29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਭਾਰਤੀ ਚੋਣ ਕਮਿਸ਼ਨ ਹੋਰਨਾਂ ਰਾਜਾਂ ਦੇ ਵੋਟਰਾਂ ਨੂੰ ਪੰਜਾਬ ਅੰਦਰ ਵੋਟਾਂ ਬਣਾਉਣ ਤੋਂ ਰੋਕਣ ਲਈ ਢੁਕਵਾਂ ਪ੍ਰਬੰਧ ਕਰੇ- ਕਾਹਲੋਂ

ਐੱਸ. ਏ.

Ad Position 21
No active advertisement
ਅਜੀਤ ਡੈਸਕ 30-10-2026
ਐੱਸ. ਏ. ਐੱਸ. ਨਗਰ, 29 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਭਾਰਤੀ ਚੋਣ ਕਮਿਸ਼ਨ ਹੋਰਨਾਂ ਰਾਜਾਂ ਦੇ ਵੋਟਰਾਂ ਨੂੰ ਪੰਜਾਬ ਅੰਦਰ ਵੋਟਾਂ ਬਣਾਉਣ ਤੋਂ ਰੋਕਣ ਲਈ ਢੁਕਵਾਂ ਪ੍ਰਬੰਧ ਕਰੇ। ਇਹ ਵਿਚਾਰ ਪੰਥਕ ਆਗੂ ਅਤੇ ਮੁਹਾਲੀ ਤੋਂ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੀ. ਐੱਲ. ਓਜ਼ ਨੇ ਬਹੁਤ ਮਿਹਨਤ ਕਰਕੇ ਐੱਸ. ਆਈ. ਆਰ. ਵੇਲੇ ਅਸਲੀ ਵੋਟਰਾਂ ਦੀ ਪਛਾਣ ਕੀਤੀ ਅਤੇ ਬਾਅਦ ‘ਚ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਕਿ ਚੋਣ ਕਮਿਸ਼ਨ ਨੇ ਨਵੇਂ ਵੋਟਰ ਬਣਨ ਲਈ ਨਿਯਮਾਂ ‘ਚ ਬਹੁਤ ਰਿਆਇਤਾਂ ਦਿੱਤੀਆਂ ਹਨ, ਜਿਸ ਨਾਲ ਜਾਅਲੀ ਵੋਟਾਂ ਬਣਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ, ਜੋ ਕਿ ਪੰਜਾਬ ਦੀ ਚੋਣ ਪ੍ਰਣਾਲੀ ਲਈ ਨੁਕਸਾਨਦੇਹ ਹੈ। ਕਾਹਲੋਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਵੋਟ ਬਣਾਉਣ ਲਈ ਆਧਾਰ ਕਾਰਡ ਜ਼ਰੂਰੀ ਕਰਨ ਦੇ ਨਾਲ-ਨਾਲ ਦੂਸਰੇ ਰਾਜਾਂ ਦੀਆਂ ਵੋਟਰ ਸੂਚੀਆਂ ਨਾਲ ਪੰਜਾਬ ਅੰਦਰ ਨਵੇਂ ਵੋਟਰ ਵਜੋਂ ਅਪਲਾਈ ਕਰਨ ਵਾਲੇ ਵਿਅਕਤੀਆਂ ਦੇ ਨਾਂਅ ਦਾ ਮਿਲਾਨ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਵਾਸਤੇ ਢੁਕਵਾਂ ਸਾਫਟਵੇਅਰ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਬਾਬਤ ਉਨ੍ਹਾਂ ਵਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ, ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਅਤੇ ਮੁੱਖ ਜ਼ਿਲ੍ਹਾ ਚੋਣ ਅਫ਼ਸਰ ਨੂੰ ਈ. ਮੇਲ ਵੀ ਭੇਜੀ ਗਈ ਹੈ। 29 ਐਮਓਐਚ 08 ਕੌਂਸਲਰ ਪਰਮਜੀਤ ਸਿੰਘ ਕਾਹਲੋਂ
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਚੋਣਾਂ: ਪ੍ਰਵੀਨ ਗੋਇਲ ਚੁਣੇ ਗਏ ਪ੍ਰਧਾਨ ਅਗਲੀ ਖ਼ਬਰ ਹਰਦੇਵ ਸਿੰਘ ਉੱਭਾ ਵਲੋਂ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨਾਲ ਮੁਲਾਕਾਤ
Ad Position 24