20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਾਹਿਤ ਸਭਾ ਜਗਰਾਉਂ ਦੀ ਇਕੱਤਰਤਾ

ਜਗਰਾਉਂ, 20 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਹੋਈ, ਜਿਸਦਾ ਆਗਾਜ਼ ਜਨਰਲ ਸਕੱਤਰ ਪ੍ਰੋ: ਐੱਚ ਐੱਸ ਡਿੰਪਲ ਵਲੋਂ ਆਰੰਭਕ ਸ਼ਬਦ ਬੋਲਣ ਨਾਲ ਹੋੋਇਆ। ਇਸ ਉਪਰੰਤ ਸਭਾ ਮੈਂਬਰ ਜੋਗਿੰਦਰ ਆਜ਼ਾਦ ਨੇ ਤਲਵੰਡੀ ਸਲੇਮ ਵਿੱਚ ‘ਪਾਸ਼ ਯਾਦਗਾਰੀ ਹਾਲ’ ’ਤੇ ਕੁਝ ਧਿਰਾਂ ਵਲੋਂ ਕਬਜ਼ਾ ਕਰਨ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ, ਇਸ ਮੌਕੇ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੀ 9 ਸਤੰਬਰ ਨੂੰ ਇਨਕਲਾਬੀ ਸ਼ਾਇਰ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਦੇ ਜਨਮ ਦਿਹਾੜੇ ’ਤੇ ਸਭਾ ਵਲੋਂ ਵੀ ਤਲਵੰਡੀ ਸਲੇਮ ਜਾ ਕੇ ਇਹ ਵਿਰੋਧਤਾ ਦਰਜ ਕਰਵਾਈ ਜਾਵੇਗੀ।

Ad Position 21
No active advertisement
ਪਿੰਡ ਪਮਾਲੀ ਵਿਖੇ ਤੀਆਂ ਤੀਜ ਤਿਉਹਾਰ ਮੇਲੇ ਵਿਚ ਇਕੱਤਰ ਮੁਟਿਆਰਾਂ, ਮਹਿਲਾਵਾਂ। ਤਸਵੀਰ: ਕ੍ਰਿਪਾਲ ਹੰਬੜਾਂ 21-08-2026
ਜਗਰਾਉਂ, 20 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਹੋਈ, ਜਿਸਦਾ ਆਗਾਜ਼ ਜਨਰਲ ਸਕੱਤਰ ਪ੍ਰੋ: ਐੱਚ ਐੱਸ ਡਿੰਪਲ ਵਲੋਂ ਆਰੰਭਕ ਸ਼ਬਦ ਬੋਲਣ ਨਾਲ ਹੋੋਇਆ। ਇਸ ਉਪਰੰਤ ਸਭਾ ਮੈਂਬਰ ਜੋਗਿੰਦਰ ਆਜ਼ਾਦ ਨੇ ਤਲਵੰਡੀ ਸਲੇਮ ਵਿੱਚ ‘ਪਾਸ਼ ਯਾਦਗਾਰੀ ਹਾਲ’ ’ਤੇ ਕੁਝ ਧਿਰਾਂ ਵਲੋਂ ਕਬਜ਼ਾ ਕਰਨ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ, ਇਸ ਮੌਕੇ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੀ 9 ਸਤੰਬਰ ਨੂੰ ਇਨਕਲਾਬੀ ਸ਼ਾਇਰ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਦੇ ਜਨਮ ਦਿਹਾੜੇ ’ਤੇ ਸਭਾ ਵਲੋਂ ਵੀ ਤਲਵੰਡੀ ਸਲੇਮ ਜਾ ਕੇ ਇਹ ਵਿਰੋਧਤਾ ਦਰਜ ਕਰਵਾਈ ਜਾਵੇਗੀ। ਇਸ ਮੌਕੇ ਰਚਨਾਵਾਂ ਦੇ ਦੌਰ ਦੌਰਾਨ ਅਜੀਤ ਪਿਆਸਾ ਨੇ ਖੁੱਲ੍ਹੀ ਕਵਿਤਾ ‘ਸੌਦਾ ਡੇਰੇਦਾਰਾਂ ਦਾ’, ਗੁਰਜੀਤ ਸਹੋਤਾ ਨੇ ਗ਼ਜ਼ਲ ‘ਦੁਪਹਿਰਾ ਢਲਣ ’ਤੇ ਆਇਆ, ਸਲਾਹਾਂ ਕਰਦਿਆਂ ਨੂੰ’, ਰਾਜਦੀਪ ਤੂਰ ਨੇ ਗ਼ਜ਼ਲ ‘ਤੈਨੂੰ ਅੱਖੀਆਂ ’ਚ ਦਿਸਿਆ ਨਾ ਪਾਣੀ ਹਾਕਮਾ’, ਸਰਦੂਲ ਲੱਖਾ ਨੇ ਵਿਅੰਗ ‘ਸਾਹਿਤ ਬਨਾਮ ਸਮਾਜ’ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤਾ। ਜੋਗਿੰਦਰ ਆਜ਼ਾਦ ਨੇ ਕਵਿਤਾ ‘ਖਿੰਡੀਆਂ ਹੋਈਆ ਚੱਪਲਾਂ’ ਜੰਤਰ-ਮੰਤਰ ਦੇ ਨੀਟ-ਪ੍ਰੀਖਿਆ ਸੰਘਰਸ਼ ਨੂੰ ਸਮਰਪਿਤ ਕੀਤਾ। ਪ੍ਰਭਜੋਤ ਸਿੰਘ ਸੋਹੀ ਨੇ ਪੰਜ ਦਾਰਸ਼ਨਿਕ ਕਵਿਤਾਵਾਂ ‘ਬਗੀਚੇ ਵਿੱਚ ਫਿਰਦਿਆਂ’,ਹਰਬੰਸ ਸਿੰਘ ਅਖਾੜਾ ਨੇ ਕਵਿਤਾ ‘ਤੇਰੇ ਬਿਨਾਂ ਨਾ ਸਾਉਣ ਲੰਘ ਜਾਵੇ’ ਸੁਣਾਈ। ਸਭਾ ਦੇ ਪ੍ਰਧਾਨ ਮੇਜਰ ਸਿੰਘ ਛੀਨਾ ਨੇ ਗੀਤ ‘ਅੱਗ ਗੋਰਿਆਂ ਨੇ ਲਾਈ’ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤਾ। ਅਵਤਾਰ ਜਗਰਾਉਂ ਨੇ ਆਪਣੀ ਕਵਿਤਾ ‘ਵੱਡੇ ਬੱਚੇ’ ਸੁਣਾਈ। ਇਕੱਤਰਤਾ ਦੇ ਅੰਤ ਵਿੱਚ ਸਕੱਤਰ ਪ੍ਰੋ: ਐੱਚ.ਐੱਸ. ਡਿੰਪਲ ਵਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਵਲੋਂ ਆਪਣੀ ਕਵਿਤਾ ‘ਕਵੀ ਬਣਨ ਲਈ’ ਸੁਣਾਈ ਗਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੋਰਕਰੀਮਾਂ ਵਿਖੇ ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਪ੍ਰਕਾਰ ਦੇ ਸਜਾਵਟੀ ਬੂਟੇ ਵੰਡੇ ਅਗਲੀ ਖ਼ਬਰ ਸੁਖਬੀਰ ’ਤੇ ਹਮਲਾ, ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼-ਧੂਰਕੋਟ
Ad Position 24