12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੰਡਿਆਣੀ 'ਚ ਪ੍ਰਵਾਸੀ ਨੌਜਵਾਨ ਦਾ ਕਤਲ

Ad Position 21
No active advertisement
ਅਜੀਤ ਡੈਸਕ 29-04-2026
ਮੁੱਲਾਂਪੁਰ-ਦਾਖਾ, 28 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਥਾਣਾ ਦਾਖਾ ਅਧੀਨ ਪਿੰਡ ਮੰਡਿਆਣੀ ਵਿਖੇ ਇਕ ਪ੍ਰਵਾਸੀ ਨੌਜਵਾਨ ਦਾ ਕਤਲ ਹੋ ਗਿਆ, ਜਿਸ ਦੀ ਜਾਣਕਾਰੀ ਪਿੰਡ ਵਾਲਿਆਂ ਵਲੋਂ ਦਾਖਾ ਪੁਲਿਸ ਨੂੰ ਦਿੱਤੀ ਗਈ | ਇਤਲਾਹ ਮਿਲਦਿਆਂ ਹੀ ਦਾਖਾ ਪੁਲਿਸ ਡਵੀਜ਼ਨ ਦੇ ਡੀ.ਐੱਸ.ਪੀ ਕਰਨ ਸਿੰਘ ਸੰਧੂ, ਐੱਸ.ਐੱਚ.ਓ ਕੁਲਜਿੰਦਰ ਸਿੰਘ ਉਚੇਚਾ ਘਟਨਾ ਸਥਾਨ 'ਤੇ ਪਹੁੰਚੇ | ਟਿਊਬਵੈੱਲ ਮੋਟਰ 'ਤੇ ਹੋਏ ਕਤਲ ਸਬੰਧੀ ਪਿੰਡ ਵਾਲਿਆਂ ਅਤੇ ਕੁਝ ਮਹਿਲਾ-ਮਰਦ ਪ੍ਰਵਾਸੀ ਮਜ਼ਦੂਰਾਂ ਪੁਲਿਸ ਨੂੰ ਦੱਸਿਆ ਕਿ ਮਿ੍ਤਕ ਵਿਅਕਤੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜਿਲੇ ਦਾ ਸੀਤਾ ਰਾਮ ਹੈ | ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮਿ੍ਤਕ ਸ਼ਰਾਬ ਜਾਂ ਗਾਂਜਾ ਵਰਗੇ ਨਸ਼ੇ ਦਾ ਆਦੀ ਸੀ | ਦਾਖਾ ਪੁਲਿਸ ਵਲੋਂ ਪੂਰੀ ਛਾਣਬੀਣ ਬਾਅਦ ਸੀਤਾ ਰਾਮ ਪੁੱਤਰ ਬਰਿੰਦਰ ਠਾਕੁਰ ਦੀ ਮਿ੍ਤਕ ਦੇਹ ਕਬਜ਼ੇ ਹੇਠ ਲੈ ਕੇ ਮੁਰਚਰੀ ਵਿਚ ਰਖਵਾਈ ਗਈ | ਇਸ ਮੌਕੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਵਾਸੀ ਦਾ ਕਤਲ ਕਿਸੇ ਨਿੱਜੀ ਰੰਜਿਸ਼ ਵਾਲੇ ਸਾਥੀ ਵਲੋਂ ਹੀ ਕੀਤਾ ਗਿਆ ਜਾਪਦਾ ਹੈ | ਪੁਲਿਸ ਦਾ ਮਿ੍ਤਕ ਦੇ ਪਿਤਾ ਬਰਿੰਦਰ ਠਾਕੁਰ ਨਾਲ ਸੰਪਰਕ ਹੋ ਗਿਆ, ਜਲਦੀ ਹੀ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਅ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਪਿੰਡ ਮੰਡਿਆਣੀ ਵਿਖੇ ਜਿਸ ਟਿਊਬਵੈੱਲ ਮੋਟਰ 'ਤੇ ਪ੍ਰਵਾਸੀ ਸੀਤਾ ਰਾਮ ਦਾ ਕਤਲ ਹੋਇਆ, ਉਹ ਸੁਖਵਿੰਦਰ ਸਿੰਘ ਦੇ ਪਰਿਵਾਰ ਦੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਹਲਕਾ ਜਗਰਾਉਂ 'ਚ ਕਾਂਗਰਸ ਕਿਸਾਨ ਸੈੱਲ ਦਾ ਗਠਨ ਅਗਲੀ ਖ਼ਬਰ ਆਸ਼ਾ ਦਿਵਸ 'ਤੇ ਕਰਮਜੀਤ ਕੌਰ ਐਤੀਆਣਾ ਦਾ ਸਨਮਾਨ
Ad Position 24