ਗੁਰਬਾਣੀ ਜੀਵਨ ਜਿਊਣ ਦੀ ਜਾਚ ਸਿਖਾਉਂਦੀ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ
ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ 63ਵੀਂ ਬਰਸੀ ਨੂੰ ਸਮਰਪਿਤ ਨਾਨਕਸਰ ਕਲੇਰਾਂ ਤੋਂ ਹਰੀਕੇ ਪੱਤਨ ਤੱਕ ਯਾਤਰਾ ਕੱਢੀ
ਹੰਬੜਾਂ, 9 ਅਕਤੂਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਅਗਾਮੀ ਪੰਜਾਬ ਚੋਣਾਂ ਨੂੰ ਲੈ ਕੇ ਰਾਜ ਭਰ ’ਚ ਸਰਗਰਮ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਹਲਕਾ ਦਾਖਾ ਵਾਂਗ ਵਿਧਾਨ ਸਭਾ ਹਲਕਾ ਗਿੱਲ ਵਿਚ ਵੀ ਚੋਣ ਸਰਗਰਮੀ ਵਾਲਾ ਮਾਹੌਲ ਬਣਾਇਆ ਹੋਇਆ। ਸ਼ਿਵਾਲਿਕ-ਇਯਾਲੀ ਵਲੋਂ ਅੱਜ ਵਿਧਾਨ ਸਭਾ ਹਲਕਾ ਗਿੱਲ ਅਧੀਨ ਕਸਬਾ ਹੰਬੜਾਂ ’ਚ ਵਰਕਰਾਂ-ਵੋਟਰਾਂ ਨੂੰ ਸੰਬੋਧਨ ਲਈ ਬੁਲਾਈ ਇਕੱਤਰਤਾ ਰੈਲੀ ਦਾ ਰੂਪ ਧਾਰ ਗਈ।
ਹੰਬੜਾਂ, 9 ਅਕਤੂਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਅਗਾਮੀ ਪੰਜਾਬ ਚੋਣਾਂ ਨੂੰ ਲੈ ਕੇ ਰਾਜ ਭਰ ’ਚ ਸਰਗਰਮ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਹਲਕਾ ਦਾਖਾ ਵਾਂਗ ਵਿਧਾਨ ਸਭਾ ਹਲਕਾ ਗਿੱਲ ਵਿਚ ਵੀ ਚੋਣ ਸਰਗਰਮੀ ਵਾਲਾ ਮਾਹੌਲ ਬਣਾਇਆ ਹੋਇਆ। ਸ਼ਿਵਾਲਿਕ-ਇਯਾਲੀ ਵਲੋਂ ਅੱਜ ਵਿਧਾਨ ਸਭਾ ਹਲਕਾ ਗਿੱਲ ਅਧੀਨ ਕਸਬਾ ਹੰਬੜਾਂ ’ਚ ਵਰਕਰਾਂ-ਵੋਟਰਾਂ ਨੂੰ ਸੰਬੋਧਨ ਲਈ ਬੁਲਾਈ ਇਕੱਤਰਤਾ ਰੈਲੀ ਦਾ ਰੂਪ ਧਾਰ ਗਈ। ਸਾਦੇ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਸਮੇਂ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ਵਿਚ ਵਹਿ ਤੁਰੀ ਪੰਜਾਬ ਦੀ ਜਵਾਨੀ ਨੂੰ ਬਚਾਉਣ, ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਾਡੀ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਪਹਿਲਾ ਪੈਰ੍ਹਾ ਹੋਵੇਗਾ। ਇਯਾਲੀ ਨੇ ਕਿਹਾ ਕਿ ਸਾਡੀ ਪਾਰਟੀ ਦੇ ਵੱਧ ਰਹੇ ਪ੍ਰਭਾਵ ਤੋਂ ਘਬਰਾਈ ਭਾਜਪਾ ਦੀ ਕੇਂਦਰ ਸਰਕਾਰ ਚੋਣ ਕਮਿਸ਼ਨ ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਰਜਿਸਟਰਡ ਕਰਨ ਵਿਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਸਪੱਸ਼ਟ ਕੀਤਾ ਕਿ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਲੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸੋਚ ਨੂੰ ਅੱਗੇ ਰੱਖ ਕੇ ਲੜੀ ਜਾਣ ਵਾਲੀ ਪੰਜਾਬ ਚੋਣ ਦਾ ਨਤੀਜਾ ਆਉਣ ਵਾਲੇ ਸਮੇਂ ਪੰਜਾਬ ਦੀ ਬਿਹਤਰੀ ਲਈ ਸਹਾਈ ਹੋਵੇਗਾ। ਵਿਧਾਇਕ ਇਯਾਲੀ ਨੇ ਹੰਬੜਾਂ ’ਚ ਜੁੜੇ ਸਮਰਥਕਾਂ ਦੇ ਇਕੱਠ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਜਿੱਤ ਦੱਸਿਆ ਤੇ ਹਲਕਾ ਗਿੱਲ ਵਾਸੀਆਂ ਨੂੰ ਦਰਵੇਸ ਸਿਆਸਤਦਾਨ ਸ਼ਿਵਾਲਿਕ ਦੇ ਹੱਕ ’ਚ ਡੱਟਣ ਦੀ ਅਪੀਲ ਕੀਤੀ। ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਰਿਜ਼ਰਵ ਹਲਕਾ ਗਿੱਲ ਦੇ ਵੋਟਰਾਂ ਨੂੰ ਸੰਬੋਧਨ ਸਮੇਂ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਪਿਛਲੇ ਢਾਈ-ਤਿੰਨ ਦਹਾਕਿਆਂ ਤੋਂ ਹਲਕੇ ਦੀ ਬਿਹਤਰੀ ਅਤੇ ਵੋਟਰਾਂ ਨੂੰ ਸਮਰਪਿਤ ਹੈ। ਸ਼ਿਵਾਲਿਕ ਨੇ ਕਿਹਾ ਕਿ ਨਸ਼ਿਆਂ ਦੀ ਮੰਡੀ ਬਣ ਰਹੇ ਪੰਜਾਬ ਦੀ ਜਵਾਨੀ ਨੂੰ ਬਚਾਉਣ, ਕਿਸਾਨ ਅਤੇ ਖੇਤ ਮਜਦੂਰਾਂ ਦਾ ਕਰਜ਼ਾ ਮੁਆਫੀ, ਦਰਿਆਈ ਪਾਣੀਆ ਦੀ ਨਿਆਇਕ ਵੰਡ, ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦੀ ਹਿੱਸੇਦਾਰੀ ਬਹਾਲੀ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਅੱਗੇ ਆਉਣਾ ਸਮੇਂ ਦੀ ਲੋੜ ਬਣ ਗਿਆ। ਉਨ੍ਹਾਂ ਪੰਡਾਲ ਦਾ ਇਕੱਠ ਵੇਖ ਖੁਸ਼ੀ ਪ੍ਰਗਟਾਈ ਕਿ ਮੇਰਾ ਪਰਿਵਾਰ, ਮੇਰਾ ਵੋਟਰ ਅੱਜ ਵੀ ਮੇਰੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਐਡਵੋਕੇਟ ਗੁਰਦੀਪ ਸਿੰਘ ਗਿੱਲ, ਯੂਥ ਆਗੂ ਜਸਕੀਰਤਨ ਸਿੰਘ ਜੱਸਾ ਧਾਲੀਵਾਲ, ਪੰਜ ਮੈਂਬਰੀ ਲੁਧਿਆਣਾ ਕਮੇਟੀ ਮੈਂਬਰ ਮਲਕੀਤ ਸਿੰਘ ਬੱਲ ਹੰਬੜਾਂ, ਸਰਕਲ ਪ੍ਰਧਾਨ ਸਤਿੰਦਰਪਾਲ ਸਿੰਘ ਭੋਲਾ, ਆਗੂ ਗੁਰਮੀਤ ਸਿੰਘ ਧਾਲੀਵਾਲ, ਪਰਮਜੀਤ ਸਿੰਘ ਸਿੱਧੂ ਹੰਬੜਾਂ, ਬੀਬੀ ਪਰਮਜੀਤ ਕੌਰ ਖ਼ਾਲਸਾ ਹੰਬੜਾਂ, ਗੁਰਬਖਸ਼ ਸਿੰਘ ਬਾਠ, ਮੋਹਨ ਸਿੰਘ ਫੌਜੀ, ਗੋਬਿੰਦ ਸਿੰਘ ਭੰਦੋਲ ਵਲੋਂ ਹੰਬੜਾਂ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਇਕੱੱਤਰਤਾ ਨੂੰ ਸੰਬੋਧਨ ਹੁੰਦਿਆਂ ਆਪਣੀ ਪਾਰਟੀ ਦੇ ਆਗੂ ਬਾਪੂ ਤਰਸੇਮ ਸਿੰਘ, ਦਰਸ਼ਨ ਸਿੰਘ ਸ਼ਿਵਾਲਿਕ, ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨੂੰ ਵਿਸ਼ਵਾਸ਼ ਦਿੱਤਾ ਕਿ ਪੰਜਾਬ ਦੀ ਬਿਹਤਰੀ ਲਈ ਪਾਰਟੀ ਨੂੰ ਮਜਬੂਤ ਬਣਾਉਣ ਲਈ ਬੂਥ ਪੱਧਰ ਤੱਕ ਵੋਟਰਾਂ ਨਾਲ ਸੰਪਰਕ ਬਣਾਇਆ ਜਾਵੇਗਾ। ਉਕਤ ਆਗੂਆਂ ਕੇਂਦਰ ਸਰਕਾਰ ਦੀ ਆਲੋਚਨਾਂ ਕਰਦਿਆਂ ਕਿਹਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ’ਚ ਅੜਿੱਕਾ ਡਾਹ ਕੇ ਪਾਰਟੀ ਦੇ ਕੇਡਰ, ਵੋਟਰਾਂ ਦੇ ਮਨੋਬਲ ਨੂੰ ਗਿਰਾਇਆ ਨਹੀਂ ਜਾ ਸਕਦਾ। ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਗਿੱਲ ਦੇ ਕਸਬਾ ਹੰਬੜਾਂ ਵਿਖੇ ਹੋਈ ਇਕੱਤਰਤਾ ਸਮੇਂ ਵੱਡੇ ਇਕੱਠ ਵਿਚ ਪ੍ਰਤਾਪ ਸਿੰਘ ਸ਼ਿਵਾਲਿਕ, ਸਵਰਨ ਸਿੰਘ ਤਿਹਾੜਾ, ਮੋਹਨ ਸਿੰਘ ਹੰਬੜਾਂ, ਮਹਿੰਦਰ ਸਿੰਘ ਚੀਮਾ, ਪਰਮਿੰਦਰ ਸਿੰਘ ਧਾਲੀਵਾਲ, ਜੱਗੂ ਤੂਰ, ਸਤਨਾਮ ਸਿੰਘ ਬਾਠ, ਲਵਲੀ ਬਾਠ, ਭੁਪਿੰਦਰ ਸਿੰਘ, ਬੱਗਾ ਮੀਆਂ, ਰਣਜੀਤ ਸਿੰਘ ਜੀਤੂ, ਗੁਰਵਿੰਦਰ ਸਿੰਘ ਧਾਲੀਵਾਲ, ਜਿੰਦੂ ਚੀਮਾ, ਇਕਬਾਲ ਸਿੰਘ, ਅਮਰ ਸਿੰਘ ਪੱਪੂ, ਬਲਵਿੰਦਰ ਸਿੰਘ ਭੈਰੋਮੁੰਨਾਂ, ਧਿਆਨ ਸਿੰਘ ਗਿੱਲ, ਦਿਲਪ੍ਰੀਤ ਸਿੰਘ ਬਾਠ, ਨਿੱਕੂ ਸਰਪੰਚ, ਜਗਰਾਜ ਸਿੰਘ ਖਹਿਰਾ, ਸਰੀਫ ਸਿੰਘ, ਸ਼ਰਨਜੀਤ ਸਿੰਘ ਸਾਹਨੀ, ਗੋਬਿੰਦ ਸਿੰਘ ਭੰਦੋਲ, ਹੇਮਰਾਜ ਸ਼ਰਮਾ, ਸ਼ਿੰਗਾਰਾ ਸਿੰਘ ਤੂਰ, ਰਣਜੀਤ ਕੌਰ ਧਾਲੀਵਾਲ, ਨਰਿੰਦਰ ਕੌਰ ਮਾਂਗਟ, ਯਾਦਵਿੰਦਰ ਸਿੰਘ ਫੌਜੀ, ਹਰਜੀਤ ਸਿੰਘ ਧਾਲੀਵਾਲ, ਕੁਲਦੀਪ ਸਿੰਘ ਫਾਗਲਾ, ਸੰਦੀਪ ਸਿੰਘ ਕਿਲਾ ਰਾਏਪੁਰ, ਪ੍ਰਧਾਨ ਸ਼ਮਸੇਰ ਸਿੰਘ, ਮੀਤ ਪ੍ਰਧਾਨ ਹਰਜੋਤ ਸਿੰਘ, ਬਲਵੰਤ ਸਿੰਘ ਖ਼ਾਲਸਾ, ਪ੍ਰਧਾਨ ਬਲਵਿੰਦਰ ਸਿੰਘ ਗੋਸ਼ਾ, ਪਰਜੀਤ ਸਿੰਘ ਗਿੱਲ ਸਲੇਮਪੁਰ, ਜਗਵਿੰਦਰ ਸਿੰਘ ਗਿੱਲ, ਬੰਟੀ ਹੰਬੜਾਂ, ਕੁਲਦੀਪ ਸਿੰਘ ਗਿੱਲ, ਕਸ਼ਮੀਰ ਸਿੰਘ ਭਾਊ ,ਪਰਵਿੰਦਰ ਸਿੰਘ ਨੇਤਾ, ਥਾਣੇਦਾਰ ਗੁਰਤੇਜ ਸਿੰਘ ਗਿੱਲ, ਰਾਜਿੰਦਰ ਸਿੰਘ ਵਰਮਾ, ਯਾਦਵਿੰਦਰ ਸਿੰਘ ਧਾਲੀਵਾਲ ਮੌਜੂਦ ਸਨ।