29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਚੋਣਾਂ: ਪ੍ਰਵੀਨ ਗੋਇਲ ਚੁਣੇ ਗਏ ਪ੍ਰਧਾਨ

ਚੰਡੀਗੜ੍ਹ, 29 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿਚ ਕੁੱਲ 523 ਵੋਟਾਂ ਪਈਆਂ।

Ad Position 21
No active advertisement
ਅਜੀਤ ਡੈਸਕ 30-10-2026
ਚੰਡੀਗੜ੍ਹ, 29 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿਚ ਕੁੱਲ 523 ਵੋਟਾਂ ਪਈਆਂ। ਪ੍ਰਧਾਨ ਦੇ ਅਹੁਦੇ ਲਈ ਪ੍ਰਵੀਨ ਗੋਇਲ ਨੇ 291 ਵੋਟਾਂ ਲੈ ਕੇ ਆਪਣੇ ਵਿਰੋਧੀ ਜਸਬੀਰ ਸਿੰਘ (222 ਵੋਟਾਂ) ਨੂੰ 69 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਅਹੁਦੇ ਲਈ 10 ਵੋਟਾਂ ਰੱਦ ਹੋਈਆਂ। ਮੀਤ ਪ੍ਰਧਾਨ ਦੇ ਅਹੁਦੇ ਲਈ ਇਕਰੀਤ ਸਿੰਘ ਬਲ ਜੇਤੂ ਰਹੇ। ਉਨ੍ਹਾਂ ਨੂੰ 291 ਵੋਟਾਂ ਮਿਲੀਆਂ, ਜਦਕਿ ਸਮਰਜੀਤ ਸਿਹੋਤਰਾ ਨੂੰ 218 ਵੋਟਾਂ ਮਿਲੀਆਂ। ਇਸ ਅਹੁਦੇ ਲਈ 14 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਸਕੱਤਰ ਦੇ ਅਹੁਦੇ ਲਈ ਜਯੰਤੀ ਦੱਤਾ ਨੇ 29 7 ਵੋਟਾਂ ਹਾਸਲ ਕਰਕੇ ਸੁਧੀਰ ਮਹਿਰਾ (212 ਵੋਟਾਂ) ਨੂੰ 85 ਵੋਟਾਂ ਨਾਲ ਹਰਾਇਆ। ਇਸ ਅਹੁਦੇ ਲਈ ਵੀ 14 ਵੋਟਾਂ ਰੱਦ ਹੋਈਆਂ। ਸੰਯੁਕਤ ਸਕੱਤਰ ਦੇ ਅਹੁਦੇ ਲਈ ਸਭ ਤੋਂ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। ਨਵੀਨ ਕੌਸ਼ਲ ਨੇ 277 ਵੋਟਾਂ ਲੈ ਕੇ ਸੀਮਾ ਸਿੰਘ (228 ਵੋਟਾਂ) ਨੂੰ ਸਿਰਫ਼ 49 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਅਹੁਦੇ ਲਈ 18 ਵੋਟਾਂ ਅਯੋਗ ਪਾਈਆਂ ਗਈਆਂ। ਖ਼ਜ਼ਾਨਚੀ ਦੇ ਅਹੁਦੇ ਲਈ ਨੀਰਜ ਕੁਮਾਰ ਸਿੰਘ ਨੇ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਉਨ੍ਹਾਂ ਨੂੰ 319 ਵੋਟਾਂ ਮਿਲੀਆਂ, ਜਦਕਿ ਪੰਕਜ ਸ੍ਰੀਵਾਸਤਵ ਨੂੰ 191 ਵੋਟਾਂ ਮਿਲੀਆਂ। ਇਸ ਅਹੁਦੇ ਲਈ 13 ਵੋਟਾਂ ਰੱਦ ਹੋਈਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ ਚ ਏ . ਬੀ . ਵੀ . ਪੀ . ਨੇ ‘ ਸੀਰਤ ਯੁਵਤੀ ਸੰਮੇਲਨ ’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਭਾਰਤੀ ਚੋਣ ਕਮਿਸ਼ਨ ਹੋਰਨਾਂ ਰਾਜਾਂ ਦੇ ਵੋਟਰਾਂ ਨੂੰ ਪੰਜਾਬ ਅੰਦਰ ਵੋਟਾਂ ਬਣਾਉਣ ਤੋਂ ਰੋਕਣ ਲਈ ਢੁਕਵਾਂ ਪ੍ਰਬੰਧ ਕਰੇ- ਕਾਹ...
Ad Position 24