09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਤੇਜ਼ ਹਨੇਰੀ ਤੇ ਬੇਮੌਸਮੇ ਮੀਂਹ ਕਾਰਨ ਜਗਰਾਉਂ ਮੁੱਖ ਦਾਣਾ ਮੰਡੀ 'ਚ ਪਈ ਲੱਖਾਂ ਬੋਰੀ ਕਣਕ ਦੀ ਭਿੱਜੀ <br/>

Ad Position 21
No active advertisement
ਅਜੀਤ ਡੈਸਕ 04-05-2026
ਜਗਰਾਉਂ, 3 ਮਈ (ਸ਼ਮਸ਼ੇਰ ਸਿੰਘ ਗਾਲਿਬ)-ਅੱਜ ਸਵੇਰੇ ਆਏ ਤੇਜ਼ ਝੱਖੜ ਤੇ ਮੀਂਹ ਕਾਰਨ ਜਗਰਾਉਂ ਮੁੱਖ ਦਾਣਾ ਮੰਡੀ 'ਚ ਪਈ ਖੁੱਲ੍ਹੇ ਆਸਮਾਨ ਥੱਲੇ ਅਣ-ਲਿਫ਼ਟਿੰਗ ਪਈ ਕਣਕ ਦੀਆਂ ਲੱਖਾਂ ਬੋਰੀਆਂ ਭਿੱਜ ਗਈਆਂ ਹਨ | ਇਹ ਕਣਕ ਦੀਆਂ ਬੋਰੀਆਂ ਤੇਜ਼ ਝੱਖੜ ਕਾਰਨ ਭਿੱਜੀਆਂ, ਕਿਉਂਕਿ ਤੇਜ਼ ਝੱਖੜ ਕਰਕੇ ਤਰਪਾਲਾਂ ਉੱਡ ਗਈਆਂ | ਇਸ ਦਾ ਵੱਡਾ ਕਾਰਨ ਮੰਡੀ 'ਚੋਂ ਪਿਛਲੇ ਇਕ ਹਫ਼ਤੇ ਤੋਂ ਕਣਕ ਦੀ ਲਿਫ਼ਟਿੰਗ ਨਾ ਹੋਣ ਹੈ, ਕਿਉਂਕਿ ਟਰੱਕ ਯੂਨੀਅਨ 'ਚ ਟਰੱਕਾਂ ਤੇ ਮਜ਼ਦੂਰਾਂ ਦੀ ਘਾਟ ਕਾਰਨ ਇਹ ਸਮੱਸਿਆ ਖੜ੍ਹੀ ਹੋਈ ਹੈ | ਗਿੱਲੀ ਕਣਕ ਹੋਣ ਕਾਰਨ ਕੁਆਲਿਟੀ 'ਤੇ ਅਸਰ ਪੈ ਸਕਦਾ ਹੈ | ਲਿਫ਼ਟਿੰਗ ਨਾ ਹੋਣ ਕਾਰਨ ਜਗਰਾਉਂ ਮੰਡੀ 'ਚ ਤਕਰੀਬਨ ਸਵਾ ਲੱਖ ਬੋਰੀ ਕਣਕ ਦੀ ਭਿੱਜ ਗਈ | ਇਹ ਵੀ ਪਤਾ ਲੱਗਾ ਹੈ ਕਿ ਕਣਕ ਦੀ ਖਰੀਦ ਤੋਂ 72 ਘੰਟਿਆਂ ਅੰਦਰ ਲਿਫ਼ਟਿੰਗ ਹੋਣੀ ਜ਼ਰੂਰੀ ਹੈ | ਇਸ ਸੰਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਬਾਂਕਾ ਗੁਪਤਾ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀ 'ਚੋਂ ਜਲਦੀ ਕਣਕ ਦੀਆਂ ਬੋਰੀਆਂ ਚੱੁਕੀਆਂ ਜਾਣ ਤਾਂ ਜੋ ਲਿਫ਼ਟਿੰਗ ਦੀ ਸਮੱਸਿਆ ਹੱਲ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਬੁਰਜ ਲਿੱਟਾਂ ਤੋਂ ਟਰਾਲੀ ਚੋਰੀ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੋਟੋਆਂ ਵਾਇਰਲ ਹੋਣ 'ਤੇ ਟਰਾਲੀ ਮਿਲੀ <br/> ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਪ੍ਰੀਖਿਆਵਾਂ 'ਚ ਪੁਜ਼ੀਸ਼ਨਾਂ ਪ੍ਰਾਪਤ ਕਰਨ 'ਤੇ ਜਥੇਦਾਰ ਤਲਵੰਡੀ...
Ad Position 24