ਰਾਏਕੋਟ, 28 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸ੍ਰੀ ਸਵਾਮੀ ਬ੍ਰਹਮਾ ਨੰਦ ਜੀ ਭੂਰੀ ਵਾਲੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਰ੍ਹਮੀ ਵਿਖੇ ਰਸਾਇਣ ਵਿਗਿਆਨ ਲੈੱਬ, ਜੀਵ ਵਿਗਿਆਨ ਲੈੱਬ ਅਤੇ ਕੰਪਿਊਟਰ ਲੈੱਬ ਦਾ ਪਨਗਰੇਨ ਪੰਜਾਬ ਦੇ ਚੇਅਰਮੈਨ ਡਾ. ਤੇਜਪਾਲ ਸਿੱਘ ਗਿੱਲ ਵਲੋਂ ਰਸਮੀ ਉਦਘਾਟਨ ਕੀਤਾ ਗਿਆ | ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸਵਾਮੀ ਬ੍ਰਹਮਾ ਨੰਦ ਭੂਰੀ ਵਾਲੇ ਦੇ ਸ਼ਾਂਝੇ ਯਤਨਾਂ ਸਦਕਾ ਇਹ ਸੁਵਿਧਾਵਾਂ ਵਿਦਿਆਰਥੀਆਂ ਨੂੰ ਸਮਰਪਿਤ ਕੀਤੀਆਂ ਗਈਆਂ | ਇਸ ਮੌਕੇ ਪਨਗਰੇਨ ਪੰਜਾਬ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਪੇਂਡੂ ਖੇਤਰ ਦੀਆਂ ਬੇਟੀਆਂ ਨੂੰ ਆਧੁਨਿਕ ਸਿੱਖਿਆ ਸੁਵਿਧਾਵਾਂ ਦੇਣਾ ਪੰਜਾਬ ਸਰਕਾਰ ਦੀ ਪਹਿਲ ਹੈ | ਇਹ ਲੈੱਬਾਂ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਅਤੇ ਡਿਜੀਟਲ ਹੁਨਰ ਵਿਕਸਿਤ ਕਰਨਗੀਆਂ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਲਈ ਤਿਆਰ ਕਰਨਗੀਆਂ | ਉਨ੍ਹਾਂ ਨੇ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੀ ਤਰੱਕੀ ਦਾ ਆਧਾਰ ਦੱਸਿਆ | ਇਸ ਮੌਕੇ ਸਕੂਲ ਪਿ੍ੰਸੀਪਲ ਸ਼੍ਰੀਮਤੀ ਹਰਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਚੇਅਰਮੈਨ ਸਾਹਿਬਾਨ ਅਤੇ ਸੂਬਾ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੁਵਿਧਾਵਾਂ ਪਿੰਡ ਬਰ੍ਹਮੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਵਿਦਿਆਰਥਣਾਂ ਲਈ ਵੱਡੀ ਪ੍ਰਾਪਤੀ ਹੈ | ਇਸ ਮੌਕੇ ਸਕੂਲ ਕਮੇਟੀ ਪ੍ਰਧਾਨ ਸੁਖਪਾਲ ਸਿੰਘ, ਖ਼ਜ਼ਾਨਚੀ ਸੁਖਦੇਵ ਸਿੰਘ ਤੱਤਲਾ, ਸਕੱਤਰ ਡਾ. ਕਰਮਜੀਤ ਸਿੰਘ, ਮੈਂਬਰ ਮੁਖਤਿਆਰ ਸਿੰਘ, ਮੈਂਬਰ ਜਗਜੀਤ ਸਿੰਘ, ਬੂਟਾ ਸਿੰਘ ਨੂਰਪੁਰਾ, ਰਣਜੀਤ ਸਿੰਘ ਜਵੰਧਾ, ਮਨਿੰਦਰ ਸਿੰਘ ਸੁਧਾਰ, ਸਾਬਕਾ ਸਰਪੰਚ ਦਰਸ਼ਨ ਸਿੰਘ ਨੂਰਪੁਰਾ, ਹਰਪ੍ਰੀਤ ਸਿੰਘ ਜੌਹਲਾਂ ਪ੍ਰਧਾਨ ਯੂਥ ਵਿੰਗ ਹਲਕਾ ਰਾਏਕੋਟ 'ਆਪ' ਪਾਰਟੀ, ਬਲਵਿੰਦਰ ਸਿੰਘ ਗੋਲੂ ਜਲਾਲਦੀਵਾਲ, ਸਰਪੰਚ ਹਰਨੇਕ ਸਿੰਘ ਬਰ੍ਹਮੀ, ਪੰਚ ਸੁਖਦੇਵ ਸਿੰਘ ਤੱਤਲਾ, ਪੰਚ ਗੁਰਦੀਪ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਗੁਰਜੀਤ ਸਿੰਘ, ਬੇਅੰਤ ਸਿੰਘ ਸਿੱਧੂ ਨੂਰਪੁਰਾ, ਬੀ.ਐੱਨ.ਓ ਜਸਪ੍ਰੀਤ ਸਿੰਘ ਸੁਧਾਰ, ਪੰਜਾਬੀ ਲੈਕਚਰਾਰ ਗੁਰਦੀਪ ਸਿੰਘ, ਫਿਜੀਕਸ ਲੈਕਚਰਾਰ ਕੁਲਵਿੰਦਰ ਸਿੰਘ, ਕਾਮਰਸ ਲੈਕ: ਹਰਪ੍ਰੀਤ ਕੌਰ, ਕਮਿਸਟਰੀ ਲੈਕ.ਮੁਸਕਾਨ, ਹਿਸਟਰੀ ਲੈਕ: ਰਾਜਵਿੰਦਰ ਕੌਰ, ਮੈਥ ਲੈਕ: ਸੁਮਨਪਾਲ ਸਿੰਘ, ਬਾਇਓਲੋਜੀ ਲੈਕ: ਗੁਰਸ਼ਰਨ ਕੌਰ, ਐੱਸ.ਐੱਸ ਮਿਸਟ੍ਰੈੱਸ ਰਣਜੀਤ ਕੌਰ, ਇੰਗਲਿਸ਼ ਮਾਸਟਰ ਜਸਵੀਰ ਸਿੰਘ, ਸਾਇੰਸ ਮਿਸਟ੍ਰੈੱਸ ਮਨਦੀਪ ਕੌਰ, ਮੈਥ ਮਿਸਟ੍ਰੈੱਸ ਗੁਰਚੈਨ ਕੌਰ, ਹਿੰਦੀ ਮਿਸਟ੍ਰੈੱਸ ਸਰਬਜੋਤ ਕੌਰ, ਪੰਜਾਬੀ ਮਿਸਟ੍ਰੈੱਸ ਰੁਪਿੰਦਰ ਕੌਰ, ਐੱਸ.ਐੱਮ.ਸੀ ਕਮੇਟੀ ਚੇਅਰਮੈਨ ਸਤਪਾਲ ਸਿੰਘ, ਕੰਪਿਊਟਰ ਟੀਚਰ ਜਸਵੀਰ ਸਿੰਘ, ਐੱਨ.ਸ.ਕਿਊ.ਐੱਫ ਅੰਮਿ੍ਤਪਾਲ ਸਿੰਘ, ਕੈਂਪਸ ਮੈਨੇਜਰ ਚਮਕੌਰ ਸਿੰਘ, ਪੀਅਨ ਸੁਖਦੇਵ ਕੌਰ, ਕਿੰਦਾ ਚੱਕ ਭਾਈਕਾ, ਜਗਦੀਪ ਸਿਮਘ ਰਾਜਗੜ੍ਹ, ਸੁੱਖਾ ਸਿੰਘ ਜੌਹਲਾਂ, ਭਗਵੰਤ ਸਿੰਘ ਜੌਹਲਾਂ, ਸੁਖਦੇਵ ਸਿੰਘ ਜੱਟਪੁਰੀ, ਪੰਚ ਸ਼ਿੰਗਾਰਾ ਸਿੰਘ, ਰਵੀ ਸਿੰਘ ਬਰ੍ਹਮੀ, ਪ੍ਰੀਤ ਸਿੰਘ ਬਰ੍ਹਮੀ, ਗਗਨਦੀਪ ਸੁਧਾਰ ਆਦਿ ਹਾਜ਼ਰ ਸਨ |