20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੱਦੋਵਾਲ ਫਾਟਕ ’ਤੇ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਵਿਰੁੱਧ ਪਿੰਡ ਵਾਸੀਆਂ ਵਲੋਂ ਲੜੀਵਾਰ ਧਰਨਾ ਸ਼ੁਰੂ

ਮੁੱਲਾਂਪੁਰ-ਦਾਖਾ, 20 ਅਗਸਤ (ਨਿਰਮਲ ਸਿੰਘ ਧਾਲੀਵਾਲ)-ਉੱਤਰੀ ਰੇਲਵੇ ਡਵੀਜ਼ਨ ਫਿਰੋਜ਼ਪੁਰ ਅਧੀਨ ਵਿਭਾਗ ਵਲੋਂ ਪਿੰਡ ਬੱਦੋਵਾਲ (ਲੁਧਿ:) ਰੇਲਵੇ ਫਾਟਕ ਸੀ-11 ਦਾ ਰਸਤਾ ਪਿਛਲੇ ਲੰਮੇ ਸਮੇਂ ਤੋਂ ਮੁਕੰਮਲ ਤੌਰ ’ਤੇ ਬੰਦ ਕੀਤਾ ਹੋਇਆ। ਰੇਲਵੇ ਫਾਟਕ ਰਸਤਾ ਬੰਦ ਹੋਣ ਨਾਲ ਜਿਥੇ ਦੂਰ ਦੁਰਾਡੇ ਜਾਣ ਲਈ ਪਿੰਡ ਬੱਦੋਵਾਲ ਦੇ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ, ਉਥੇ ਫੌਜ਼ ਕੈਂਪਸ ਅੰਦਰ ਸਕੂਲ ਦੇ ਵਿਦਿਆਰਥੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀ, ਕਾਲਜ ਕੈਂਪਸ ਵਿਦਿਆਰਥੀ ਪਰੇਸ਼ਾਨ ਹੋ ਰਹੇ ਹਨ।

Ad Position 21
No active advertisement
ਅਜੀਤ ਡੈਸਕ 21-08-2026
ਮੁੱਲਾਂਪੁਰ-ਦਾਖਾ, 20 ਅਗਸਤ (ਨਿਰਮਲ ਸਿੰਘ ਧਾਲੀਵਾਲ)-ਉੱਤਰੀ ਰੇਲਵੇ ਡਵੀਜ਼ਨ ਫਿਰੋਜ਼ਪੁਰ ਅਧੀਨ ਵਿਭਾਗ ਵਲੋਂ ਪਿੰਡ ਬੱਦੋਵਾਲ (ਲੁਧਿ:) ਰੇਲਵੇ ਫਾਟਕ ਸੀ-11 ਦਾ ਰਸਤਾ ਪਿਛਲੇ ਲੰਮੇ ਸਮੇਂ ਤੋਂ ਮੁਕੰਮਲ ਤੌਰ ’ਤੇ ਬੰਦ ਕੀਤਾ ਹੋਇਆ। ਰੇਲਵੇ ਫਾਟਕ ਰਸਤਾ ਬੰਦ ਹੋਣ ਨਾਲ ਜਿਥੇ ਦੂਰ ਦੁਰਾਡੇ ਜਾਣ ਲਈ ਪਿੰਡ ਬੱਦੋਵਾਲ ਦੇ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ, ਉਥੇ ਫੌਜ਼ ਕੈਂਪਸ ਅੰਦਰ ਸਕੂਲ ਦੇ ਵਿਦਿਆਰਥੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀ, ਕਾਲਜ ਕੈਂਪਸ ਵਿਦਿਆਰਥੀ ਪਰੇਸ਼ਾਨ ਹੋ ਰਹੇ ਹਨ। ਆਮ ਲੋਕਾਂ ਨਾਲ ਜੁੜੀ ਮੰਗ ਰੇਲਵੇ ਫਾਟਕ ਵਾਲਾ ਰਸਤਾ ਚਾਲੂ ਕਰਵਾਉਣ ਲਈ ਸਰਪੰਚ ਜਸਮੀਤ ਕੌਰ ਗਰੇਵਾਲ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਗ੍ਰਾਮ ਪੰਚਾਇਤ ਮੈਂਬਰਾਂ, ਪਿੰਡ ਦੇ ਪਤਵੰਤਿਆਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਮਿਲ ਕੇ ਦੱਸਿਆ ਕਿ ਰੇਲਵੇ ਫਾਟਕ ਦਾ ਜੋ ਰਸਤਾ ਬੰਦ ਕੀਤਾ ਗਿਆ, ਇਹ ਪਿੰਡ ਦਾ ਪ੍ਰਮੁੱਖ ਰਸਤਾ ਹੈ, ਕਿਸੇ ਵਲੋਂ ਵੀ ਦੇਰ ਸਵੇਰ ਕਾਹਲੀ ਵਿਚ ਡੀ.