09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਰੋਟਰੀ ਕਲੱਬ ਆਫ ਲੁਧਿਆਣਾ ਵਲੋਂ ਗੁਰੂ ਅਮਰਦਾਸ ਅਪਾਹਜ ਆਸ਼ਰਮ ’ਚ ਰਾਸ਼ਨ ਕਿੱਟਾਂ ਤੇ ਹੋਰ ਸਮੱਗਰੀ ਭੇਟ ਮਨੁੱਖਤਾ ਦੀ ਸੇਵਾ ਹੀ ਉੱਤਮ ਸੇਵਾ-ਸਿੰਘਾਂਨੀਆ

ਪੱਖੋਵਾਲ-ਸਰਾਭਾ, 9 ਅਕਤੂਬਰ (ਖੁਸ਼ਵਿੰਦਰ ਸਿੰਘ ਸਰਾਭਾ)-ਰੋਟਰੀ ਕਲੱਬ ਆਫ ਲੁਧਿਆਣਾ ਨੌਰਥ ਵਲੋਂ ਪਿੰਡ ਸਰਾਭਾ ’ਚ ਸਥਿਤ ਗੁਰੂ ਅਮਰਦਾਸ ਅਪਾਹਜ਼ ਆਸ਼ਰਮ ’ਚ ਲੋੜਵੰਦਾਂ ਦੀ ਮੱਦਦ ਲਈ ਰਾਸ਼ਨ ਕਿੱਟਾਂ ਭੇਂਟ ਕੀਤੀਆ ਗਈਆ। ਇਸ ਮੌਕੇ ਗੱਲਬਾਤ ਕਰਦਿਾਂ ਪ੍ਰਧਾਨ ਰਕੇਸ਼ ਕੇ ਸਿੰਘਾਂਨੀਆ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ‘ਮਨੁੱਖਤਾ ਦੀ ਸੇਵਾ ਹੀ ਉੱਤਮ ਸੇਵਾ’ ਦੇ ਉਦੇਸ਼ ਤਹਿਤ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ ਤਾਂ ਜੋ ਗਰੀਬ, ਲੋੜਵੰਦ ਤੇ ਬੇਸਹਾਰਾ ਮਨੁੱਖ ਵੀ ਵਧੀਆ ਢੰਗ ਨਾਲ ਆਪਣਾ ਜੀਵਨ ਨਿਰਬਾਹ ਕਰ ਸਕਣ।

Ad Position 21
No active advertisement
ਅਜੀਤ ਡੈਸਕ 10-10-2026
ਪੱਖੋਵਾਲ-ਸਰਾਭਾ, 9 ਅਕਤੂਬਰ (ਖੁਸ਼ਵਿੰਦਰ ਸਿੰਘ ਸਰਾਭਾ)-ਰੋਟਰੀ ਕਲੱਬ ਆਫ ਲੁਧਿਆਣਾ ਨੌਰਥ ਵਲੋਂ ਪਿੰਡ ਸਰਾਭਾ ’ਚ ਸਥਿਤ ਗੁਰੂ ਅਮਰਦਾਸ ਅਪਾਹਜ਼ ਆਸ਼ਰਮ ’ਚ ਲੋੜਵੰਦਾਂ ਦੀ ਮੱਦਦ ਲਈ ਰਾਸ਼ਨ ਕਿੱਟਾਂ ਭੇਂਟ ਕੀਤੀਆ ਗਈਆ। ਇਸ ਮੌਕੇ ਗੱਲਬਾਤ ਕਰਦਿਾਂ ਪ੍ਰਧਾਨ ਰਕੇਸ਼ ਕੇ ਸਿੰਘਾਂਨੀਆ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ‘ਮਨੁੱਖਤਾ ਦੀ ਸੇਵਾ ਹੀ ਉੱਤਮ ਸੇਵਾ’ ਦੇ ਉਦੇਸ਼ ਤਹਿਤ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ ਤਾਂ ਜੋ ਗਰੀਬ, ਲੋੜਵੰਦ ਤੇ ਬੇਸਹਾਰਾ ਮਨੁੱਖ ਵੀ ਵਧੀਆ ਢੰਗ ਨਾਲ ਆਪਣਾ ਜੀਵਨ ਨਿਰਬਾਹ ਕਰ ਸਕਣ। ਉਨ੍ਹਾਂ ਇਕੱਤਰ ਮੈਂਬਰਾਂ ਖਾਸਕਰ ਨੌਜਵਾਨ ਪੀੜੀ ਨੂੰ ਪ੍ਰੇਰਣਾਂ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਵੱਡ ਵਡੇਰਿਆ ਵਲੋਂ ਦਰਸਾਏ ਮਾਰਗ ’ਤੇ ਚੱਲਕੇ ਘਰ ਵਿਚ ਹੀ ਆਪਣੇ ਮਾਂ-ਬਾਪ ਤੇ ਦਾਦਾ ਦਾਦੀ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਤਾਂ ਉਨ੍ਹਾਂ ਦਾ ਬੁਢੇਪਾ ਸੌਖਿਆਂ ਲੰਘ ਸਕੇ ਤੇ ਆਸ਼ਰਮਾਂ ’ਚ ਰਹਿ ਰਹੇ ਲੋੜਵੰਦਾਂ ਲਈ ਵੀ ਦਸਵੰਧ ਕੱਢ ਕੇ ਸੇਵਾ ਕਰਨ ਦੀ ਅਪੀਲ ਕੀਤੀ ਤਾਂ ਜੋ ਬੇਸਹਾਰਾ ਲੋਕ ਵੀ ਚੰਗਾ ਜੀਵਨ ਬਤੀਤ ਕਰਨ। ਇਸ ਮੌਕੇ ਪ੍ਰਧਾਨ ਚਰਨ ਸਿੰਘ ਤੇ ਆਸ਼ਰਮਾਂ ਦੀ ਪ੍ਰਬੰਧਕ ਕਮੇਟੀ ਨੂੰ ਰਾਸ਼ਨ ਕਿੱਟਾਂ ਤੇ ਰੋਜ਼ਾਨਾ ਵਰਤੋਂ ਦਾ ਸਮਾਨ ਸੌਂਪਿਆ। ਇਸ ਮੌਕੇ ਸ: ਚਰਨ ਸਿੰਘ ਨੇ ਰੋਟਰੀ ਕੱਲਬ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਮਨਦੀਪ ਸਿੰਘ ਠੁਕਰਾਲ, ਗੁਰਜੀਤ ਸਿੰਘ, ਡਾਇਰੈਕਟਰ ਮੀਨਾਕਸ਼ੀ, ਰਕੇਸ਼ ਸ਼ਰਮਾ, ਪੂਨਮ ਸ਼ਰਮਾ, ਪ੍ਰੀਤਪਾਲ ਸਿੰਘ ਦਿਓਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਕ ਸੇਵਾ ਸੁਸਾਇਟੀ ਵਲੋਂ ਸਾਇੰਸ ਕਾਲਜ ਦੇ 33 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਬੀ.ਕੇ.ਯੂ. ਬੁਰਜਗਿੱਲ ਛੱਡ ਕੇ ਗਏ ਆਗੂਆਂ ਨੇ ਕੀਤੀ ਘਰ ਵਾਪਸੀ
Ad Position 24