30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕਰ 3 ਕੁੜੀਆਂ ਨੂੰ ਬਚਾਇਆ

Ad Position 21
No active advertisement
ਅਜੀਤ ਡੈਸਕ 28-04-2026
ਜ਼ੀਰਕਪੁਰ, 27 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਸੋਮਵਾਰ ਦੇਰ ਸ਼ਾਮ ਏ. ਐਸ. ਪੀ. ਗਜ਼ਲਪ੍ਰੀਤ ਕੌਰ ਦੀ ਅਗਵਾਈ ਹੇਠ ਪਾਲਮ ਇਨਕਲੇਵ (ਲਾਟਰੀ ਬਾਜ਼ਾਰ) ਵਿਖੇ ਸਥਿਤ ਸਨ ਸਿਟੀ ਨਾਮਕ ਹੋਟਲ 'ਚ ਛਾਪਾ ਮਾਰ ਕੇ ਦੇਹ ਵਪਾਰ ਦੇ ਧੰਦੇ ਦਾ ਪਰਦਫਾਸ਼ ਕੀਤਾ | ਇਸ ਦੌਰਾਨ ਪੁਲਿਸ ਨੇ ਤਿੰਨ ਕੁੜੀਆਂ ਨੂੰ ਬਚਾਇਆ ਅਤੇ ਤਿੰਨ ਗ੍ਰਾਹਕਾਂ ਸਮੇਤ ਹੋਟਲ 'ਚ ਕੰਮ ਕਰਨ ਵਾਲੇ ਦੋ ਹੋਰ ਕਰਮਚਾਰੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਜ਼ਿਕਰਯੋਗ ਹੈ ਕਿ ਹੋਟਲ ਵਾਲਿਆਂ ਨੇ ਪੁਲਿਸ ਦੇ ਡਰ ਕਾਰਨ ਹੋਟਲ ਦੇ ਨਾਂਅ ਵਾਲਾ ਬੋਰਡ ਵੀ ਫਾੜਿਆ ਹੋਇਆ ਸੀ, ਪਰ ਪੁਲਿਸ ਦੀ ਮੁਸਤੈਦੀ ਤੇ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਮੌਕੇ ਏ. ਐਸ. ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਵੀ. ਆਈ. ਪੀ ਰੋਡ 'ਤੇ ਨਵੇਂ ਖੁੱਲ੍ਹੇ ਬੀਟ ਬਾਕਸ 'ਚ ਸੂਚਨਾ ਮਿਲੀ ਸੀ ਕਿ ਲਾਟਰੀ ਬਾਜ਼ਾਰ ਵਿਚ ਸਥਿਤ ਸਨ | ਸਿਟੀ ਨਾਮਕ ਹੋਟਲ 'ਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ, ਜਿਸ ਦੇ ਆਧਾਰ 'ਤੇ ਮੌਕੇ 'ਤੇ ਆ ਕੇ ਦੇਖਿਆ ਤਾਂ ਇਹ ਹੋਟਲ ਰਿਹਾਇਸ਼ੀ ਇਲਾਕੇ ਵਿਚ ਖੋਲਿ੍ਹਆ ਗਿਆ ਸੀ, ਜਿਸਦਾ ਬੋਰਡ ਵੀ ਫਾੜਿਆ ਗਿਆ ਸੀ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਥੇ ਵੀ ਅਜਿਹਾ ਧੰਦਾ ਚੱਲਦਾ ਹੈ, ਉਸ ਬਾਰੇ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵਿਖੇ ਹੈਲਥਕੇਅਰ ਅਤੇ ਇਨਫੈਕਸ਼ਨ ਕੰਟਰੋਲ 'ਚ ਏ.ਆਈ. 'ਤੇ ਕਾਨਫਰੰਸ ਸਮਾਪਤ ਅਗਲੀ ਖ਼ਬਰ ਗੁਰਸ਼ਰਨ ਕਲਾ ਭਵਨ ਵਿਖੇ ਨਾਟਕ 'ਮੰਟੋ ਦੇ ਅਫਸਾਨੇ' ਦਾ ਸਫ਼ਲ ਮੰਚਨ
Ad Position 24