09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬੁਰਜ ਲਿੱਟਾਂ ਤੋਂ ਟਰਾਲੀ ਚੋਰੀ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੋਟੋਆਂ ਵਾਇਰਲ ਹੋਣ 'ਤੇ ਟਰਾਲੀ ਮਿਲੀ <br/>

Ad Position 21
No active advertisement
ਅਜੀਤ ਡੈਸਕ 04-05-2026
ਹਲਵਾਰਾ, 3 ਮਈ (ਮਨਦੀਪ ਸਿੰਘ ਉੱਭੀ)-ਹਲਵਾਰਾ ਦੇ ਲਾਗਲੇ ਪਿੰਡ ਬੁਰਜ ਲਿੱਟਾਂ ਦੇ ਗੁਰਮੇਲ ਸਿੰਘ ਦੀ ਬੀਤੇ ਕੱਲ੍ਹ ਕੋਈ ਟਰੈਕਟਰ ਸਵਾਰ ਚੋਰ ਟਰਾਲੀ ਨੂੰ ਚੋਰੀ ਕਰਕੇ ਲੈ ਗਿਆ ਸੀ | ਟਰਾਲੀ ਦੇ ਮਾਲਕ ਗੁਰਮੇਲ ਸਿੰਘ ਨੇ ਦੱਸਿਆ ਟਰਾਲੀ ਚੋਰੀ ਹੋਣ 'ਤੇ ਉਸ ਨੇ ਥਾਣਾ ਸੁਧਾਰ 'ਚ ਸ਼ਿਕਾਇਤ ਵੀ ਦਿੱਤੀ ਤੇ ਨਾਲ ਹੀ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੋਟੋਆਂ ਵੀ ਦਿੱਤੀਆਂ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਟਰਾਲੀ ਚੋਰੀ ਦੇ ਵਾਪਰੇ ਸਾਰੇ ਘਟਨਾਕ੍ਰਮ ਦੀਆਂ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਪਾ ਦਿੱਤੀਆਂ ਸਨ ਤੇ ਚੋਰ ਨੂੰ ਭਿਣਕ ਪੈਣ 'ਤੇ ਉਹ ਰਾਏਕੋਟ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਪਾਰਕਿੰਗ 'ਚ ਟਰਾਲੀ ਖੜ੍ਹਾ ਕਰਕੇ ਚਲਾ ਗਿਆ ਤੇ ਨੇੜੇ ਦੇ ਦੁਕਾਨਦਾਰ ਦੇ ਫੋਨ ਤੋਂ ਫੋਨ ਕਰਕੇ ਟਰਾਲੀ ਮਾਲਕ ਗੁਰਮੇਲ ਸਿੰਘ ਨੂੰ ਆਪਣੀ ਟਰਾਲੀ ਲੈ ਜਾਣ ਲਈ ਕਿਹਾ | ਗੁਰਮੇਲ ਸਿੰਘ ਨੇ ਦੱਸਿਆ ਉਹ ਆਪਣੀ ਟਰਾਲੀ ਲੈ ਆਏ ਹਨ | ਟਰਾਲੀ ਦੇ ਕਈ ਹਿੱਸਿਆਂ ਦਾ ਰੰਗ ਚੋਰ ਨੇ ਬਦਲੀ ਕਰ ਦਿੱਤਾ ਸੀ | ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰ ਦੀ ਸ਼ਨਾਖਤ ਕੀਤੀ ਜਾਵੇ ਤੇ ਹੋਰ ਵੀ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਹਨ | ਥਾਣਾ ਸੁਧਾਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਟਰਾਲੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਬਣਾਏ ਗੁਰਜੀਤ ਗੀਟਾ ਵਲੋਂ ਹਾਈਕਮਾਨ ਦਾ ਧੰਨਵਾਦ <br/> ਅਗਲੀ ਖ਼ਬਰ ਤੇਜ਼ ਹਨੇਰੀ ਤੇ ਬੇਮੌਸਮੇ ਮੀਂਹ ਕਾਰਨ ਜਗਰਾਉਂ ਮੁੱਖ ਦਾਣਾ ਮੰਡੀ 'ਚ ਪਈ ਲੱਖਾਂ ਬੋਰੀ ਕਣਕ ਦੀ ਭਿੱਜੀ <br/>
Ad Position 24