30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗੁਰਸ਼ਰਨ ਕਲਾ ਭਵਨ ਵਿਖੇ ਨਾਟਕ 'ਮੰਟੋ ਦੇ ਅਫਸਾਨੇ' ਦਾ ਸਫ਼ਲ ਮੰਚਨ

Ad Position 21
No active advertisement
ਅਜੀਤ ਡੈਸਕ 28-04-2026
ਮੁੱਲਾਂਪੁਰ-ਦਾਖਾ, 27 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਲੋਕ ਕਲਾ ਮੰਚ ਰਜਿ: ਮੰਡੀ ਮੁੱਲਾਂਪੁਰ ਵਲੋਂ ਗੁਰਸ਼ਰਨ ਕਲਾ ਭਵਨ ਵਿਖੇ ਇਸ ਵਾਰ ਦਾ ਮਾਸਿਕ ਨਾਟਕ ਸਮਾਗਮ ਨਿਹੱਕੀ ਜੰਗ ਦਾ ਸ਼ਿਕਾਰ ਬਣੇ ਇਰਾਨ ਅਤੇ ਫਿਲਸਤੀਨ ਦੇ ਲੋਕਾਂ ਨੂੰ ਸਮਰਪਿਤ ਰਿਹਾ | ਨਾਟਕ ਸਮਾਗਮ ਦਾ ਰਸਮੀ ਉਦਘਾਟਨ ਡਾ: ਅਵਤਾਰ ਸਿੰਘ, ਪ੍ਰੋਫ਼ੈਸਰ ਹਰਦੇਵ ਸਿੰਘ, ਮੈਡਮ ਰਣਜੀਤ ਕੌਰ ਗਰੇਵਾਲ, ਮਾਸਟਰ ਉਜਾਗਰ ਸਿੰਘ, ਪਿ੍ੰਸੀਪਲ ਰਾਜਿੰਦਰ ਸਿੰਘ ਸੁਧਾਰ, ਉੱਘੇ ਲੇਖਕ ਅਮਰੀਕ ਤਲਵੰਡੀ ਵਲੋਂ ਸਾਂਝੇ ਰੂਪ ਵਿਚ ਮੋਮਬੱਤੀਆਂ ਬਾਲ ਕੇ ਕੀਤਾ ਗਿਆ | ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ ਵਲੋਂ ਨਾਟਕ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ! ਉੱਘੇ ਲੇਖਕ ਸਹਾਦਤ ਹਸਨ ਮੰਟੋ ਦੀਆਂ ਕਹਾਣੀਆਂ 'ਤੇ ਅਧਾਰਿਤ ਨਾਟਕ 'ਮੰਟੋ ਦੇ ਅਫ਼ਸਾਨੇ' ਮਸਤਾਨੇ ਥੀਏਟਰ ਗਰੁੱਪ ਰਾਮਪੁਰਾ ਫੂਲ ਦੀ ਟੀਮ ਵਲੋਂ ਨਿਰਦੇਸ਼ਕ ਅਕਸ ਮਹਿਰਾਜ ਅਤੇ ਸੋਨੀ ਢਿੱਲੋਂ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਗਿਆ | ਨਾਟਕ ਦੀ ਜ਼ਬਰਦਸਤ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਵਿਚ ਬੜੇ ਹੀ ਸੰਜੀਦਾ ਢੰਗ ਨਾਲ ਸਮਾਜ ਦੇ ਉਸਾਰੂ ਸਵਾਲਾਂ ਨੂੰ ਉਠਾਉਣ ਦਾ ਯਤਨ ਕੀਤਾ ਕਿ ਹਰ ਔਰਤ ਵੇਸਵਾ ਨਹੀਂ ਹੁੰਦੀ, ਪਰ ਹਰ ਵੇਸਵਾ ਇਕ ਔਰਤ ਜ਼ਰੂਰ ਹੁੰਦੀ ਹੈ | ਮੰਚ ਸੰਚਾਲਨ ਦੀ ਭੂਮਿਕਾ ਮਾਸਟਰ ਦੀਪਕ ਰਾਏ ਨੇ ਬਾਖੂਬੀ ਨਿਭਾਈ | ਇਸ ਮੌਕੇ ਲੈਕਚਰਾਰ ਇਕਬਾਲ ਸਿੰਘ ਪੁੜੈਣ, ਵਿਜੈ ਮੋਗਾ, ਜਸਰਮਨ ਸਿੰਘ ਬੇਦੀ, ਲੈਕਚਰਾਰ ਪ੍ਰਗਟ ਸਿੰਘ, ਸੁਖਦੀਪ ਸਿੰਘ ਚਾਨਾ, ਮਾਸਟਰ ਗੁਰਮੀਤ ਸਿੰਘ, ਅਜਮੇਰ ਸਿੰਘ ਮੁੱਲਾਂਪੁਰ, ਜਰਨੈਲ ਸਿੰਘ ਮੈਂਬਰ, ਤਿ੍ਲੋਚਨ ਸਿੰਘ, ਨੈਨਾ ਸ਼ਰਮਾ, ਭਾਗ ਸਿੰਘ, ਰਣਵੀਰ ਸਿੰਘ, ਲਖਵੀਰ ਸਿੰਘ, ਏਕਮ ਸਿੰਘ, ਕਰਮਪ੍ਰੀਤ ਕੌਰ, ਕਿਰਨਦੀਪ ਕੌਰ, ਜਸਮੀਨ ਕੌਰ, ਹੋਰ ਮੌਜੂ ਸਨ |
Ad Position 22
No active advertisement
ਪਿਛਲੀ ਖ਼ਬਰ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕਰ 3 ਕੁੜੀਆਂ ਨੂੰ ਬਚਾਇਆ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
Ad Position 24