09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬੀ.ਕੇ.ਯੂ. ਬੁਰਜਗਿੱਲ ਛੱਡ ਕੇ ਗਏ ਆਗੂਆਂ ਨੇ ਕੀਤੀ ਘਰ ਵਾਪਸੀ

ਮੁੱਲਾਂਪੁਰ-ਦਾਖਾ, 9 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਕੇਂਦਰੀ ਜਾਂਚ ਬਿਊਰੋ (ਸੀ. ਬੀ.

Ad Position 21
No active advertisement
ਅਜੀਤ ਡੈਸਕ 10-10-2026
ਮੁੱਲਾਂਪੁਰ-ਦਾਖਾ, 9 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਵਲੋਂ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ ਰਾਜਬੀਰ ਸਿੰਘ ਘੁੰਮਣ ਸਮੇਤ ਸਰਕਾਰ ਦੇ ਕਈ ਵਿਭਾਗਾਂ ਦੀ ਜਾਂਚ ਕੀਤੀ ਜਾਣ ਨਾਲ ਆਮ ਆਦਮੀ ਪਾਰਟੀ ਨੇ ਜੇ ਕੁਝ ਗਲਤ ਕਰਿਆ ਹੀ ਨਹੀਂ ਤਾਂ ਛਾਪੇਮਾਰੀ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ਹਿਰ ਉਗਲਣ ਦੀ ਕੀ ਲੋੜ ਬਣ ਗਈ, ਇਹ ਟਿੱਪਣੀ ਸਾਬਕਾ ਮੈਂਬਰ ਪਾਰਲੀਮੈਂਟ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਮਰੀਕ ਸਿੰਘ ਆਲੀਵਾਲ ਵਲੋਂ ਸੀ.ਬੀ.ਆਈ ਛਾਪਿਆਂ ਬਾਅਦ ਕੀਤੀ। ਆਲੀਵਾਲ ਨੇ ਕਿਹਾ ਕਿ ਸੀ.ਬੀ.ਆਈ. ਤੇ ਈ.ਡੀ. ਦੀ ਜੋ ਡਿਊਟੀ ਬਣਦੀ ਹੈ, ਉਹ ਕਰ ਰਹੀ ਹੈ, ‘ਆਪ’ ਪਾਰਟੀ ਜਾਂ ਪੰਜਾਬ ਸਰਕਾਰ ਧੱਕੇਸ਼ਾਹੀਆਂ ਵਾਲੇ ਬਿਆਨ ਦੀ ਥਾਂ ਸੀ.ਬੀ.ਆਈ ਜਾਂਚ ਦਾ ਸਾਹਮਣਾ ਕਰੇ। ਆਲੀਵਾਲ ਨੇ ਕਿਹਾ ਕਿ ਪੰਜਾਬ ’ਚ ਕਾਰਵਾਈ ਸੀ.ਬੀ.ਆਈ ਕਰ ਰਹੀ ਹੈ, ‘ਆਪ’ ਦੇ ਵਿਧਾਇਕ, ਮੰਤਰੀ ਪ੍ਰਦਰਸ਼ਨ ਭਾਜਪਾ ਵਿਰੁੱਧ ਕਰਦੇ ਹਨ, ਇਹ ‘ਆਪ’ ਪਾਰਟੀ ਨੂੰ ਸੱਤ੍ਹਾ ਖੁੱਸਣ ਦਾ ਡਰ ਨਹੀਂ ਤਾਂ ਹੋਰ ਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਵਿਰੁੱਧ ਅਕਾਸ਼ਵਾਣੀ ਭਵਨ ’ਚ ਧਰਨਾ ਕਾਂਗਰਸ ਦੀ ਦੇਸ਼ ’ਚ ਡੁੱਬਦੀ ਬੇੜੀ ਬਚਾ ਨਹੀਂ ਸਕਦਾ। ਆਲੀਵਾਲ ਨੇ ਕਿਹਾ ਕਿ ਵੋਟਾਂ ਨੂੰ ਲੈ ਕੇ ਐੱਸ.ਆਈ.ਆਰ ਬੜੇ ਪਾਰਦਰਸ਼ੀ ਢੰਗ ਨਾਲ ਚੱਲ ਰਹੀ ਹੈ, ਉਸ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਦੋਸ਼ੀ ਨਹੀਂ ਬਣਾਇਆ ਜਾ ਸਕਦਾ। ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਆਗਾਮੀ ਪੰਜਾਬ ਚੋਣਾਂ ਦੀਆਂ ਭਾਰਤੀ ਜਨਤਾ ਪਾਰਟੀ ਵਲੋਂ ਜ਼ਮੀਨੀ ਪੱਧਰ ਬੂਥ ਤੱਕ ਤਿਆਰੀਆਂ ਮੁਕੰਮਲ ਹਨ, 6 ਮਹੀਨੇ ਬਾਅਦ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ। ਪੰਜਾਬ ’ਚ ਬਦ ਤੋਂ ਬਦਤਰ ਬਣੇ ਅਮਨ ਕਾਨੂੰਨ ’ਤੇ ਚਿੰਤਾ ਪ੍ਰਗਟਾਉਂਦਿਆਂ ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਹੁਣ ਤਾਂ ਪੁਲਿਸ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗ ਪਿਆ, ਅਜਿਹੇ ਰਾਜ ’ਚ ਆਮ ਲੋਕਾਂ ਨੂੰ ਸੁਖ-ਚੈਨ ਕਿਵੇਂ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਆਫ ਲੁਧਿਆਣਾ ਵਲੋਂ ਗੁਰੂ ਅਮਰਦਾਸ ਅਪਾਹਜ ਆਸ਼ਰਮ ’ਚ ਰਾਸ਼ਨ ਕਿੱਟਾਂ ਤੇ ਹੋਰ ਸਮੱਗਰੀ ਭੇਟ ਮਨੁੱਖਤਾ ਦੀ ਸੇਵਾ... ਅਗਲੀ ਖ਼ਬਰ ਮੈਂ ਵਿਧਾਨ ਸਭਾ ਹਲਕਾ ਜਗਰਾਉਂ (ਰਿਜ਼ਰਵ) ਤੋਂ ‘ਆਪ’ ਦੀ ਟਿਕਟ ’ਤੇ ਚੋਣ ਲੜਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ-ਚੇਅਰਮੈਨ ਬਲ...
Ad Position 24