20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਪਟੈਟੋ ਗਰੋਅਰਸ ਗਰੁੱਪ ਵਲੋਂ ਹਲਕਾ ਦਾਖਾ ’ਚ ਰਾਜ ਪੱਧਰੀ ਕਿਸਾਨ ਜਾਗਰੂਕਤਾ ਮੇਲਾ ਸਫ਼ਲ ਰਿਹਾ

ਮੁੱਲਾਂਪੁਰ-ਦਾਖਾ, 20 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਪਟੈਟੋ ਗਰੋਵਰਸ ਗਰੁੱਪ (ਰਜਿ:) ਦੇ ਪ੍ਰਧਾਨ ਸੰਦੀਪ ਸਿੰਘ ਖ਼ਾਲਸਾ (ਨੌਲੜੀ) ਦੀ ਅਗਵਾਈ ਹੇਠ 21 ਮੈਂਬਰੀ ਕਮੇਟੀ ਵਲੋਂ ਮੰਡੀ ਮੁੱਲਾਂਪੁਰ-ਸੁਧਾਰ (ਲੁਧਿ:) ਰਾਜ ਮਾਰਗ ’ਤੇ ਇਕ ਰਿਜ਼ੋਰਟਸ ਅੰਦਰ ਆਲੂ ਉਤਪਾਦਨ ਕਰ ਰਹੇ ਕਿਸਾਨਾਂ ਦੀ ਜਾਗਰੂਕਤਾ ਲਈ ਕਿਸਾਨ ਮੇਲਾ ਕਰਵਾਇਆ ਗਿਆ। ਮੰਚ ਸੰਚਾਲਕ, ਸਫ਼ਲ ਕਿਸਾਨ ਅਮਰਜੀਤ ਸਿੰਘ ਮੁੱਲਾਂਪੁਰ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦਾਖਾ) ਵਲੋਂ ਕਿਸਾਨ ਮੇਲਾ ਪ੍ਰਬੰਧਕਾਂ ਦੇ ਸੱਦੇ ’ਤੇ ਉਚੇਚਾ ਪਹੁੰਚੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਐੱਮ ਐੱਲ.

Ad Position 21
No active advertisement
ਅਜੀਤ ਡੈਸਕ 21-08-2026
ਮੁੱਲਾਂਪੁਰ-ਦਾਖਾ, 20 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਪਟੈਟੋ ਗਰੋਵਰਸ ਗਰੁੱਪ (ਰਜਿ:) ਦੇ ਪ੍ਰਧਾਨ ਸੰਦੀਪ ਸਿੰਘ ਖ਼ਾਲਸਾ (ਨੌਲੜੀ) ਦੀ ਅਗਵਾਈ ਹੇਠ 21 ਮੈਂਬਰੀ ਕਮੇਟੀ ਵਲੋਂ ਮੰਡੀ ਮੁੱਲਾਂਪੁਰ-ਸੁਧਾਰ (ਲੁਧਿ:) ਰਾਜ ਮਾਰਗ ’ਤੇ ਇਕ ਰਿਜ਼ੋਰਟਸ ਅੰਦਰ ਆਲੂ ਉਤਪਾਦਨ ਕਰ ਰਹੇ ਕਿਸਾਨਾਂ ਦੀ ਜਾਗਰੂਕਤਾ ਲਈ ਕਿਸਾਨ ਮੇਲਾ ਕਰਵਾਇਆ ਗਿਆ। ਮੰਚ ਸੰਚਾਲਕ, ਸਫ਼ਲ ਕਿਸਾਨ ਅਮਰਜੀਤ ਸਿੰਘ ਮੁੱਲਾਂਪੁਰ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦਾਖਾ) ਵਲੋਂ ਕਿਸਾਨ ਮੇਲਾ ਪ੍ਰਬੰਧਕਾਂ ਦੇ ਸੱਦੇ ’ਤੇ ਉਚੇਚਾ ਪਹੁੰਚੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਐੱਮ ਐੱਲ.ਏ. ਹਾਕਮ ਸਿੰਘ ਠੇਕੇਦਾਰ, ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ: ਗੁਰਦੀਪ ਸਿੰਘ, ਦਾਖਾ ਮਾਰਕੀਟ ਕਮੇਟੀ ਦਾਖਾ ਚੇਅਰਮੈਨ ਹਰਨੇਕ ਸਿੰਘ ਸੇਖੋਂ, ਜਸਵੰਤ ਸਿੰਘ ਛਾਪਾ, ਹੋਰਨਾਂ ਦਾ ਧੰਨਵਾਦ ਕਰਦਿਆਂ ਪੰਜਾਬ ਪੋਟੈਟੋ ਗਰੋਵਰਸ ਗਰੁੱਪ ਦੇ ਗਠਨ, ਉਨ੍ਹਾਂ ਦੇ ਏਜੰਡੇ ਬਾਰੇ ਵਿਸਥਾਰ ’ਚ ਦੱਸਿਆ ਗਿਆ। ਆਲੂ ਦੇ ਉਤਪਾਦਨ ਵਿਚ ਲੱਗੇ ਕਿਸਾਨਾਂ ਦੀ ਭਰਵੀ ਇਕੱਤਰਤਾ ਨੂੰ ਸੰਬੋਧਨ ਸਮੇਂ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀਬਾੜੀ, ਡੇਅਰੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਹਰ ਸੰਭਵ ਸਹਾਇਤਾ ਵਿਚ ਲੱਗੀ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮਿਆਰੀ ਬੀਜ, ਨਵੀਨਤਮ ਮਸ਼ੀਨਰੀ ’ਤੇ ਸਬਸਿਡੀ ਅਤੇ ਮੰਡੀਕਰਨ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੈਬਨਿਟ ਮੰਤਰੀ ਖੁੱਡੀਆਂ ਕਿਸਾਨਾਂ ਨੂੰ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕਰਦਿਆਂ ਆਧੁਨਿਕ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ ਪ੍ਰਣਾਲੀ ਅਪਨਾਉਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦੇ ਅੰਨ ਦੇ ਭੰਡਾਰ ਭਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਆਲੂ ਦੀ ਕਾਸ਼ਤ ਵਿੱਚ ਵੀ ਸਾਡੇ ਕਿਸਾਨਾਂ ਨੇ ਨਵੀਆਂ ਉਚਾਈਆਂ ਨੂੰ ਛੋਹਿਆ ਹੈ। ਪੰਜਾਬ ਪਟੈਟੋ ਗਰੋਵਰਜ਼ ਗਰੁੱਪ ਪ੍ਰਧਾਨ ਸੰਦੀਪ ਸਿੰਘ ਨੌਲੜੀ ਕਲਾਂ, ਕਰਨਵੀਰ ਸਿੰਘ ਸੇਖੋਂ, ਜਗਤਾਰ ਸਿੰਘ ਗਿੱਲ, ਜਗਜੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਪੂਨੀਆ, ਜਗਦੀਪ ਸਿੰਘ ਧਨੋਆ, ਰਾਜਵਿੰਦਰ ਸਿੰਘ ਹਾਂਸ, ਦਵਿੰਦਰ ਸਿੰਘ ਸੇਖੋਂ ਈਸੇਵਾਲ, ਲਖਵੀਰ ਸਿੰਘ ਦੇਤਵਾਲ, ਹਰਜਿੰਦਰ ਸਿੰਘ ਜਿੰਦੂ, ਭਰਪੂਰ ਸਿੰਘ ਥੂਹੀ, ਰਾਜਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਸਲੌਦੀ, ਗੁਰਕੀਰਤ ਸਿੰਘ ਅਮਲੋਹ, ਗੁਰਸ਼ਰਨ ਸਿੰਘ ਗਰੇਵਾਲ, ਜਗਰੂਪ ਸਿੰਘ ਸਮਰਾਲਾ, ਜਗਤਾਰ ਸਿੰਘ ਆਂਡਲੂ, ਤੇਜਿੰਦਰ ਸਿੰਘ ਪੂਨੀਆ, ਅਮਨਦੀਪ ਸਿੰਘ ਚਮਕੌਰ ਸਾਹਿਬ, ਹੋਰਨਾਂ ਸਮੂਹ ਆਲੂ ਉਤਪਾਦਕਾਂ ਨੂੰ ਇਕ ਮੰਚ ’ਤੇ ਇਕੱਠਾ ਹੋਣ ਦਾ ਸੱਦਾ ਦਿੱਤਾ ਤਾਂ ਜੋ ਸਾਂਝੇ ਤੌਰ ’ਤੇ ਫ਼ਸਲ ਦਾ ਚੰਗਾ ਭਾਅ ਅਤੇ ਕੋਲਡ ਸਟੋਰੇਜ ਵਰਗੀਆਂ ਸਹੂਲਤਾਂ ਦਾ ਵੱਧ ਤੋਂ ਵਾਧ ਲਾਹਾ ਲਿਆ ਜਾ ਸਕੇ। ਕਿਸਾਨ ਮੇਲੇ ਦੀ ਮੁੱਖ ਖਿੱਚ ਇੱਥੇ ਲਗਾਈਆਂ ਗਈਆਂ ਵੱਖ-ਵੱਖ ਉਦਯੋਗਿਕ ਅਤੇ ਖੇਤੀਬਾੜੀ ਸਟਾਲਾਂ ’ਤੇ ਵੱਖ-ਵੱਖ ਕੰਪਨੀਆਂ ਵੱਲੋਂ ਆਲੂਆਂ ਦੀ ਬਿਜਾਈ, ਪੁਟਾਈ ਅਤੇ ਸਾਂਭ-ਸੰਭਾਲ ਲਈ ਵਰਤੀ ਜਾਣ ਵਾਲੀ ਆਧੁਨਿਕ ਮਸ਼ੀਨਰੀ ਜਿਵੇਂ ਕਿ ਐਡਵਾਂਸ ਪੋਟੈਟੋ ਪਲਾਂਟਰ ਅਤੇ ਕੋਲਡ ਸਟੋਰੇਜ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਨਾਮਵਰ ਖੇਤੀਬਾੜੀ ਮਾਹਰਾਂ ਅਤੇ ਕੰਪਨੀਆਂ ਵੱਲੋਂ ਅਰਲੀ ਜਨਰੇਸ਼ਨ ਸੀਡ ਪੋਟੈਟੋ (ਆਲੂ ਦੇ ਉੱਨਤ ਬੀਜ) ਅਤੇ ਕੀਟਨਾਸ਼ਕਾਂ ਸਬੰਧੀ ਜਾਣਕਾਰੀ ਭਰਪੂਰ ਸਟਾਲਾਂ ਲਗਾਈਆਂ ਗਈਆਂ ਸਨ, ਜਿੱਥੇ ਕਿਸਾਨਾਂ ਨੂੰ ਬਿਮਾਰੀਆਂ ਰਹਿਤ ਫ਼ਸਲ ਉਗਾਉਣ ਦੇ ਗੁਰ ਦੱਸੇ ਗਏ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਕਮੇਟੀ ਤੇ ਯੂਥ ਅਕਾਲੀ ਦਲ ’ਚ ਅਹੁਦੇਦਾਰੀਆਂ ਮਿਲਣ ’ਤੇ ਜ਼ਿਲ੍ਹਾ ਪ੍ਰਧਾਨ ਡੱਲਾ ਤੇ ਸੰ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਤਰਫੋਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ
Ad Position 24