21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਬਾਰ੍ਹਵੀਂ 'ਚੋਂ ਅੱਵਲ ਰਹੀ ਹਰਮੀਤ ਕੌਰ ਕੈਲੇ ਨੂੰ ਨਾਨਕਿਆਂ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 02-05-2026
ਹਠੂਰ, 1 ਮਈ (ਜਸਵਿੰਦਰ ਸਿੰਘ ਛਿੰਦਾ)-ਸੀ.ਆਈ.ਐੱਸ.ਸੀ.ਈ. ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ (ਸਾਇੰਸ ਵਿਸ਼ਾ) ਦੇ ਨਤੀਜਿਆਂ ਦੌਰਾਨ ਹਰਮੀਨ ਕੌਰ ਕੈਲੇ ਪੁੱਤਰੀ (ਸਿਕੰਦਰ ਸਿੰਘ-ਬਲਜੀਤ ਕੌਰ) ਅਗਵਾੜ ਡਾਲਾ ਨੇ ਮਹਾਂਪ੍ਰਗਿਆ ਸਕੂਲ ਜਗਰਾਉਂ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਨਾਨਕਿਆਂ ਦਾ ਨਾਂਅ ਚਮਕਾਇਆ ਹੈ | ਜ਼ਿਕਰਯੋਗ ਹੈ ਕਿ ਅਧਿਆਪਨ ਕਿੱਤੇ ਨੂੰ ਸਮਰਪਿਤ ਰਹੇ ਪਰਉਪਕਾਰੀ ਬਜ਼ੁਰਗ ਮਾਸਟਰ ਸਰਦਾਰਾ ਸਿੰਘ ਸਿੱਧੂ ਦੇਹੜਕਾ ਦੀ ਹਰਮੀਤ ਕੌਰ ਕੈਲੇ ਦੋਹਤੀ ਹੈ ਅਤੇ ਅੱਜ ਉਹ ਆਪਣੇ ਮਾਤਾ ਪਿਤਾ ਨਾਲ ਇਹ ਖੁਸ਼ੀ ਸਾਂਝੀ ਕਰਨ ਲਈ ਆਪਣੇ ਨਾਨਕੇ ਘਰ ਮਾਸਟਰ ਸਰਦਾਰਾ ਸਿੰਘ ਸਿੱਧੂ ਤੋਂ ਆਸ਼ੀਰਵਾਦ ਲੈਣ ਲਈ ਪੁੱਜੀ ਹੋਈ ਸੀ | ਇਸ ਮੌਕੇ ਸਮੁੱਚੇ ਨਾਨਕੇ ਪਰਿਵਾਰ ਨੇ ਉਸ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਤੋਹਫ਼ੇ ਦੇ ਕੇ ਪਿਆਰ ਦਿੱਤਾ | ਹਰਮੀਤ ਕੌਰ ਦੇ ਮਾਮੇ ਚਮਕੌਰ ਸਿੰਘ ਸਿੱਧੂ, ਗੁਰਜੰਟ ਸਿੰਘ ਤੇ ਗਿਆਨੀ ਗੁਰਮੀਤ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਨੇ 388/400, 97 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਦਾ ਹੀ ਨਹੀਂ ਸਗੋਂ ਦਾਦਕੇ ਤੇ ਨਾਨਕਿਆਂ ਦਾ ਨਾਂਅ ਚਮਕਾਇਆ ਹੈ | ਮਾਸਟਰ ਸਰਦਾਰਾ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨਾਂ੍ਹ ਦੀ ਦੋਹਤੀ ਪੜ੍ਹਾਈ ਨੂੰ ਸਮਰਪਿਤ ਹੈ ਅਤੇ ਚੰਗੇ ਨਤੀਜਿਆਂ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ | ਉਨਾਂ੍ਹ ਕਿਹਾ ਕਿ ਪੜ੍ਹਾਈ ਹੀ ਇਨਸਾਨ ਨੂੰ ਮਹਾਨ ਬਣਾ ਸਕਦੀ ਹੈ | ਇਸ ਤੋਂ ਪਹਿਲਾਂ ਉਨਾਂ੍ਹ ਨੇ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਮੱਥਾ ਟੇਕਿਆ | ਇਸ ਮੌਕੇ ਸਾਬਕਾ ਸਰਪੰਚ ਅਵਤਾਰ ਸਿੰਘ ਮੱਲ੍ਹਾ, ਸੁਖਪ੍ਰੀਤ ਸਿੰਘ, ਸਤਿੰਦਰ ਸਿੰਘ ਅਤੇ ਪਰਿਵਾਰ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਸਵੰਤ ਸਿੰਘ ਪੁੜੈਣ ਦੇ ਚਾਚਾ ਸ਼ੇਰ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ ਅਗਲੀ ਖ਼ਬਰ 34 ਸਾਲਾ ਨੌਜਵਾਨ ਦੀ ਰਹੱਸਮਈ ਹਾਲਾਤਾਂ 'ਚ ਮੌਤ
Ad Position 24