦੇਵ ਸਿੰਘ ਝੱਲੀ, ਮਨਜੀਤ ਸਿੰਘ ਮੀਤ, ਮੇਜਰ ਸਿੰਘ, ਮਾਸਟਰ ਮੱਘਰ ਸਿੰਘ, ਜਗਦੇਵ ਸਿੰਘ ਤਾਜਪੁਰ, ਪੰਚ ਬਹਾਦਰ ਸਿੰਘ, ਤੇਜਿੰਦਰ ਸਿੰਘ, ਜੋਗਾ ਸਿੰਘ, ਗੋਲਡੀ ਪੰਚ ਮਨਜੀਤ ਸਿੰਘ ਝੱਲੀ, ਪੰਚ ਰਣਜੀਤ ਸਿੰਘ ਪੰਚ ਕੁਲਦੀਪ ਸਿੰਘ, ਮਲਕੀਤ ਸਿੰਘ ਝੱਜ ਹਰਜਿੰਦਰ ਸਿੰਘ ਖੰਗੂੜਾ, ਇੰਦਰਜੀਤ ਸਿੰਘ, ਮੁਲਖਰਾਜ ਸਿੰਘ, ਗਿੰਦੀ ਝੱਜ, ਦੀਪਾ ਖੰਗੂੜਾ, ਸੁਖਵਿੰਦਰ ਸਿੰਘ, ਬਿੱਲੂ ਸਿੰਘ, ਤੇ ਲਾਲਾ ਸਿੰਘ ਤਾਜਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੀ ਤਾਜਪੁਰ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ 'ਤੇ ਕਾਂਗਰਸ ਦਾ ਕਬਜ਼ਾ ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਚੋਣਾਂ ਲਈ ਅਕਾਲੀ ਦਲ ਨੇ ਦੂਜੇ ਉਮੀਦਵਾਰ ਦਾ ਕੀਤਾ ਐਲਾਨ
Ad Position 24