10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ 'ਤੇ ਹੋਈ ਫਾਇਰਿੰਗ ਦੀ ਘਟਨਾ ਦਾ ਪੁਲਿਸ ਅਧਿਕਾਰੀਆਂ ਦੇ ਨਾਲ ਲਿਆ ਜਾਇਜ਼ਾ <br/>

Ad Position 21
No active advertisement
ਫਾਇਰਿੰਗ ਵਾਲੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਐੱਸ. ਪੀ. ਹਰਪਿੰਦਰ ਕੌਰ ਤੇ ਹੋਰ ਅਧਿਕਾਰੀਆਂ ਨਾਲ ਪਤਵੰਤੇ | ਤਸਵੀਰ : ਸੋਨੀ ਗਿੱਲ <br/> 04-05-2026
ਖੰਨਾ, 3 ਮਈ (ਹਰਜਿੰਦਰ ਸਿੰਘ ਲਾਲ)-ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰੇਮ ਵੈਸ਼ਨੂੰ ਢਾਬਾ ਖੰਨਾ ਦਾ ਦੌਰਾ ਕਰ ਕੇ ਹਾਲ ਹੀ ਵਿਚ ਪ੍ਰੇਮ ਵੈਸ਼ਨੂੰ ਢਾਬੇ 'ਤੇ ਹੋਈ ਫਾਇਰਿੰਗ ਦੀ ਘਟਨਾ ਦਾ ਜਾਇਜ਼ਾ ਲਿਆ | ਇਸ ਮੌਕੇ ਐੱਸ. ਪੀ. ਹਰਪਿੰਦਰ ਕੌਰ ਗਿੱਲ, ਡੀ. ਐੱਸ. ਪੀ. ਤਰਲੋਚਨ ਸਿੰਘ ਤੋਂ ਇਲਾਵਾ ਖੰਨਾ ਪੁਲਿਸ ਦੇ ਹੋਰ ਵੀ ਅਧਿਕਾਰੀ ਮੌਜੂਦ ਸਨ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਲਈ ਸਪੱਸ਼ਟ ਸੰਦੇਸ਼ ਹੈ ਕਿ ਇਸ ਧਰਤੀ 'ਤੇ ਸਮਾਜ ਵਿਰੋਧੀ ਤੱਤਾਂ ਲਈ ਕੋਈ ਥਾਂ ਨਹੀਂ ਹੈ | ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪ੍ਰੇਮ ਵੈਸ਼ਨੋ ਢਾਬਾ ਸਾਡੇ ਖੰਨਾ ਦਾ ਨਾਮਵਰ ਢਾਬਾ ਹੈ | ਬਹੁਤ ਲੰਬੇ ਸਮੇਂ ਤੋਂ ਇਨ੍ਹਾਂ ਦੀ ਤੀਜੀ ਪੀੜ੍ਹੀ ਜਿਹੜੀ ਇਸ ਢਾਬੇ ਨੂੰ ਚਲਾ ਰਹੀ ਹੈ | ਬੀਤੇ ਦਿਨੀਂ ਇਨ੍ਹਾਂ ਨੂੰ ਬੇਤਰਤੀਬ ਕਾਲ ਆ ਰਹੀਆਂ ਸਨ | ਇਸ ਤੋਂ ਬਾਅਦ ਮੇਰੇ ਵਲੋਂ ਇਸ ਸੰਬੰਧ 'ਚ ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨਾਲ ਗੱਲਬਾਤ ਕਰ ਕੇ ਇਸ ਕੇਸ ਨੂੰ ਟਰੇਸ ਕਰਨ ਲਈ ਕਿਹਾ ਗਿਆ ਤੇ ਪੁਲਿਸ ਟਰੇਸ ਕਰ ਰਹੀ ਸੀ | ਉਸ ਸੰਬੰਧ 'ਚ ਚਲਦੇ ਹੋਏ ਜਦੋਂ ਪ੍ਰੇਮ ਵੈਸ਼ਨੋ ਢਾਬਾ ਦੇ ਸੰਚਾਲਕ ਜਦੋਂ ਆਪਣੇ ਘਰ ਵਿਚ ਮਹਿਫ਼ੂਜ਼ ਸੁੱਤੇ ਪਏ ਸਨ ਤਾਂ ਉਸ ਸਮੇਂ ਕਿਸੇ ਸ਼ਰਾਰਤੀ ਅਨਸਰਾਂ ਨੇ ਥਰੈਟ ਮੈਸੇਜ ਦੇਣ ਲਈ ਫਾਇਰਿੰਗ ਕਰਵਾਈ ਹੈ | ਉਸ ਦੀ ਪੂਰੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ, ਪੂਰੀ ਬੈਲਿਸਟਿਕ ਰਿਪੋਰਟਸ ਤੇ ਜੋ ਵੀ ਸਬੂਤ ਮਿਲੇ ਉਹ ਇਕੱਤਰ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਖੰਨਾ ਪੁਲਿਸ ਉਸ ਦਿਨ ਤੋਂ ਹੀ ਬਹੁਤ ਹੀ ਮੁਸਤੈਦੀ ਨਾਲ ਲੱਗੀ ਹੋਈ ਹੈ | ਕੈਬਨਿਟ ਮੰਤਰੀ ਸੌਂਦ ਨੇ ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਨੂੰ ਅਪਰਾਧ ਮੁਕਤ ਬਣਾਉਣ ਅਤੇ ਗ਼ੈਰਕਾਨੰੂਨੀ ਸਰਗਰਮੀਆਂ 'ਤੇ ਪੂਰੀ ਤਰ੍ਹਾਂ ਨੱਥ ਪਾਉਣ ਲਈ ਪੁਲਿਸ ਦਿ੍ੜ ਨਿਸ਼ਚੇ ਨਾਲ ਕੰਮ ਕਰ ਰਹੀ ਹੈ | ਪੁਲਿਸ ਜ਼ਿਲ੍ਹਾ ਖੰਨਾ ਵਿਚ ਪਹਿਲਾਂ ਵੀ ਜੇਕਰ ਕੋਈ ਵਾਰਦਾਤ ਹੋਈ ਹੈ ਤਾਂ ਇਕ ਵੀ ਕੇਸ ਅਜਿਹਾ ਨਹੀਂ ਹੈ ਜਿਹੜਾ ਕਿ ਖੰਨਾ ਪੁਲਿਸ ਨੇ ਹੱਲ ਨਾ ਕੀਤਾ ਹੋਵੇ | ਉਨ੍ਹਾਂ ਕਿਹਾ ਕਿ ਇਕ ਨਿਰਧਾਰਿਤ ਸਮੇਂ 'ਚ ਇਹ ਕੇਸ ਵੀ ਹੱਲ ਕੀਤਾ ਜਾਵੇਗਾ | ਉਹ ਦੋਸ਼ੀ ਬਹੁਤ ਜਲਦ ਖੰਨਾ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆਂ ਨੇ ਚਾਂਦੀ ਤਗਮਾ ਜੇਤੂ ਖਿਡਾਰਨਾਂ ਅਮਨਦੀਪ ਕੌਰ ਤੇ ਹੁਸਨਪ੍ਰੀਤ ਕੌਰ ਨੂੰ ਕੀਤਾ ਸ... ਅਗਲੀ ਖ਼ਬਰ ਸੂਬਾ ਸਰਕਾਰ ਦੇ ਆਗੂ ਲੋਕ ਹਿਤਾਂ ਨੂੰ ਭੁੱਲ ਕੇ ਸਿਰਫ਼ ਆਪਣੀ ਕੁਰਸੀ ਬਚਾਉਣ 'ਚ ਮਸਰੂਫ਼-ਸਿਮਕ <br/>
Ad Position 24