29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਰਵਾ ਚੌਥ ਮੌਕੇ ਜ਼ਿਲ੍ਹਾ ਅਦਾਲਤੀ ਕੰਪਲੈਕਸ ’ ਚ ਰਹੀ ਛੁੱਟੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 30-10-2026
ਐੱਸ. ਏ. ਐੱਸ. ਨਗਰ, 29 ਅਕਤੂਬਰ (ਕਪਿਲ ਵਧਵਾ)- ਕਰਵਾ ਚੌਥ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅੱਜ ਮੁਹਾਲੀ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਛੁੱਟੀ ਰਹੀ। ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੁਲ ਕਸਾਣਾ ਵਲੋਂ ਆਪਣੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦਿਆਂ ਅੱਜ 29 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਦੇ ਚਲਦਿਆਂ ਅਦਾਲਤੀ ਕੰਪਲੈਕਸ ਵਿਚ ਨਿਆਂਇਕ ਅਧਿਕਾਰੀ, ਵਕੀਲ ਅਤੇ ਅਦਾਲਤੀ ਸਟਾਫ਼ ਛੁੱਟੀ ‘ਤੇ ਰਿਹਾ ਅਤੇ ਅਦਾਲਤਾਂ ਵਿਚ ਕੋਈ ਕੰਮਕਾਜ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਅਕਸਰ ਕਰਵਾ ਚੌਥ ਦੇ ਤਿਉਹਾਰ ਮੌਕੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਛੁੱਟੀ ਰਹਿੰਦੀ ਸੀ, ਪਰ ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦਫ਼ਤਰਾਂ ਵਿਚ ਰਾਖਵੀਂ ਛੁੱਟੀ ਹੁੰਦੀ ਸੀ। ਇਸ ਤਹਿਤ ਜੇਕਰ ਕਿਸੇ ਕਰਮਚਾਰੀ ਖਾਸ ਤੌਰ ‘ਤੇ ਮਹਿਲਾ ਕਰਮਚਾਰੀ ਨੂੰ ਛੁੱਟੀ ਦੀ ਲੋੜ ਹੁੰਦੀ ਸੀ ਤਾਂ ਉਹ ਛੁੱਟੀ ਲੈ ਲੈਂਦੀ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਅਦਾਲਤਾਂ ਵਿਚ ਕੰਮਕਾਜ ਆਮ ਵਾਂਗ ਜਾਰੀ ਰਹੇਗਾ। ਅੱਜ ਬਿਜਲੀ ਸਪਲਾਈ ਬੰਦ ਰਹੇਗੀ ਐੱਸ. ਏ. ਐੱਸ. ਨਗਰ, 29 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਸੈਕਟਰ-88 ਸਥਿਤ 66 ਕੇ. ਵੀ. ਗਰਿੱਡ ਦੀ ਜ਼ਰੂਰੀ ਮੁਰੰਮਤ ਦੇ ਚਲਦਿਆਂ ਅੱਜ 30 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਜ. ਗੁਰਸੇਵਕ ਸਿੰਘ ਸੰਧੂ (ਏ. ਈ. ਈ. ਟੈੱਕ-2 ਪੀ. ਐੱਸ. ਪੀ. ਸੀ. ਐੱਲ. ਮੁਹਾਲੀ) ਨੇ ਦੱਸਿਆ ਕਿ ਇਸ ਕਾਰਨ ਮੁਹਾਲੀ ਦੇ ਸੈਕਟਰ-76 ਵਿਚਲੀਆਂ ਸਮੁੱਚੀਆਂ ਸੁਸਾਇਟੀਆਂ, ਡੀ. ਸੀ. ਦਫ਼ਤਰ, ਕੋਰਟ ਕੰਪਲੈਕਸ, ਸੈਕਟਰ-76 ਤੋਂ 79, ਸੈਕਟਰ-88, 89, 94, 95, 96, 97, 106, 107, 110 ਤੇ 111 ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਮੁਬਾਰਿਕਪੁਰ ਮੰਦਰ ’ਚ ਮੂਰਤੀਆਂ ਚੋਰੀ ਹੋਣ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੇ ਡੀ.ਐੱਸ.ਪੀ. ਦਫ਼ਤਰ ਅੱਗੇ ਲਗਾਇਆ ਧਰਨਾ ਅਗਲੀ ਖ਼ਬਰ ਚੌਧਰੀ ਸ਼ਿਆਮ ਲਾਲ ਗੁੜਾ ਭਾਜਪਾ ਵਿਚ ਹੋਏ ਸ਼ਾਮਿਲ
Ad Position 24