ਚੰਡੀਗੜ੍ਹ, 27 ਅਪ੍ਰੈਲ (ਅ.ਬ.)- ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ, ਪਾਰਸ ਹਸਪਤਾਲ ਪੰਚਕੂਲਾ, ਏਮਜ਼ ਬਠਿੰਡਾ, ਨੀਲਮ ਹਸਪਤਾਲ, ਸਰਕਾਰੀ ਕਾਲਜ ਆਫ਼ ਨਰਸਿੰਗ ਪਟਿਆਲਾ, ਹੋਮੀ ਭਾਭਾ ਕੈਂਸਰ ਹਸਪਤਾਲ ਚੰਡੀਗੜ੍ਹ, ਸੋਹਾਣਾ ਹਸਪਤਾਲ ਦੇ ਪ੍ਰਸਿੱਧ ਮਾਹਿਰਾਂ ਨੇ ਸੰਬੋਧਨ ਕੀਤਾ | ਆਰੀਅਨਜ਼ ਹੈਲਥਕੇਅਰ ਦੇ ਵਿਦਿਆਰਥੀਆਂ ਜਿਨ੍ਹਾਂ 'ਚ ਨਰਸਿੰਗ, ਪੈਰਾਮੈਡੀਕਲ, ਫਾਰਮੇਸੀ, ਫਿਜ਼ੀਓਥਰੈਪੀ ਸ਼ਾਮਿਲ ਹਨ, ਨੇ ਕਾਨਫਰੰਸ 'ਚ ਸ਼ਿਰਕਤ ਕੀਤੀ | ਆਰੀਅਨਜ਼ ਇੰਸਟੀਚਿਊਟ ਆਫ਼ ਨਰਸਿੰਗ, ਰਾਜਪੁਰਾ ਨੇੜੇ ਚੰਡੀਗੜ੍ਹ ਨੇ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ, ਚੀਫ਼ ਪੈਟਰਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ''ਸਮਾਰਟ ਹੈਲਥਕੇਅਰ ਏਕੀਕਿ੍ਤ ਏ.ਆਈ. ਇਨ ਇਨਫੈਕਸ਼ਨ ਕੰਟਰੋਲ ਫਾਰ ਨਰਸਿੰਗ ਐਂਡ ਪੈਰਾਮੈਡੀਕਲ ਪ੍ਰੋਫੈਸ਼ਨਲਸ' 'ਤੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ | ਆਰੀਅਨਜ਼ ਹੈਲਥਕੇਅਰ ਦੇ ਸੈਂਕੜੇ ਵਿਦਿਆਰਥੀਆਂ ਨੇ ਕਾਨਫਰੰਸ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ 'ਚ ਨਰਸਿੰਗ, ਪੈਰਾ ਮੈਡੀਕਲ, ਫਾਰਮੇਸੀ, ਫਿਜ਼ੀਓਥਰੈਪੀ ਸ਼ਾਮਿਲ ਸਨ | ਕਾਨਫਰੰਸ ਵਿੱਚ ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਦੇ ਉੱਘੇ ਬੁਲਾਰੇ ਸ਼ਾਮਿਲ ਸਨ, ਜਿਨ੍ਹਾਂ 'ਚ ਡਾ. ਸੁਪ੍ਰੀਤ ਕੌਰ (ਕਲੀਨਿਕਲ ਮੈਨੇਜਰ - ਪ੍ਰਾਇਮਰੀ ਕੇਅਰ ਨੈੱਟਵਰਕ, ਕੈਨੇਡਾ), ਡਾ. ਨਵਨੀਤ ਅਰੋੜਾ (ਪਾਰਸ ਹਸਪਤਾਲ, ਪੰਚਕੂਲਾ; ਸਾਬਕਾ ਸੀਨੀਅਰ ਰੈਜ਼ੀਡੈਂਟ, ਪੀਜੀਆਈਐਮਈਆਰ ਚੰਡੀਗੜ੍ਹ), ਡਾ. ਸੁਸ਼ਮਾ ਕੁਮਾਰੀ ਸੈਣੀ (ਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਪੀਜੀਆਈਐਮਈਆਰ ਚੰਡੀਗੜ੍ਹ), ਮੰਜੂ ਸ਼ਰਮਾ (ਨੀਲਮ ਹਸਪਤਾਲ), ਡਾ. ਨਰਿੰਦਰ ਕੌਰ ਵਾਲੀਆ (ਏਮਜ਼ ਬਠਿੰਡਾ), ਡਾ. ਅਰੁਣ ਕੁਮਾਰ ਜਿੰਦਲ (ਪਿ੍ੰਸੀਪਲ, ਨਰਸਿੰਗ ਇੰਸਟੀਚਿਊਟ), ਪ੍ਰੋਫੈਸਰ ਜਸਪ੍ਰੀਤ ਕੌਰ ਸੋਢੀ (ਸਰਕਾਰੀ ਕਾਲਜ ਆਫ ਨਰਸਿੰਗ, ਪਟਿਆਲਾ), ਸ਼੍ਰੀਮਤੀ ਸਨੇਹਾ ਵਰਗੀਸ (ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਨਿਊ ਚੰਡੀਗੜ੍ਹ) ਅਤੇ ਡਾ. ਰਸ਼ਮੀ (ਐਡਵਾਂਸਡ ਆਈ ਸੈਂਟਰ, ਸੋਹਾਣਾ ਹਸਪਤਾਲ) ਸ਼ਾਮਿਲ ਸਨ |