ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਦੂਸਰਾ ਪੜਾਅ 5 ਮਈ ਤੋਂ ਸ਼ੁਰੂ ਹੋਵੇਗਾ-ਕੈਂਥ
ਅਜੀਤ ਡੈਸਕ
28-04-2026
ਜਗਰਾਉਂ, 27 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਇਕ-ਇਕ ਕਰਕੇ ਪੂਰੇ ਕਰੇ ਦਿੱਤੇ ਗਏ ਹਨ | ਇਸ ਤਹਿਤ ਔਰਤਾਂ ਨੂੰ 1000-1000 ਰੁਪਏ ਦੇਣ ਦੀ ਪ੍ਰਕਿਰਿਆ 15 ਅਪੈ੍ਰਲ ਤੋਂ ਸ਼ੁਰੂ ਹੋ ਗਈ ਹੈ | ਪਹਿਲ ਪੜਾਅ 'ਚ 8 ਜ਼ਿਲਿ੍ਹਆਂ ਦੇ 9 ਵਿਧਾਨ ਸਭਾ ਹਲਕਿਆਂ ਸ੍ਰੀ ਆਨੰਦਪੁਰ ਸਾਹਿਬ, ਮਲੋਟ, ਸੁਨਾਮ, ਬਟਾਲਾ, ਪਟਿਆਲਾ ਦਿਹਾਤੀ, ਆਦਮਪੁਰ ਦਿੜਬਾ ਅਤੇ ਕੋਟਕਪੂਰਾ ਆਂਗਨਵਾੜੀ ਸੈਂਟਰਾਂ 'ਚ ਲਾਭਪਾਤਰੀਆਂ ਨੂੰ ਫਾਇਦਾ ਦੇਣ ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਕਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ 5 ਮਈ ਤੋਂ ਇਸ ਸਕੀਮ ਤਹਿਤ 18 ਜ਼ਿਲਿ੍ਹਆਂ ਦੇ 40 ਵਿਧਾਨ ਸਭਾ ਹਲਕਿਆਂ ਜਗਰਾਉਂ, ਸ਼ਾਹਕੋਟ, ਸ੍ਰੀ ਅੰਮਿ੍ਤਸਰ ਉੱਤਰੀ, ਆਤਮ ਨਗਰ, ਰਾਮਪੁਰਾ ਫੂਲ, ਘਨੌਰ, ਡੇਰਾ ਬਾਬਾ ਨਾਨਕ, ਚੱਬੇਵਾਲ, ਜਲੰਧਰ ੳੱੁਤਰੀ, ਸਰਦੂਲਗੜ੍ਹ, ਰਾਜਪੁਰਾ, ਲਹਿਰਾ, ਗਿੱਦੜਬਾਹਾ, ਮੌੜ, ਲੁਧਿਆਣਾ ਉੱਤਰੀ, ਗਿੱਲ, ਖੇਮਕਰਨ, ਗੁਰਦਾਸਪੁਰ, ਸ੍ਰੀ ਅੰਮਿ੍ਤਸਰ ਪੂਰਬੀ, ਅਜਨਾਲਾ, ਰਾਜਾਸਾਂਸੀ, ਫਰੀਦਕੋਟ, ਸ੍ਰੀ ਫਤਿਹਗੜ੍ਹ ਸਾਹਿਬ, ਜੈਤੋ, ਜੀਰਾ, ਧਰਮਕੋਟ, ਪਾਇਲ, ਅਮਰਗੜ੍ਹ, ਬੁਢਲਾਡਾ, ਬਲਾਚੌਰ, ਨਿਹਾਲ ਸਿੰਘ ਵਾਲਾ, ਮੁਕਤਸਰ, ਫਾਜ਼ਿਲਕਾ, ਦਸੂਹਾ, ਕਰਤਾਰਪੁਰ, ਫਿਲੌਰ, ਨਕੋਦਰ, ਫਤਿਹਗੜ੍ਹ ਚੂੜੀਆ, ਸੁਤਰਾਣਾ ਅਤੇ ਬੰਗਾ ਦੀ ਰਜਿਸਟ੍ਰੇਸ਼ਨ 5 ਮਈ ਤੋਂ ਸ਼ੁਰੂ ਹੋਵੇਗੀ | ਇਸ ਸਬੰਧੀ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਪੰਜਾਬ ਦੁਆਰਾ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਪੱਤਰ ਜਾਰੀ ਕਰ ਦਿੱਤੇ ਹਨ |