ਐੱਮ.ਸੀ, ਸੀ.ਐੱਮ.ਸੀ ਹਸਪਤਾਲ ਜਾਣ ਲਈ ਫਾਟਕਾਂ ਵਾਲਾ ਇਹੋ ਰਸਤਾ ਸਹੀ ਬੈਠਦਾ, ਜਿਸ ਨੂੰ ਰੇਲਵੇ ਨੇ ਪੂਰੀ ਤਰ੍ਹਾਂ ਬੰਦ ਕਰ ਰੱਖਿਆ ਹੈ। ਸਮੁੱਚੇ ਨਗਰ ਨੂੰ ਨਾਲ ਲੈ ਕੇ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਸਰਪੰਚ ਜਸਮੀਤ ਕੌਰ ਗਰੇਵਾਲ, ਰਾਜਵਿੰਦਰ ਸਿੰਘ ਰਾਜੂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ, ਨੰਬਰਦਾਰ ਅਮਰਜੋਤ ਸਿੰਘ, ਜਸਪਾਲ ਸਿੰਘ ਬਲਾਲਾ, ਹਰਬੰਸ ਸਿੰਘ, ਡਾ: ਮੋਹਣ ਸਿੰਘ, ਪੰਚ ਜਸਪਿੰਦਰ ਕੌਰ, ਪੰਚ ਸਰਬਜੀਤ ਕੌਰ, ਪੰਚ ਹਰਜਿੰਦਰ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ, ਮੋਹਿਤ ਸ਼ਰਮਾ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਤਰਸਪ੍ਰੀਤ ਸਿੰਘ ਗਗਲੀ, ਹੋਰਨਾਂ ਨੇ ਦੱਸਿਆ ਕਿ ਬੰਦ ਫਾਟਕ ਵਾਲਾ ਰਸਤਾ ਖੁਲ੍ਹਵਾਉਣ ਲਈ ਅੱਜ ਤੋਂ ਸ਼ੁਰੂ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦ ਤੱਕ ਕੋਈ ਉੱਚ ਅਧਿਕਾਰੀ ਆ ਕੇ ਉਨ੍ਹਾਂ ਨੂੰ ਲਿਖਤੀ ਵਿਸ਼ਵਾਸ਼ ਨਹੀਂ ਦਿੰਦਾ। ਸਰਪੰਚ ਜਸਮੀਤ ਕੌਰ ਨੇ ਇਹ ਵੀ ਕਿਹਾ ਕਿ ਅਸੀਂ ਸੜਕੀ ਆਵਾਜਾਈ ਜਾਂ ਕਿਸੇ ਹੋਰ ਵਿਘਨ ਦੇ ਪੂਰੀ ਤਰ੍ਹਾਂ ਵਿਰੁੱਧ ਹਾਂ, ਸਾਡੇ ਵਲੋਂ ਰੇਲਵੇ ਲਾਈਨ ਦੇ ਇਕ ਸਾਈਡ ਸ਼ਾਂਤਮਈ ਧਰਨੇ ਦੇ 2-3 ਦਿਨ ਤੋਂ ਬਾਅਦ ਵੀ ਕੋਈ ਹੱਲ ਨਾ ਨਿਕਲਿਆ ਤਾਂ ਅਗਲੇ ਦਿਨਾਂ ’ ਚ ਅਸੀਂ ਸਮੁੱਚੇ ਧਰਨਾਕਾਰੀ ਰੇਲਵੇ ਪਟੜੀ ’ਤੇ ਬੈਠਾਂਗੇ। ਬੱਦੋਵਾਲ ਰੇਲਵੇ ਫਾਟਕ ਮੁੜ ਚਾਲੂ ਕਰਵਾਉਣ ਲ ਈ ਮਹਿਲਾ-ਮਰਦ ਸਮੁੱਚਾ ਨਗਰ ਇਕਜੁੱਟ ਹੋ ਕੇ ਧਰਨੇ ’ਤੇ ਬੈਠ ਗਿਆ, ਕਿਉਂਕਿ ਰੇਲਵੇ ਵਲੋਂ ਫਾਟਕ ਵਾਲਾ ਇਹ ਰਸਤਾ ਪੂਰੀ ਤਰ੍ਹਾਂ ਬੰਦ ਕਰ ਦੇਣ ਨਾਲ ਖੇਤ ਜਾਣ ਵਾਲੇ ਕਿਸਾਨ-ਮਜ਼ਦੂਰ, ਸਾਈਕਲ-ਸਕੂਟਰ ’ਤੇ ਜਾਣ ਵਾਲਾ ਹਰ ਮ ੁਲਾਜ਼ਮ ਪਰੇਸ਼ਾਨ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪਮਾਲੀ ’ਚ ਤੀਆਂ ਮਨਾਉਣ ਮੌਕੇ ਔਰਤਾਂ, ਮੁਟਿਆਰਾਂ ਨੇ ਰੰਗ ਬੰਨ੍ਹਿਆਂ ਅਗਲੀ ਖ਼ਬਰ ਅਕਾਲਗੜ੍ਹ ਕਲਾਂ ਖੇਤੀਬਾੜੀ ਸਹਿਕਾਰੀ ਸਭਾ ’ਤੇ ‘ਆਪ’ ਦਾ ਕਬਜ਼ਾ
Ad Position 24